ਬੀਜਿੰਗ- ਚੀਨ ਨੂੰ ਯੂਰਪੀਅਨ ਸੰਸਦ ਵਲੋਂ ਵੱਡਾ ਝਟਕਾ ਮਿਲਿਆ ਹੈ, ਅਗਲੇ ਸਾਲ 2022 ’ਚ ਹੋਣ ਵਾਲੀਆਂ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ਦੇ ਬਾਈਕਾਟ ਦਾ ਐਲਾਨ ਕਰਦਿਆਂ ਯੂਰਪੀਅਨ ਸੰਸਦ ਦੇ ਸੰਸਦ ਮੈਂਬਰਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਹੈ ਕਿ ਸਾਨੂੰ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਸੱਦੇ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਇਨ੍ਹਾਂ ਸੰਸਦ ਮੈਂਬਰਾਂ ਨੇ ਆਪਣੀਆਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਈਗਰ ਮੁਸਲਮਾਨਾਂ ਨੂੰ ਲੈ ਕੇ ਚੀਨ ਦੇ ਵਤੀਰੇ ’ਤੇ ਸਖਤੀ ਨਾਲ ਰੋਕ ਲਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਯੂਰਪੀਅਨ ਦੇਸ਼ਾਂ ਨੂੰ ਹਾਂਗਕਾਂਗ ’ਚ ਲੋਕਤੰਤਰ ਸਮਰਥਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਪਰ ਨਾਲ ਹੀ ਕਿਹਾ ਗਿਆ ਹੈ ਕਿ ਯੂਰਪੀਅਨ ਸੰਸਦ ਦੇ ਇਸ ਮਤੇ ਨੂੰ ਮੰਨਣ ਲਈ ਮੈਂਬਰ ਦੇਸ਼ ਪਾਬੰਦ ਨਹੀਂ ਹਨ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਸ ਮਤੇ ’ਤੇ ਕਿਹਾ ਕਿ ਚੀਨ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ਦੀ ਤਿਆਰੀ ਤੇ ਆਯੋਜਨ ’ਚ ਰੁਕਾਵਟ ਪਾਉਣ ਤੇ ਭੰਨ-ਤੋੜ ਕਰਨ ਦੇ ਯਤਨਾਂ ਨੂੰ ਬਹੁਤ ਗੈਰ-ਜ਼ਿੰਮੇਵਾਰਾਨਾ ਦੱਸਦਾ ਹੋਇਆ, ਇਸ ਦੀ ਨਿੰਦਾ ਕਰਦਾ ਹੈ।
ਚੀਨ ਨੂੰ ਯੂਰਪੀਅਨ ਸੰਸਦ ਦਾ ਝਟਕਾ, ਬੀਜਿੰਗ ਓਲੰਪਿਕਸ ਦਾ ਬਾਈਕਾਟ

Comment here