ਬੀਜਿੰਗ-ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ ਦੀ ਜਾਣਕਾਰੀ ਮੁਤਾਬਕ ਚੀਨ ਨੇ 2023 ‘ਚ 60 ਤੋਂ ਵੱਧ ਪੁਲਾੜ ਮਿਸ਼ਨ ਲਾਂਚ ਕਰਨ ਦੀ ਯੋਜਨਾ ਬਣਾਈ ਹੈ, ਜਿਸ ‘ਚ 200 ਤੋਂ ਵੱਧ ਪੁਲਾੜ ਯਾਨ ਔਰਬਿਟ ‘ਚ ਸਥਾਪਿਤ ਕੀਤੇ ਜਾਣਗੇ। ਸੀਏਐਸਸੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਇਕ ਬਿਆਨ ‘ਚ ਕਿਹਾ ਕਿ ਇਸ ਸਾਲ ਉਹ 60 ਤੋਂ ਵੱਧ ਪੁਲਾੜ ਮਿਸ਼ਨਾਂ ਦਾ ਪ੍ਰਬੰਧ ਕਰਨ ਅਤੇ 200 ਤੋਂ ਵੱਧ ਪੁਲਾੜ ਯਾਨ ਲਾਂਚ ਕਰਨ ਅਤੇ ਵੱਡੇ ਕੰਮਾਂ ਦੀ ਲੜੀ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਚੀਨ ਨੇ 2022 ਵਿੱਚ ਆਪਣੇ ਪੁਲਾੜ ਪ੍ਰੋਗਰਾਮ ਨੂੰ ਸਰਗਰਮੀ ਨਾਲ ਵਿਕਸਿਤ ਕੀਤਾ ਅਤੇ ਆਪਣੇ ਤਿਆਨਗੋਂਗ ਔਰਬਿਟਲ ਸਟੇਸ਼ਨ ਦਾ ਨਿਰਮਾਣ ਪੂਰਾ ਕੀਤਾ। ਚੀਨ ਦਾ ਟੀਚਾ 2023 ਦੇ ਅੰਤ ਤੱਕ ਪੁਲਾੜ ਲਾਂਚਾਂ ਦੀ ਗਿਣਤੀ ਦੇ ਰਾਸ਼ਟਰੀ ਰਿਕਾਰਡ ਨੂੰ ਤੋੜਨਾ ਹੈ। ਦੱਸ ਦੇਈਏ ਕਿ ਪਿਛਲੇ ਸਾਲ, 64 ਪੁਲਾੜ ਮਿਸ਼ਨਾਂ ਨੇ 188 ਪੁਲਾੜ ਯਾਨ ਨੂੰ ਔਰਬਿਟ ਵਿੱਚ ਰੱਖਿਆ।
ਚੀਨ ਪੁਲਾੜ ਮਿਸ਼ਨ ਲਾਂਚ ਕਰਨ ਦੀ ਬਣਾ ਰਿਹਾ ਯੋਜਨਾ

Comment here