ਅਪਰਾਧਸਿਆਸਤਖਬਰਾਂ

ਚੀਨ ਨੇ ਤਾਈਵਾਨ ਵੱਲ ਭੇਜੇ ਲੜਾਕੂ ਜਹਾਜ਼

ਤਾਈਪੇ-ਤਾਈਵਾਨ ਦੇ ਰੱਖਿਆ ਮੰਤਰਾਲੇ ਦੀ ਜਾਣਕਾਰੀ ਮੁਤਾਬਕ ਚੀਨ ਦੀ ਫ਼ੌਜ ਨੇ ਸ਼ਕਤੀ ਪ੍ਰਦਰਸ਼ਨ ਦੇ ਤਹਿਤ 24 ਘੰਟਿਆਂ ਦੇ ਅੰਦਰ 39 ਲੜਾਕੂ ਜਹਾਜ਼ ਅਤੇ ਤਿੰਨ ਸਮੁੰਦਰੀ ਜਹਾਜ਼ ਤਾਈਵਾਨ ਵੱਲ ਭੇਜੇ ਹਨ। ਚੀਨ ਸਵੈ-ਸ਼ਾਸਿਤ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਚੀਨ ਨੇ ਹਾਲ ਹੀ ਦੇ ਸਾਲਾਂ ’ਚ ਤਾਈਵਾਨ ’ਤੇ ਹਮਲਾਵਰ ਰੁਖ਼ ਅਪਣਾਇਆ ਹੈ।
ਚੀਨ ਦੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ ਲਗਭਗ ਰੋਜ਼ਾਨਾ ਤਾਈਵਾਨ ਵੱਲ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਭੇਜਦੀ ਹੈ। ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਦੇ ਅਨੁਸਾਰ, ਬੁੱਧਵਾਰ ਸਵੇਰੇ 6 ਵਜੇ ਤੋਂ ਵੀਰਵਾਰ ਸਵੇਰੇ 6 ਵਜੇ ਦੇ ਵਿਚਕਾਰ, 30 ਚੀਨੀ ਜਹਾਜ਼ਾਂ ਨੇ ਤਾਈਵਾਨ ਸਟਰੇਟ ਸਰਹੱਦ ਨੂੰ ਪਾਰ ਕੀਤਾ, ਜੋ ਚੀਨ ਅਤੇ ਤਾਈਵਾਨ ਨੂੰ ਵੱਖ ਕਰਦਾ ਹੈ। ਇਨ੍ਹਾਂ ਲੜਾਕੂ ਜਹਾਜ਼ਾਂ ’ਚ 21 ਜੇ-16 ਲੜਾਕੂ ਜਹਾਜ਼, ਚਾਰ ਐੱਚ-6 ਬੰਬਾਰ ਅਤੇ ਦੋ ਹੋਰ ਜਹਾਜ਼ ਸ਼ਾਮਲ ਸਨ। ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਨੇ ਤਾਈਵਾਨ ਦੇ ਦੱਖਣ-ਪੱਛਮ ਵੱਲ ਉਡਾਣ ਭਰੀ ਅਤੇ ਫਿਰ ਦੱਖਣ-ਪੂਰਬ ਵੱਲ ਚਲੇ ਗਏ ਸਨ।

Comment here