ਅਜਬ ਗਜਬਖਬਰਾਂਦੁਨੀਆ

ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ ਸੁਪਰ ਕੰਪਿਊਟਰ ਦਾ ਕੀਤਾ ਨਿਰਮਾਣ

ਪੇਈਚਿੰਗ-ਚੀਨ ਦੇ ਨੈਸ਼ਨਲ ਸੁਪਰਕੰਪਿਊਟਿੰਗ ਸੈਂਟਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੁਨੀਆ ਦੇ ਪਹਿਲੇ ‘ਐਕਸਾਫਲਾਪ’ ਕਵਾਂਟਮ ਕੰਪਿਊਟਰ ਦਾ ਨਿਰਮਾਣ ਕਰ ਲਿਆ ਹੈ। ਚੀਨੀ ਵਿਗਿਆਨੀਆਂ ਨੇ ਕਈ ਸਾਲ ਤੱਕ ਇਸ ਕੰਪਿਊਟਰ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ ਅਤੇ ਕਿਹਾ ਕਿ ਇਹ ਕੰਪਿਊਟਰ ਦੁਨੀਆ ਦੇ ਕਿਸੇ ਵੀ ਸਭ ਤੋਂ ਤੇਜ਼ ਸੁਪਰ ਕੰਪਿਊਟਰ ਦੇ ਮੁਕਾਬਲੇ 100 ਟ੍ਰਿਲੀਅਨ ਗੁਣਾ ਜ਼ਿਆਦਾ ਤੇਜ਼ੀ ਨਾਲ ਕੈਲਕੁਲੇਸ਼ਨ ਕਰਨ ’ਚ ਸਮਰੱਥ ਹੈ।
ਚੀਨ ਦੇ ਵਿਗਿਆਨੀਆਂ ਨੇ ਦੁਨੀਆ ਦੇ ਸਭ ਤੋਂ ਤੇਜ਼ ਸੁਪਰ ਕੰਪਿਊਟਰ ਦਾ ਨਿਰਮਾਣ ਕੀਤਾ ਹੈ। ਇਹ ਸੁਪਰ ਕੰਪਿਊਟਰ ਧਰਤੀ ’ਤੇ ਮੌਜੂਦ ਕਿਸੇ ਵੀ ਆਮ ਕੰਪਿਊਟਰ ਦੇ ਮੁਕਾਬਲੇ 10 ਲੱਖ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਇਹ ਕੰਪਿਊਟਰ ਉਹ ਹਰ ਚੀਜ ਕਰਨ ’ਚ ਸਮਰੱਥ ਹੈ, ਜਿਸ ਦੀ ਇਨਸਾਨ ਅਜੇ ਕਲਪਨਾ ਵੀ ਨਹੀਂ ਕਰ ਸਕਦਾ ਹੈ।
ਖੋਜ ਤੋਂ ਬਾਅਦ ਵਿਗਿਆਨੀਆਂ ਨੇ ਕਿਹਾ ਹੈ ਕਿ, ‘ਸਾਡਾ ਅੰਦਾਜ਼ਾ ਹੈ ਕਿ ਅਸੀਂ ਆਪਣੇ ਟੀਚੇ ਤੱਕ ਪਹੁੰਚਣ ’ਚ ਕਾਮਯਾਬ ਰਹੇ ਹਾਂ ਅਤੇ ਸਾਡੇ ਕੰਪਿਊਟਰ ਜ਼ੁਚੌਂਗਜ਼ੀ ਨੇ ਉਹ ਕੰਮ ਸਿਰਫ਼ 1.2 ਘੰਟਿਆਂ ’ਚ ਪੂਰਾ ਕਰ ਲਿਆ ਹੈ, ਜਿਸ ਨੂੰ ਕਰਨ ਵਿਚ ਦੁਨੀਆ ਵਿਚ ਮੌਜੂਦ ਆਮ ਕੰਪਿਊਟਰਾਂ ਨੂੰ ਘੱਟ ਤੋਂ ਘੱਟ 8 ਸਾਲ ਤੋਂ ਵੱਧ ਸਮਾਂ ਲੱਗ ਜਾਂਦਾ।’ ਵਿਗਿਆਨੀਆਂ ਨੇ ਕਿਹਾ ਕਿ ਉਹ ’ਕੁਆਂਟਮ’ ਕੰਪਿਊਟਿੰਗ ਤਕਨੀਕ ਦੀ ਬਦੌਲਤ ਅਜਿਹਾ ਕਰਨ ਵਿਚ ਕਾਮਯਾਬ ਹੋਏ ਹਨ।

Comment here