ਸਿਆਸਤਖਬਰਾਂਚਲੰਤ ਮਾਮਲੇ

ਚੀਨ ਪਾਕਿ ਫ਼ੌਜ ਨੂੰ ਦੇਵੇਗਾ 30 ਮਿਲੀਅਨ ਡਾਲਰ

ਪੇਸ਼ਾਵਰ-ਚੀਨ ਪਾਕਿਸਤਾਨ ਵਿਚ ਆਪਣੇ ਨਾਗਰਿਕਾਂ ਨੂੰ ਲੈ ਕੇ ਚਿੰਤਤ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਬੰਦਰਗਾਹ ਸ਼ਹਿਰ ਗਵਾਦਰ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚੀਨ ਉਥੇ ਆਪਣੇ ਨਾਗਰਿਕਾਂ ਨੂੰ ਲੈ ਕੇ ਚਿੰਤਤ ਹੈ। ਚੀਨ ਨੇ ਇਸ ਹਮਲੇ ਮਗਰੋਂ ਪਹਿਲਾਂ ਪਾਕਿਸਤਾਨ ਨੂੰ ਚੀਨੀ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ, ਪਰ ਹੁਣ ਚੀਨ ਨੇ ਪਾਕਿਸਤਾਨ ਵਿੱਚ ਚੀਨੀ ਕਾਮਿਆਂ ਦੀ ਸੁਰੱਖਿਆ ਵਧਾਉਣ ਲਈ ਪਾਕਿਸਤਾਨੀ ਫੌਜ ਨੂੰ 30 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਚੀਨ ਨੇ ਪਾਕਿਸਤਾਨ ਤੋਂ ਹਮਲੇ ਦੀ ਪੂਰੀ ਜਾਂਚ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਰਿਪੋਰਟਾਂ ਮੁਤਾਬਕ 14 ਅਗਸਤ ਨੂੰ ਗਵਾਦਰ ‘ਚ ਹੋਏ ਹਮਲੇ ਤੋਂ ਬਾਅਦ ਸੀ.ਪੀ.ਈ.ਸੀ. ਪ੍ਰੋਜੈਕਟ ‘ਚ ਕੰਮ ਕਰ ਰਹੇ ਕਰਮਚਾਰੀ ਡਰੇ ਹੋਏ ਹਨ ਅਤੇ ਹਮਲੇ ਤੋਂ ਬਾਅਦ ਕੰਮ ਵੀ ਰੁਕ ਗਿਆ ਹੈ। ਅਜਿਹੇ ‘ਚ ਚੀਨ ਹੁਣ ਪਾਕਿਸਤਾਨੀ ਫੌਜ ਨੂੰ 30 ਮਿਲੀਅਨ ਡਾਲਰ ਦੀ ਮਦਦ ਦੇਵੇਗਾ। ਚੀਨੀ ਦੂਤਘਰ ਨੇ ਬਲੋਚਿਸਤਾਨ ਵਿਚ 23 ਚੀਨੀ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੇ ਕਾਫ਼ਲੇ ‘ਤੇ ਹੋਏ ਅੱਤਵਾਦੀ ਹਮਲੇ ਦੀ “ਜ਼ੋਰਦਾਰ” ਨਿੰਦਾ ਕਰਦੇ ਹੋਏ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ ਅਤੇ ਅਜਿਹੀਆਂ ਘਟਨਾਵਾਂ ਨੂੰ ਮੁੜ ਹੋਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਦੀ ਚੇਤਾਵਨੀ ਦਿੱਤੀ ਸੀ।

Comment here