ਬੀਜਿੰਗ: ਚੀਨ ਨੇ ਇਸ ਸਾਲ ਲਈ ਆਪਣੇ ਜੀਡੀਪੀ ਟੀਚੇ ਨੂੰ ਪਿਛਲੇ ਸਾਲ ਦੇ 6.1 ਫੀਸਦੀ ਤੋਂ ਘਟਾ ਕੇ 5.5 ਫੀਸਦੀ ਕਰ ਦਿੱਤਾ ਹੈ। ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਚੀਨ ਦੀ ਆਰਥਿਕਤਾ ਸਾਲ 2021 ਵਿੱਚ 8.1 ਫੀਸਦੀ ਦੀ ਦਰ ਨਾਲ ਵਧ ਕੇ ਲਗਭਗ 18 ਟ੍ਰਿਲੀਅਨ (ਖਰਬ) ਅਮਰੀਕੀ ਡਾਲਰ ਹੋ ਗਈ ਹੈ। ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਦੇਸ਼ ਦੀ ਸੰਸਦ, ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਨੂੰ ਪੇਸ਼ ਕੀਤੀ ਆਪਣੀ ਕਾਰਜ ਰਿਪੋਰਟ ਵਿੱਚ ਨਵੇਂ ਜੀਡੀਪੀ ਟੀਚੇ ਦੀ ਘੋਸ਼ਣਾ ਕੀਤੀ। ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਚੀਨ ਦੀ ਆਰਥਿਕਤਾ ਸਾਲ 2021 ਵਿੱਚ 8.1 ਫੀਸਦੀ ਦੀ ਦਰ ਨਾਲ ਵਧ ਕੇ ਲਗਭਗ 18 ਟ੍ਰਿਲੀਅਨ (ਖਰਬ) ਅਮਰੀਕੀ ਡਾਲਰ ਹੋ ਗਈ ਹੈ। ਵਿਕਾਸ ਦੀ ਰਫ਼ਤਾਰ 2021 ਵਿੱਚ ਸਰਕਾਰ ਦੇ 6 ਫੀਸਦੀ ਤੋਂ ਵੱਧ ਦੇ ਟੀਚੇ ਤੋਂ ਕਾਫੀ ਜ਼ਿਆਦਾ ਸੀ। ਐੱਨਪੀਸੀ ਨੂੰ ਸੌਂਪੀ ਆਪਣੀ ਕਾਰਜ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ ਦੀ 2022 ਵਿੱਚ 11 ਮਿਲੀਅਨ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਯੋਜਨਾ ਹੈ।
Comment here