ਸਿਆਸਤਖਬਰਾਂਦੁਨੀਆ

ਚੀਨ ਨੂੰ ਭਾਰਤ ਡਰੋਨ ਬਾਜ਼ਾਰ ’ਚ ਟੱਕਰ ਦੇਣ ਲਈ ਤਿਆਰ

ਨਵੀਂ ਦਿੱਲੀ– ਦੂਜੇ ਦੇਸ਼ਾਂ ਦੀ ਤਕਨੀਕ ਚੋਰੀ ਕਰ ਕੇ ਚੀਨ ਦੁਨੀਆ ਦੇ ਬਾਜ਼ਾਰ ’ਚ ਆਪਣੀ ਬਾਦਸ਼ਾਹਤ ਕਾਇਮ ਕਰ ਚੁੱਕਾ ਹੈ। ਚੀਨ ਦੂਜੇ ਦੇਸ਼ਾਂ ਦੇ ਕੰਪਿਊਟਰ ਸਿਸਟਮ ’ਚ ਹੈਕਿੰਗ ਕਰ ਕੇ ਉਨ੍ਹਾਂ ਦੀ ਤਕਨੀਕ ਚੋਰੀ ਕਰਦਾ ਹੈ ਅਤੇ ਬਣਾਈਆਂ ਗਈਆਂ ਵਸਤੂਆਂ ਨੂੰ ਵੇਚਦਾ ਹੈ। ਜਿਸ ਨਾਲ ਉਸ ਨੂੰ ਇਹ ਤਰੱਕੀ ਮਿਲੀ ਹੈ। ਇਸ ਚੋਰੀ ’ਚ ਚੀਨ ਦੀ ਸਰਕਾਰ ਨੇ ਆਪਣੀ ਸਮੁੱਚੀ ਪ੍ਰਣਾਲੀ ਦਾ ਜ਼ੋਰ ਲਾ ਦਿੱਤਾ ਸੀ। ਭਾਰਤ ਵਰਗੇ ਬਾਜ਼ਾਰਾਂ ’ਚ ਵੀ ਚੀਨ ਨੇ ਘਟੀਆ ਪੱਧਰ ਦਾ ਸਾਮਾਨ ਵੇਚਣਾ ਸ਼ੁਰੂ ਕੀਤਾ ਜਿਥੇ ਚੀਨ ਨੇ ਭਰਪੂਰ ਲਾਭ ਕਮਾਇਆ। ਹੁਣ ਇਲੈਕਟ੍ਰਾਨਿਕ ਸਾਮਾਨ ਦਾ ਭਾਰਤ ਵਿਚ ਉਹ ਬੇਤਾਜ ਬਾਦਸ਼ਾਹ ਬਣ ਗਿਆ ਹੈ। ਚੀਨ ਨੇ ਆਪਣੇ ਦੇਸ਼ ’ਚ ਆਈਆਂ ਵਿਦੇਸ਼ੀ ਕੰਪਨੀਆਂ ਦੀ ਤਕਨੀਕ ਚੁਰਾ ਕੇ ਉਨ੍ਹਾਂ ਦੀਆਂ ਵਸਤਾਂ ਦੀ ਨਕਲ ਬਣਾ ਕੇ ਬਾਜ਼ਾਰ ’ਚ ਬਹੁਤ ਸਸਤੇ ਭਾਅ ’ਤੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਚ ਚੀਨੀਆਂ ਨੂੰ ਕਮਿਊਨਿਸਟ ਸਰਕਾਰ ਦੀ ਪੂਰੀ ਹਮਾਇਤ ਮਿਲੀ ਹੋਈ ਹੈ। ਕੋਰੋਨਾ ਮਹਾਮਾਰੀ ਦੌਰਾਨ ਦੁਨੀਆ ਨੂੰ ਸਮਝ ਆ ਗਈ ਕਿ ਇਕ ਦੇਸ਼ ’ਤੇ ਉਨ੍ਹਾਂ ਦੀ ਨਿਰਭਰਤਾ ਦੀ ਉਹ ਕਿੰਨੀ ਵੱਡੀ ਕੀਮਤ ਅਦਾ ਕਰ ਰਹੇ ਹਨ। ਚੀਨ ਤੋਂ ਪੂਰੀ ਦੁਨੀਆ ’ਚ ਵਸਤਾਂ ਦੀ ਸਪਲਾਈ ਬਿਲਕੁਲ ਰੁਕੀ ਰਹੀ ਜਿਸ ਕਾਰਨ ਜਿਹੜੇ ਦੇਸ਼ ਸ਼ੁਰੂ ’ਚ ਕੋਰੋਨਾ ਮਹਾਮਾਰੀ ਦੀ ਲਪੇਟ ’ਚ ਨਹੀਂ ਆਏ ਸਨ, ਉਥੇ ਵੀ ਆਰਥਿਕ ਮੰਦੀ ਦਾ ਦੌਰ ਸ਼ੁਰੂ ਹੋ ਗਿਆ। ਇਸ ਪਿਛੋਂ ਪੂਰੀ ਦੁਨੀਆ ਨੇ ਡੋਮੀਨੋ ਅਸਰ ਦੇਖਿਆ ਜਿਥੇ ਹਰ ਦੇਸ਼ ਦੀ ਅਰਥਵਿਵਸਥਾ ਦੂਜੇ ਦੇਸ਼ ਨਾਲ ਜੁੜੀ ਹੈ। ਅਜਿਹੀ ਸਥਿਤੀ ’ਚ ਭਾਰਤ ਨੇ ਮੌਕੇ ਦਾ ਲਾਭ ਉਠਾਉਂਦੇ ਹੋਏ ‘ਮੇਕ ਇਨ ਇੰਡੀਆ’ ਅਤੇ ‘ਵੋਕਲ ਫਾਰ ਲੋਕਲ’ ਅਤੇ ਸਵੈ-ਨਿਰਭਰ ਭਾਰਤ ਬਣਾਉਣ ’ਚ ਜੁਟ ਗਿਆ। ਇਸ ਨਾਲ ਜਿਥੇ ਇਕ ਪਾਸੇ ਭਾਰਤ ਦੀ ਨਿਰਭਰਤਾ ਚੀਨ ’ਤੇ ਖਤਮ ਹੋਵੇਗੀ, ਉਥੇ ਇਸ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ’ਚ ਵੀ ਮਦਦ ਮਿਲੇਗੀ। ਭਾਰਤ ਇਲੈਕਟ੍ਰਾਨਿਕਸ ਅਤੇ ਹੋਰ ਭਾਰੀ, ਦਰਮਿਆਨੇ ਅਤੇ ਛੋਟੇ ਉਦਯੋਗਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਇਨ੍ਹਾਂ ਇਲੈਕਟ੍ਰਾਨਿਕ ਵਸਤਾਂ ’ਚ ਡਰੋਨ ਵੀ ਸ਼ਾਮਲ ਹੈ ਜਿਸ ਨੂੰ ਪੂਰੀ ਦੁਨੀਆ ਚੀਨ ਤੋਂ ਆਪਣੇ ਦੇਸ਼ਾਂ ’ਚ ਬਰਾਮਦ ਕਰਦੀ ਹੈ। ਇੰਝ ਕਹਿ ਲਓ ਕਿ ਚੀਨ ਤੋਂ ਵੱਡੀ ਗਿਣਤੀ ’ਚ ਡਰੋਨ ਦੀ ਬਰਾਮਦ ਸਮੁੱਚੀ ਦੁਨੀਆ ਦੇ ਦੇਸ਼ਾਂ ਨੂੰ ਕੀਤੀ ਜਾਂਦੀ ਹੈ। ਇਸ ਬਾਜ਼ਾਰ ’ਚ ਚੀਨ ਦਾ ਗਲਬਾ 70 ਫ਼ੀਸਦੀ ਹੈ। ਭਾਰਤ ਨੇ ਸੁਰੱਖਿਆ ਪੱਖੋਂ ਚੀਨ ਤੋਂ ਡਰੋਨ ਮੰਗਵਾਉਣ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਇਹ ਫੈਸਲਾ 9 ਫਰਵਰੀ ਤੋਂ ਲਾਗੂ ਹੋ ਚੁੱਕਾ ਹੈ।

Comment here