ਦੁਨੀਆ

ਚੀਨ ਨੇ ਪਾਕਿ ਨੂੰ ਅੱਖਾਂ ਦਿਖਾਈਆਂ

 ਬੱਸ ਧਮਾਕੇ ’ਚ ਮਾਰੇ ਚੀਨੀ ਨਾਗਰਿਕਾਂ ਬਾਰੇ ਫੌਜ ਭੇਜਣ ਦੀ ਗੱਲ ਆਖੀ

ਬੀਜਿੰਗ— ਲੰਘੇ ਦਿਨੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਬੱਸ ’ਚ ਧਮਾਕਾ ਹੋਇਆ ਸੀ, ਜਿਸ ਵਿਚ 9 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ ਸੀ, ਇਸ ਘਟਨਾ ਮਗਰੋਂ ਚੀਨ ਭੜਕਿਆ ਪਿਆ ਹੈ। ਕਿਸੇ ਵੇਲੇ ਹਿੱਕ ਦਾ ਤਵੀਤ ਬਣੇ ਪਾਕਿਸਤਾਨ ਨੂੰ ਚੀਨ ਨੇ ਸਖਤ ਲਫਜਾਂ ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਅੱਤਵਾਦੀਆਂ ਨਾਲ ਨਹੀਂ ਨਜਿੱਠ ਸਕਦਾ ਤਾਂ ਚੀਨੀ ਫ਼ੌਜੀਆਂ ਨੂੰ ਮਿਜ਼ਾਈਲਾਂ ਨਾਲ ਮਿਸ਼ਨ ’ਤੇ ਭੇਜਿਆ ਜਾ ਸਕਦਾ ਹੈ। ਚੀਨ ਦੀ ਇਸ ਧਮਕੀ ਭਰੀ ਚਿਤਾਵਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਚਿੰਤਾ ਵਧਾ ਦਿੱਤੀ ਹੈ। ਗਲੋਬਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਹੈ ਕਿ ਦੇਸ਼ ਇਸ ਸਾਮਲੇ ’ਚ ਪਾਕਿਸਤਾਨ ਦੀ ਮਦਦ ਲਈ ਇਕ ਕਰਾਸ-ਡਿਪਾਰਟਮੈਂਟ ਵਰਕਰ ਗਰੁੱਪ ਭੇਜਣ ਲਈ ਤਿਆਰ ਹੈ। ਚੀਨ ਵਲੋਂ ਜਾਂਚ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਭਾਵੇਂ ਕਿ ਇਮਰਾਨ ਖਾਨ ਸਰਕਾਰ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਜ਼ਮੀਨ ’ਤੇ ਵਿਦੇਸ਼ ਸੁਰੱਖਿਆ ਸਥਾਪਤ ਕਰਨ ਦੀ ਆਗਿਆ ਨਹੀਂ ਦੇਵੇਗੀ।

Comment here