ਅਪਰਾਧਸਿਆਸਤਖਬਰਾਂਦੁਨੀਆ

ਚੀਨ ਨੇ ਇੰਟਰਪੋਲ ਦੇ ਸਾਬਕਾ ਪ੍ਰਧਾਨ ’ਤੇ ਲਗਾਏ ਰਿਸ਼ਵਤਖੋਰੀ ਦੇ ਦੋਸ਼

ਲਿਓਨ-ਬੀਤੇ ਦਿਨੀਂ ਇੰਟਰਪੋਲ ਦੇ ਸਾਬਕਾ ਪ੍ਰਧਾਨ ਮੇਂਗ ਹੋਗਵੇਈ ਦੇ ਅਚਾਨਕ ਗਾਇਬ ਹੋਣ ’ਤੇ ਉਨ੍ਹਾਂ ਦੀ ਪਤਨੀ ਗਰੇਸ ਮੇਂਗ ਨੇ ਚੀਨ ਸਰਕਾਰ ਨੂੰ ‘ਰਾਕਸ਼’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਆਪਣੇ ਬੱਚਿਆਂ ਨੂੰ ਹੀ ਖਾ ਜਾਂਦੀ ਹੈ। ਗਰੇਸ ਮੇਂਗ ਦੇ ਪਤੀ ਚੀਨ ਦੀ ਕਮਿਊਨਿਸਟ ਪਾਰਟੀ ਵਿਚ ਅਹਿਮ ਅਹੁਦੇ ’ਤੇ ਸਨ। ਚੀਨੀ ਸਰਕਾਰ ਨੇ ਉਨ੍ਹਾਂ ਨੂੰ ਇੰਟਰਪੋਲ ਦਾ ਪ੍ਰਧਾਨ ਬਣਾ ਕੇ ਫ਼ਰਾਂਸ ਦੀ ਰਾਜਧਾਨੀ ਪੈਰਿਸ ਭੇਜਿਆ। ਮੇਂਗ ਹੋਗਵੇਈ ਦੇ ਨਾਲ ਉਨ੍ਹਾਂ ਦੀ ਪਤਨੀ ਗਰੇਸ ਮੇਂਗ ਵੀ ਪਹੁੰਚੀ।
ਚੀਨ ਨੇ ਸੁਣਾਈ 13 ਸਾਲ ਦੀ ਸਜ਼ਾ
ਸਤੰਬਰ 2018 ’ਚ ਮੇਂਗ ਹੋਗਵੇਈ ਸਰਕਾਰੀ ਕੰਮ ਲਈ ਚੀਨ ਗਏ ਸਨ। ਉਸ ਤੋਂ ਬਾਅਦ ਉਹ ਗਾਇਬ ਹੋ ਗਏ। ਇਸ ਤੋਂ ਬਾਅਦ ਚੀਨੀ ਸਰਕਾਰ ਨੇ ਹੋਗਵੇਈ ’ਤੇ ਰਿਸ਼ਵਤਖੋਰੀ ਦੇ ਦੋਸ਼ ਲਾ ਕੇ ਉਨ੍ਹਾਂ ਨੂੰ 13 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ। ਇਸ ਘਟਨਾ ਦੇ ਬਾਅਦ ਤੋਂ ਗਰੇਸ ਮੇਂਗ ਆਪਣੇ ਜੁੜਵਾਂ ਬੇਟਿਆਂ ਦੇ ਨਾਲ ਫ਼ਰਾਂਸ ’ਚ ਰਾਜਨੀਤਕ ਸ਼ਰਨਾਰਥੀ ਬਣ ਕੇ ਰਹਿ ਰਹੀ ਹੈ ਅਤੇ ਚੀਨ ਦੇ ਸ਼ਾਸਨ ਤੋਂ ਦੁਖੀ ਹੋ ਕੇ ਉਸ ਦੇ ਖਿਲਾਫ ਆਵਾਜ਼ ਉਠਾ ਰਹੀ ਹੈ।
ਮੈਂ ਰਾਕਸ਼ ਦੇ ਨਾਲ ਰਹਿਣਾ ਸਿੱਖ ਲਿਆ : ਗਰੇਸ ਮੇਂਗ
