ਚੀਨ ਹਮੇਸ਼ਾ ਮੁਨਾਫੇ ਬਾਰੇ ਦੇਖਦਾ ਹੈ, ਆਪਣੇ ਮੁਨਾਫੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਆਪਣੇ ਦੋਸਤਾਂ ਨੂੰ ਵੀ ਨਹੀਂ ਬਖਸ਼ਦਾ। ਮੁਨਾਫਾ ਕਮਾਉਣ ਲਈ ਜੇਕਰ ਚੀਨ ਨੂੰ ਕਿਸੇ ਦੇਸ਼ ਦੀ ਅਰਥਵਿਵਸਥਾ ਨੂੰ ਕੰਗਾਲ ਕਰਨਾ ਪਵੇ ਤਾਂ ਉਹ ਖੁਸ਼ੀ-ਖੁਸ਼ੀ ਕਰੇਗਾ। ਹੁਣੇ ਅਜਿਹਾ ਹੀ ਕੀਤਾ ਹੈ ਚੀਨ ਦੀ ਹੁਆਵੇ ਟੈਲੀਕਮਿਊਨੀਕੇਸ਼ਨ ਕੰਪਨੀ ਨੇ ਆਪਣੇ ਜਿਗਰੀ ਸਦਾਬਹਾਰ ਦੋਸਤ ਪਾਕਿਸਤਾਨ ਦੇ ਨਾਲ।ਹੁਆਵੇ ਨੇ ਪਾਕਿਸਤਾਨ ਦੇ ਸੁਰੱਖਿਆ ਤੰਤਰ ਦੇ ਨਾਲ ਅਜਿਹਾ ਖਿਲਵਾੜ ਕੀਤਾ ਹੈ ਕਿ ਪਾਕਿਸਤਾਨ ਚਾਹੁੰਦੇ ਹੋਏ ਵੀ ਆਪਣੀ ਆਵਾਜ਼ ਨਹੀਂ ਕੱਢ ਸਕਦਾ। ਹੁਣ ਚੀਨ ਚਾਹੇ ਤਾਂ ਪੂਰੇ ਪਾਕਿਸਤਾਨ ਨੂੰ ਅਭਾਸੀ ਤੌਰ ’ਤੇ ਆਪਣੇ ਕਬਜ਼ੇ ’ਚ ਲੈ ਸਕਦਾ ਹੈ ਅਤੇ ਪਾਕਿਸਤਾਨ ਇਸ ਦੇ ਵਿਰੁੱਧ ਆਵਾਜ਼ ਵੀ ਨਹੀਂ ਉਠਾ ਸਕਦਾ। ਹੁਆਵੇ ਟੈਲੀਕਮਿਊਨੀਕੇਸ਼ਨਜ਼ ਕਿੰਨੀ ਮੱਕਾਰ ਅਤੇ ਧੋਖੇਬਾਜ਼ ਕੰਪਨੀ ਹੈ, ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ’ਚ ਟੈਂਡਰ ਤੋਂ ਧੱਕੇ ਦੇ ਕੇ ਬਾਹਰ ਕੱਢੇ ਜਾਣ ਦੇ ਬਾਅਦ ਹੁਆਵੇ ਨੇ ਰੁਖ ਕੀਤਾ ਚੀਨ ਦੇ ਸਦਾਬਹਾਰ ਦੋਸਤ ਪਾਕਿਸਤਾਨ ਦਾ, ਜਿੱਥੇ ਉਹ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਦੇ ਨਾਲ ਖੇਡਣ ’ਤੇ ਉਤਰ ਚੁੱਕੀ ਹੈ।ਸਾਲ 2016 ’ਚ ਹੁਆਵੇ ਨੇ ਪਾਕਿਸਤਾਨ ਦੇ ਲਈ ਕੈਲੀਫੋਰਨੀਆ ਦੀ ਇਕ ਕੰਪਨੀ ਬੁਈਨਾ ਪਾਰਕ ਦੇ ਨਾਲ ਕਰਾਰ ਕੀਤਾ ਸੀ। ਡੇਢ ਕਰੋੜ ਅਮਰੀਕੀ ਡਾਲਰ ਦੇ ਇਸ ਕਰਾਰ ’ਚ ਹੁਆਵੇ ਨੇ ਬੁਈਨਾ ਪਾਰਕ ਨੂੰ ਪਾਕਿਸਤਾਨ ਦੇ ਲਈ ਸਾਫਟਵੇਅਰ ਬਣਾਉਣ ਦੇ ਲਈ ਕਿਹਾ ਸੀ। ਇਹ ਸਾਫਟਵੇਅਰ ਪਾਕਿਸਤਾਨ ਦੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੇ ਲਈ ਲੋਕਾਂ ’ਤੇ ਨਜ਼ਰ ਰੱਖਣ ਦੇ ਲਈ ਬਣਾਇਆ ਜਾਣਾ ਸੀ, ਜਿਸ ਨਾਲ ਪਾਕਿਸਤਾਨ ਸਰਕਾਰ ਆਪਣੇ ਨਾਗਰਿਕਾਂ ’ਤੇ ਨਜ਼ਰ ਬਣਾਈ ਰੱਖੇ ਅਤੇ ਦੇਸ਼ ’ਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਮਦਦ ਮਿਲੇ। ਇਸ ਸਾਫਟਵੇਅਰ ਨੂੰ ਇਸ ਲਈ ਬਣਾਇਆ ਗਿਆ ਸੀ, ਜਿਸ ਨਾਲ ਪਾਕਿਸਤਾਨ ਸਰਕਾਰ ਆਪਣੇ ਨਾਗਰਿਕਾਂ ਦਾ ਡਾਟਾ ਇਕੱਠਾ ਕਰ ਸਕੇ। ਇਸ ਸਾਫਟਵੇਅਰ ’ਚ ਇਹ ਵਿਵਸਥਾ ਹੈ ਕਿ ਪਾਕਿਸਤਾਨ ਦੀਆਂ ਨਾਜ਼ੁਕ ਇਮਾਰਤਾਂ ’ਚ ਆਵਾਜਾਈ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਸਾਫਟਵੇਅਰ ’ਚ ਇਹ ਖਾਸੀਅਤ ਵੀ ਹੈ ਕਿ ਇਸ ਦੀ ਵਰਤੋਂ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਨਜ਼ਰ ਰੱਖਣ ਅਤੇ ਡ੍ਰੋਨਜ਼ ਨੂੰ ਕੰਟਰੋਲ ਕਰਨ ਦੇ ਲਈ ਵੀ ਕੀਤੀ ਜਾ ਸਕਦੀ ਹੈ। ਬੁਈਨਾ ਪਾਰਕ ਕੰਪਨੀ ਨੇ ਹੁਆਵੇ ਨੂੰ ਕਿਸ ਸਾਫਟਵੇਅਰ ’ਚ 800 ਫੇਜ਼ ਬਣਾ ਕੇ ਦਿੱਤੇ ਸਨ।ਇਸ ਦੇ ਇਲਾਵਾ ਇਸ ਸਾਫਟਵੇਅਰ ਦੇ ਪ੍ਰੋਪਰਾਇਟਰੀ ਕੋਡਜ਼, ਡਿਜ਼ਾਈਨ, ਖਾਕਾ ਅਤੇ ਬਹੁਤ ਹੀ ਨਾਜ਼ੁਕ ਜਾਣਕਾਰੀ ਵੀ ਹੁਆਵੇ ਨੇ ਬੁਈਨਾ ਪਾਰਕ ਕੰਪਨੀ ਤੋਂ ਧੋਖੇ ਨਾਲ ਹਥਿਆ ਲਈ ਸੀ। ਉਂਝ ਚੀਨ ਅਤੇ ਚੀਨੀ ਕੰਪਨੀਆਂ ਲਈ ਇਹ ਇਕ ਆਮ ਗੱਲ ਹੈ। ਚੀਨੀ ਕੰਪਨੀਆਂ ਇਕ ਤੈਅਸ਼ੁਦਾ ਰਣਨੀਤੀ ਦੇ ਤਹਿਤ ਅਜਿਹੇ ਕੰਮ ਕਰਦੀਆਂ ਹਨ ਅਤੇ ਉਹ ਵਿਦੇਸ਼ੀ ਕੰਪਨੀਆਂ ਦੇ ਗੁਪਤ ਸੂਤਰ ਹਾਸਲ ਕਰਨ ਲਈ ਰਿਸ਼ਵਤ, ਧੋਖਾ, ਧਮਕੀ ਵਰਗੇ ਕਦਮਾਂ ਦਾ ਸਹਾਰਾ ਲੈਂਦੀਆਂ ਹਨ ਅਤੇ ਇਨ੍ਹਾਂ ਨੂੰ ਚੀਨ ਦੀ ਸਰਕਾਰ ਦੀ ਲੁਕਵੇਂ ਤੌਰ ’ਤੇ ਪ੍ਰਵਾਨਗੀ ਵੀ ਮਿਲੀ ਹੁੰਦੀ ਹੈ।