ਅਪਰਾਧਸਿਆਸਤਖਬਰਾਂਦੁਨੀਆ

ਚੀਨ ਨੇ ਇੰਜੀਨੀਅਰਾਂ ਦੀ ਮੌਤ ’ਤੇ ਪਾਕਿ ਤੋਂ ਮੰਗਿਆ 285 ਕਰੋੜ ਮੁਆਵਜ਼ਾ

ਇਸਲਾਮਾਬਾਦ-‘‘ਜਦੋਂ ਤੱਕ ਇੰਜੀਨੀਅਰਾਂ ਦੀ ਮੌਤ ’ਤੇ 285 ਕਰੋੜ ਰੁਪਏ ਦੇ ਮੁਆਵਜ਼ੇ ਦਾ ਭੁਗਤਾਨ ਨਹੀਂ ਹੋ ਜਾਂਦਾ ਓਦੋਂ ਤੱਕ ਬਿਜਲੀ ਪ੍ਰਾਜੈਕਟ ਦਾਸੂ ਡੈਮ ਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੋਵੇਗਾ।’’ ਚੀਨ ਨੇ ਪਾਕਿਸਤਾਨ ਨੂੰ ਸ਼ਰਤ ਰੱਖਦਿਆਂ ਇਹ ਗੱਲ ਕਹੀ।
ਜਲ ਸੋਮਾ ਮੰਤਰਾਲਾ ਦੇ ਸਕੱਤਰ ਡਾ. ਸ਼ਾਹਜੇਬ ਖਾਨ ਬੰਗਸ਼ ਮੁਤਾਬਕ ਜੁਲਾਈ ਵਿਚ ਚੀਨੀ ਇੰਜੀਨੀਅਰਾਂ ’ਤੇ ਹਮਲੇ ਤੋਂ ਬਾਅਦ ਪ੍ਰਾਜੈਕਟ ਵਿਚ ਸਿਵਲ ਨਿਰਮਾਣ ਨਾਲ ਜੁੜਿਆ ਕੰਮ ਠੱਪ ਪਿਆ ਹੈ। ਵਿਦੇਸ਼ ਮੰਤਰਾਲਾ, ਵਿੱਤ ਮੰਤਰਾਲਾ, ਅੰਦਰੂਨੀ ਮੰਤਰਾਲਾ, ਜਲ ਸੋਮਾ ਮੰਤਰਾਲਾ ਅਤੇ ਚੀਨੀ ਦੂਤਘਰ ਮੁਆਵਜ਼ੇ ਦੇ ਪੈਕੇਜ ਦੇ ਨਾਲ ਪ੍ਰਾਜੈਕਟ ’ਤੇ ਫਿਰ ਤੋਂ ਕਾਰਜ ਸ਼ੁਰੂ ਕਰਨ ਸਬੰਧੀ ਕੰਮ ਕਰ ਰਹੇ ਹਨ। ਸੂਤਰਾਂ ਮੁਤਾਬਕ ਸਬੰਧਤ ਮੰਤਰਾਲਿਆਂ ਦੇ ਸਕੱਤਰਾਂ ਵਾਲੀ ਸੰਚਾਲਨ ਕਮੇਟੀ ਚੀਨੀ ਸਰਕਾਰ ਵਲੋਂ ਮੰਗੇ ਜਾ ਰਹੇ ਮੁਆਵਜ਼ੇ ਦੀ ਮਾਤਰਾ ਨੂੰ ਲੈ ਕੇ ਚਰਚਾ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਮੇਟੀ ਨੇ ਇਕ ਉਪ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਸਾਰੇ ਸਬੰਧਤ ਮੰਤਰਾਲਾ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਵਿਸਫੋਕਟ ਨਾਲ ਲੱਦੀ ਇਕ ਕਾਰ ਨਾਲ ਟੱਕਰ ਤੋਂ ਬਾਅਦ ਕੰਮ ’ਤੇ ਲੈ ਜਾ ਰਹੀ ਬੱਸ ਦਰਿਆ ਵਿਚ ਡਿੱਗ ਗਈ ਸੀ ਜਿਸ ਵਿਚ 9 ਚੀਨੀ ਇੰਜੀਨੀਅਰ, 2 ਸਥਾਨਕ ਅਤੇ ਫਰੰਟੀਅਰ ਕਾਂਸਟੇਬਰੀ (ਐੱਫ. ਸੀ.) ਦੇ 2 ਮੁਲਾਜ਼ਮਾਂ ਸਮੇਤ 13 ਲੋਕ ਮਾਰੇ ਗਏ ਸਨ ਅਤੇ 2 ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।

Comment here