ਹੋਂਗਵੇਈ ਦੀ ਪਤਨੀ ਨੇ ਆਪਣੇ ਦੇਸ਼ ਦੀ ਸਰਕਾਰ ਨੂੰ ‘‘ਰਾਖਸ਼ਸ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ। ਗ੍ਰੇਸ ਨੇ ’ਦਿ ਐਸੋਸੀਏਟਿਡ ਪ੍ਰੈਸ’ (ਏਪੀ) ਨੂੰ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਪਹਿਲੀ ਵਾਰ ਦੁਨੀਆ ਨੂੰ ਆਪਣਾ ਚਿਹਰਾ ਦਿਖਾਉਣ ਅਤੇ ਉਸ ਦੀ ਵੀਡੀਓ ਸ਼ੂਟ ਕਰਨ ਦੀ ਇਜਾਜ਼ਤ ਦਿੱਤੀ। ਗ੍ਰੇਸ ਨੇ ਕਿਹਾ ਕਿ ਮੇਰੀ ਚਿਹਰਾ ਦਿਖਾਉਣਾ ਮੇਰੀ ਜ਼ਿੰਮੇਵਾਰੀ ਹੈ। ਦੁਨੀਆ ਨੂੰ ਇਹ ਦੱਸਣਾ ਮੇਰੀ ਜ਼ਿੰਮੇਵਾਰੀ ਹੈ ਕਿ ਕੀ ਹੋਇਆ ਸੀ। ਉਨ੍ਹਾਂ ਕਿਹਾ, ‘‘ਪਿਛਲੇ ਤਿੰਨ ਸਾਲਾਂ ’ਚ ਮੈਂ ‘ਰਾਖਸ਼ਸ’ ਨਾਲ ਉਸੇ ਤਰ੍ਹਾਂ ਰਹਿਣਾ ਸਿੱਖਿਆ ਹੈ, ਜਿਸ ਤਰ੍ਹਾਂ ਦੁਨੀਆ ਨੇ ਗਲੋਬਲ ਮਹਾਮਾਰੀ ਨਾਲ ਰਹਿਣਾ ਸਿੱਖਿਆ ਹੈ। ਗਰੇਸ ਮੇਂਗ ਨੇ ਕਿਹਾ ਕਿ ਪਤੀ ਦੇ ਨਾਲ ਉਨ੍ਹਾਂ ਦੀ ਆਖਰੀ ਗੱਲਬਾਤ 25 ਸਤੰਬਰ, 2018 ਨੂੰ ਹੋਈ ਸੀ, ਜਦੋਂ ਹਾਂਗਵੇਈ ਕੰਮ ਲਈ ਬੀਜਿੰਗ ਗਏ ਸੀ। ਉਨ੍ਹਾਂ ਨੇ ਮੋਬਾਈਲ ’ਤੇ ਪਤਨੀ ਨੂੰ ਦੋ ਮੈਸੇਜ ਭੇਜੇ ਸਨ। ਗ੍ਰੇਸ ਨੇ ਕਿਹਾ ਕਿ ਉਨ੍ਹਾਂ ਪਹਿਲਾ ਸੰਦੇਸ਼ ਲਿਖਿਆ ਸੀ, ”ਮੇਰੀ ਕਾਲ ਦੀ ਉਡੀਕ ਕਰੋ।” 4 ਮਿੰਟ ਬਾਅਦ ਉਨ੍ਹਾਂ ਨੇ ਰਸੋਈ ’ਚ ਵਰਤੇ ਜਾਣ ਵਾਲੇ ਚਾਕੂ ਦੀ ਫੋਟੋ ਭੇਜੀ, ਜਿਸ ਦਾ ਮਤਲੱਬ ਸੀ ਕਿ ਉਹ ਖਤਰੇ ’ਚ ਹਨ। ਉਨ੍ਹਾਂ ਕਿਹਾ ਕਿ ਉਦੋਂ ਤੋਂ ਉਨ੍ਹਾਂ ਦਾ ਹੋਂਗਵੇਈ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ ਅਤੇ ਉਨ੍ਹਾਂ ਦੇ ਵਕੀਲਾਂ ਨੇ ਚੀਨੀ ਅਧਿਕਾਰੀਆਂ ਨੂੰ ਕਈ ਵਾਰ ਪੱਤਰ ਭੇਜੇ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਪਤੀ ਜ਼ਿੰਦਾ ਹੈ ਜਾਂ ਨਹੀਂ।
‘ਮੈਂ ਮਰ ਕੇ ਫਿਰ ਜ਼ਿੰਦਾ ਹੋਈ ਹਾਂ’