ਹੁਆਵੇ ਨੇ ਕੈਲੀਫੋਰਨੀਆ ਦੀ ਕੰਪਨੀ ਬੁਈਨਾ ਪਾਰਕ ਨੂੰ ਇਹ ਸਾਫਟਵੇਅਰ ਆਪਣੇ ਡਾਟਾ ਸੈਂਟਰ ’ਚ ਲਗਾਉਣ ਲਈ ਕਿਹਾ, ਕੰਪਨੀ ਨੇ ਅਜਿਹਾ ਕਰਨ ’ਚ ਜਦੋਂ ਆਪਣੀ ਅਸਮਰੱਥਾ ਦਿਖਾਈ ਤਾਂ ਹੁਆਵੇ ਨੇ ਉਸ ਨੂੰ ਬਚੀ ਹੋਈ ਪੇਮੈਂਟ ਨਾ ਕਰਨ ਦੀ ਧਮਕੀ ਤੱਕ ਦੇ ਦਿੱਤੀ। ਬੁਈਨਾ ਪਾਰਕ ਕੰਪਨੀ ਨੂੰ ਹੁਆਵੇ ਦੇ ਅਧਿਕਾਰੀਆਂ ਨੇ ਇਹ ਕਿਹਾ ਕਿ ਉਨ੍ਹਾਂ ਦੇ ਕੋਲ ਪਾਕਿਸਤਾਨੀ ਸਰਕਾਰ ਦੀ ਰਜ਼ਾਮੰਦੀ ਹੈ। ਇਸ ਸਾਫਟਵੇਅਰ ਨੂੰ ਪਾਕਿਸਤਾਨ ਦੇ ਬਾਹਰ ਹੁਆਵੇ ਕੇਂਦਰ ’ਚ ਲਗਾਇਆ ਜਾ ਸਕਦਾ ਹੈ। ਆਪਣੇ ਪੂਰੇ ਪੈਸੇ ਪਾਉਣ ਦੇ ਲਈ ਬੁਈਨਾ ਪਾਰਕ ਕੰਪਨੀ ਨੇ ਹੁਆਵੇ ਨੂੰ ਸਾਫਟਵੇਅਰ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰ ਦੇ ਦਿੱਤੇ।ਇਸ ਦੇ ਬਾਅਦ ਹੁਆਵੇ ਕੰਪਨੀ ਦੇ ਕੋਲ ਪਾਕਿਸਤਾਨ ਦੇ ਸਾਰੇ ਖੂਫੀਆ ਦਸਤਾਵੇਜ਼ਾਂ ਤੱਕ ਪਹੁੰਚਣ ਦਾ ਗੁਪਤ ਦਰਵਾਜ਼ਾ ਮੌਜੂਦਾ ਹੈ, ਅਜਿਹੇ ’ਚ ਹੁਆਵੇ ਜਦੋਂ ਚਾਹੇ ਪਾਕਿਸਤਾਨ ਦੇ ਸਾਰੇ ਦਸਤਾਵੇਜ਼ਾਂ ਨੂੰ ਹੈਕ ਕਰ ਸਕਦੀ ਹੈ। ਇਹ ਜਾਣਕਾਰੀ ਪੂਰੀ ਦੁਨੀਆ ਦੇ ਲਈ ਬਹੁਤ ਹੀ ਮਹੱਤਵਪੂਰਨ ਅਤੇ ਖਤਰਨਾਕ ਹੈ, ਖਾਸ ਕਰ ਕੇ ਭਾਰਤ ਦੇ ਲਈ ਜਿੱਥੇ ਹੁਆਵੇ ਨੂੰ ਇਕ ਵੱਡਾ ਸਪਲਾਇਰ ਦੇ ਤੌਰ ’ਤੇ ਵੇਖਿਆ ਜਾਂਦਾ ਸੀ। ਸੂਚਨਾ ਪ੍ਰਸਾਰਨ ਖੇਤਰ ਦੀ ਮੁੱਢਲੀ ਤਕਨੀਕ ’ਚ ਹੁਆਵੇ ਦੇ ਕੋਲ ਅਜੇ ਬਹੁਤ ਵੱਡਾ ਅਕਸੈੱਸ ਹੈ ਪਰ ਇਹ ਗੱਲ ਤਸੱਲੀਬਖਸ਼ ਹੈ ਕਿ ਭਾਰਤ ਨੇ ਸਮਾਂ ਰਹਿੰਦੇ ਹੀ ਹੁਆਵੇ ਅਤੇ ਜ਼ੈੱਡ.ਟੀ.