ਗ੍ਰੇਸ ਚੀਨੀ ਸਰਕਾਰ ਤੋਂ ਇੰਨੀ ਨਾਰਾਜ਼ ਹੈ ਕਿ ਉਨ੍ਹਾਂ ਨੇ ਆਪਣਾ ਚੀਨੀ ਨਾਮ ਗਾਓ ਗੇ ਵਰਤਣਾ ਬੰਦ ਕਰ ਦਿੱਤਾ ਹੈ ਅਤੇ ਆਪਣੀ ਪਛਾਣ ਗ੍ਰੇਸ ਮੇਂਗ ਵਜੋਂ ਦੱਸਦੀ ਹੈ। ਉਨ੍ਹਾਂ ਕਿਹਾ ਕਿ ਮੈਂ ਮਰ ਕੇ ਫਿਰ ਜ਼ਿੰਦਾ ਹੋਈ ਹਾਂ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਕਿੱਥੇ ਹੈ ਅਤੇ ਉਸ ਦੀ ਸਿਹਤ ਕਿਵੇਂ ਹੈ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਗ੍ਰੇਸ ਨੇ ਕਿਹਾ, ’’ਮੈਂ ਇਸ ਹੱਦ ਤਕ ਦੁਖੀ ਹਾਂ ਕਿ ਹੁਣ ਮੈਨੂੰ ਹੋਰ ਦੁਖੀ ਨਹੀਂ ਕੀਤਾ ਜਾ ਸਕਦਾ।’ ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਆਪਣੇ ਪਿਤਾ ਤੋਂ ਬਿਨਾਂ ਰਹਿਣ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਮੇਰੇ ਬੱਚੇ ਦਰਵਾਜ਼ੇ ’ਤੇ ਦਸਤਕ ਦੀ ਆਵਾਜ਼ ਸੁਣਦੇ ਹਨ, ਉਹ ਇਸ ਉਮੀਦ ਨਾਲ ਬਾਹਰ ਚਲੇ ਜਾਂਦੇ ਹਨ ਕਿ ਅੰਦਰ ਆਉਣ ਵਾਲਾ ਵਿਅਕਤੀ ਉਨ੍ਹਾਂ ਦਾ ਪਿਤਾ ਹੋਵੇਗਾ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਵਿਅਕਤੀ ਉਨ੍ਹਾਂ ਦਾ ਪਿਤਾ ਨਹੀਂ ਹੈ, ਤਾਂ ਉਹ ਚੁੱਪਚਾਪ ਸਿਰ ਝੁਕਾ ਲੈਂਦੇ ਹਨ। ਉਹ ਬਹੁਤ ਬਹਾਦਰ ਹਨ।
ਗ੍ਰੇਸ ਨੇ ਅਕਤੂਬਰ 2018 ਵਿਚ ਆਪਣੇ ਪਤੀ ਦੇ ਲਾਪਤਾ ਹੋਣ ਦੀ ਰਿਪੋਰਟ ਕਰਨ ਲਈ ਜਦੋਂ ਲਿਓਨ ਵਿਚ ਪਹਿਲੀ ਵਾਰ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਦੇ ਕੁੱਝ ਹੀ ਦੇਰ ਬਾਅਦ ਹੋਂਗਵੇਈ ਦੇ ਬਾਰੇ ਇਕ ਅਧਿਕਾਰਤ ਬਿਆਨ ਵਿਚ ਦੱਸਿਆ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਕੁਝ ਕਾਨੂੰਨਾਂ ਦੀ ਉਲੰਘਣਾ ਲਈ ਜਾਂਚ ਚੱਲ ਰਹੀ ਹੈ। ਇੰਟਰਪੋਲ ਨੇ ਘੋਸ਼ਣਾ ਕੀਤੀ ਕਿ ਹੋਂਗਵੇਈ ਨੇ ਤੁਰੰਤ ਪ੍ਰਭਾਵ ਨਾਲ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਪਤਨੀ ਇਸ ਗੱਲ ਤੋਂ ਨਾਰਾਜ਼ ਹੈ ਕਿ ਲਿਓਨ ਸਥਿਤ ਪੁਲਸ ਸੰਗਠਨ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਦਲੀਲ ਦਿੱਤੀ ਕਿ ਸਾਂਝੇ ਕਾਨੂੰਨ ਲਾਗੂ ਕਰਨ ਵਾਲੇ ਮੁੱਦਿਆਂ ’ਤੇ ਕੰਮ ਕਰਨ ਵਾਲੀ ਵਿਸ਼ਵਵਿਆਪੀ ਸੰਸਥਾ ਨੇ ਉਨ੍ਹਾਂ ਦੇ ਪਤੀ ਦੇ ਮਾਮਲੇ ਵਿਚ ਸਖਤ ਸਟੈਂਡ ਨਾ ਲੈ ਕੇ ਬੀਜਿੰਗ ਦੇ ਤਾਨਾਸ਼ਾਹੀ ਰਵੱਈਏ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ, ’ਕੀ ਜ਼ਬਰਦਸਤੀ ਗਾਇਬ ਕੀਤਾ ਗਿਆ ਹੈ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਅਸਤੀਫਾ ਲਿਖ ਸਕਦਾ ਹੈ? ਕੀ ਕੋਈ ਪੁਲਸ ਸੰਗਠਨ ਇਸ ਕਿਸਮ ਦੇ ਅਪਰਾਧ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ?’ ਚੀਨ ਨੇ 2019 ਵਿਚ ਘੋਸ਼ਣਾ ਕੀਤੀ ਸੀ ਕਿ ਹੋਂਗਵੇਈ ਨੂੰ ਕਮਿਊਨਿਸਟ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਹੋਂਗਵੇਈ ਨੇ ਆਪਣੇ ਪਰਿਵਾਰ ਦੀ ‘‘ਮਹਿੰਗੀ ਜੀਵਨ ਸ਼ੈਲੀ” ਨੂੰ ਕਾਇਮ ਰੱਖਣ ਲਈ ਆਪਣੀ ਸੱਤਾ ਦੀ ਦੁਰਵਰਤੋਂ ਕੀਤੀ ਅਤੇ ਆਪਣੇ ਨਿੱਜੀ ਲਾਭ ਲਈ ਆਪਣੀ ਪਤਨੀ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਉਨ੍ਹਾਂ ਨੂੰ 20 ਲੱਖ ਡਾਲਰ ਰਿਸ਼ਵਤ ਲੈਅ ਦੇ ਦੋਸ਼ ਵਿਚ ਜਨਵਰੀ 2020 ਵਿਚ 13 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਗ੍ਰੇਸ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਿਆਸੀ ਅਸਹਿਮਤੀ ਨੂੰ ਅਪਰਾਧਿਕ ਮਾਮਲੇ ਵਿਚ ਬਦਲਣ ਦੀ ਇਕ ਉਦਾਹਰਣ ਹੈ।

Comment here