ਈ. ਵਰਗੀਆਂ ਚੀਨੀ ਕੰਪਨੀਆਂ ਦਾ ਇਲਾਜ ਕਰ ਦਿੱਤਾ ਹੈ। ਭਾਰਤ ਨੇ ਚੌਕਸੀ ਵਜੋਂ ਕਦਮ ਚੁੱਕਦੇ ਹੋਏ ਪਹਿਲਾਂ ਚੀਨੀ ਕੰਪਨੀਆਂ ਦੀ ਭਾਰਤ ’ਚ ਸਿੱਧੇ ਨਿਵੇਸ਼ ’ਤੇ ਰੋਕ ਲਗਾਈ, ਉਸ ਦੇ ਬਾਅਦ ਟੈਲੀਕਮਿਊਨਿਕੇਸ਼ਨ ਦੇ ਖੇਤਰ ’ਚੋਂ ਬਾਹਰ ਕੱਢਿਆ ਅਤੇ ਆਪਣੀਆਂ ਦੇਸੀ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਚੀਨੀ ਕੰਪਨੀਆਂ ਦੇ ਉਤਪਾਦਾਂ ’ਤੇ ਉੱਚੀ ਟੈਰਿਫ ਲਗਾਈ ਗਈ, ਭਾਰਤ ਦੇ ਅਜਿਹੇ ਕਦਮਾਂ ਤੋਂ ਗੁੱਸੇ ’ਚ ਆਏ ਚੀਨੀ ਸਪੇਅਰ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਅਤੇ ਸਪਲਾਇਰਾਂ ਨੇ ਆਪਣੇ ਸੈਮੀਕੰਡਕਟਰ, ਮਾਈਕ੍ਰੋ ਚਿਪ ਅਤੇ ਸਪੇਅਰ ਪਾਰਟਸ ਦੇ ਭਾਅ ਵਧਾ ਦਿੱਤੇ, ਜਿਸ ਨਾਲ ਭਾਰਤ ਦੀ ਤੇਜ਼ੀ ਨਾਲ ਅੱਗੇ ਵਧਦੀ ਹੋਈ ਅਰਥਵਿਵਸਥਾ ਚੀਨ ਦੇ ਸਾਹਮਣੇ ਗੋਡੇ ਟੇਕ ਦੇਵੇ ਪਰ ਸ਼ਾਇਦ ਇਨ੍ਹਾਂ ਚੀਨੀਆਂ ਨੂੰ ਪਤਾ ਨਹੀਂ ਕਿ ਹੁਣ ਭਾਰਤ ਸਰਕਾਰ ਨੇ ਦੇਸੀ ਨਿਰਮਾਤਾਵਾਂ ਨੂੰ ਅੱਗੇ ਵਧਾਉਣ ਦੇ ਲਈ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕ ਇਹ ਸਾਰੇ ਪਾਰਟ ਬਣਾਉਣਾ ਭਾਰਤ ਦੇ ਲਈ ਕੋਈ ਵੱਡੀ ਗੱਲ ਨਹੀਂ ਹੈ, ਬਸ ਅਜੇ ਤੱਕ ਸਰਕਾਰੀ ਮਦਦ ਨਹੀਂ ਮਿਲੀ ਸੀ। ਇਸ ਲਈ ਚੀਨ ਤੋਂ ਇਹ ਸਾਰੇ ਸਾਮਾਨ ਦਰਾਮਦ ਕੀਤੇ ਜਾਂਦੇ ਰਹੇ।ਇਸ ਦੇ ਇਲਾਵਾ ਪ੍ਰਾਈਵੇਟ ਖੇਤਰ ਦੀਆਂ ਕਈ ਤਕਨੀਕੀ ਕੰਪਨੀਆਂ ਵੀ ਇਨ੍ਹਾਂ ਪਾਰਟਸ ਨੂੰ ਬਣਾਉਣ ਦੇ ਲਈ ਖੁਦ ਅੱਗੇ ਆ ਰਹੀਆਂ ਹਨ। ਭਾਰਤ ਦੇ ਮੇਕ ਇਨ ਇੰਡੀਆ ਦੇ ਕਦਮਾਂ ਨਾਲ ਅਗਲੇ ਦਹਾਕੇ ਤੱਕ ਭਾਰਤ ਪੂਰੀ ਦੁਨੀਆ ’ਚ ਇਲੈਕਟ੍ਰਾਨਿਕ ਪੁਰਜ਼ਿਆਂ ਦਾ ਸਭ ਤੋਂ ਵੱਡਾ ਨਿਰਮਾਤਾ ਬਣ ਜਾਵੇਗਾ, ਜਿੱਥੇ ਸਰਵਉੱਚ ਗੁਣਵੱਤਾ ਵਾਲੇ ਪੁਰਜ਼ੇ ਸਭ ਤੋਂ ਘੱਟ ਕੀਮਤਾਂ ’ਤੇ ਦੇਸੀ-ਵਿਦੇਸ਼ੀ ਬਾਜ਼ਾਰਾਂ ’ਚ ਮਿਲਣਗੇ।
Comment here