ਅਪਰਾਧਸਿਆਸਤਖਬਰਾਂਦੁਨੀਆ

ਚੀਨ ਦੇ ਜ਼ੁਲਮਾਂ ਖ਼ਿਲਾਫ਼ ਵਿਸ਼ਵ ਉਈਗਰ ਕਾਂਗਰਸ ਨੇ ਓ. ਆਈ. ਸੀ. ਨੂੰ ਲਿਖੀ ਚਿੱਠੀ

ਬੀਜਿੰਗ-ਬੀਤੇ ਦਿਨੀਂ ਇਸਲਾਮਿਕ ਸਹਿਯੋਗ ਸੰਗਠਨ ਤੋਂ ਵਿਸ਼ਵ ਉਈਗਰ ਕਾਂਗਰਸ ਨੇ ਪੀਪੁਲਸ ਰਿਪਬਲਿਕ ਆਫ਼ ਚਾਈਨਾ ਦੇ ‘ਨਸਲਕੁਸ਼ੀ ਤੇ ਜ਼ੁਲਮਾਂ’ ਦੇ ਖ਼ਿਲਾਫ਼ ਇਕ ਮਜ਼ਬੂਤ ਜਨਤਕ ਸਟੈਂਡ ਲੈਣ ਲਈ ਕਿਹਾ ਹੈ। ਡਬਲਿਓਯੂਸੀ ਨੇ ਓਆਈਸੀ ਨੂੰ ਇਕ ਖ਼ੁੱਲੀ ਚਿੱਠੀ ’ਚ ਕਿਹਾ ਕਿ ਅਸੀਂ ਪੂਰਬੀ ਤੁਰਕੀਸਤਾਨ ’ਚ ਉਈਗਰ, ਕਜ਼ਾਖ਼ ਤੇ ਹੋਰ ਮੁਸਲਮਾਨਾਂ ’ਕੇ ਪੀਆਰਸੀ ਦੇ ਜ਼ੁਲਮਾਂ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਤੇ ਦੁਨੀਆ ਭਰ ਦੇ ਉਈਗਰ ਤੇ ਕੌਮਾਂਤਰੀ ਸੰਗਠਨਾਂ ਤੇ ਸਰਕਾਰਾਂ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਬੇਨਤੀ ਕਰਦੇ ਹਾਂ।’
ਚਿੱਠੀ ’ਚ ਕਿਹਾ ਗਿਆ ਹੈ ਕਿ 2016 ਦੇ ਬਾਅਦ ਲੱਖਾਂ ਉਈਗਰ, ਕਜ਼ਾਖ਼ ਤੇ ਹੋਰ ਮੁਸਲਮਾਨਾਂ ਨੂੰ ਪੂਰਬੀ ਤੁਰਕੀਸਤਾਨ ਤੋਂ ਨਜ਼ਰਬੰਦੀ ਕੈਂਪਾਂ ’ਚ ਜ਼ਬਰਦਸਤੀ ਹਿਰਾਸਤ ’ਚ ਲਿਆ ਗਿਆ ਹੈ। ਇਨ੍ਹਾਂ ਹਿਰਾਸਤੀ ਕੇਂਦਰਾਂ ’ਚ ਤਸੀਹੇ, ਜਬਰ-ਜ਼ਿਨਾਹ, ਜ਼ਬਰਨ ਮਜ਼ਦੂਰੀ ਕਰਾਉਣ ਵਰਗੇ ਅਣਮਨੁੱਖੀ ਕੰਮ ਕਰਾਏ ਜਾਂਦੇ ਹਨ। ਉਨ੍ਹਾਂ ਨੂੰ ਕੁਰਾਨ ਰੱਖਣ, ਪ੍ਰਾਰਥਨਾ ਕਰਨ, ਦਾੜ੍ਹੀ ਰੱਖਣ, ਬੁਰਕਾ ਪਹਿਨਣ ਤੋਂ ਰੋਕਿਆ ਜਾਂਦਾ ਹੈ। ਇਨ੍ਹਾਂ ਹਿਰਾਸਤੀ ਕੇਂਦਰਾਂ ’ਚ ਉਨ੍ਹਾਂ ਨੂੰ ਸੂਰ ਦਾ ਮਾਸ ਖੁਆਉਣ ਤੇ ਸ਼ਰਾਬ ਪੀਣ ਲਈ ਮਜਬੂਰ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਮਸਜਿਦਾਂ, ਤੀਰਥ ਸਥਾਨ, ਕਬਰਿਸਤਾਨ ਤੇ ਧਾਰਮਿਕ ਮਹੱਤਾ ਦੇ ਹੋਰ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਾਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਲਈ ਓ. ਆਈ. ਸੀ. ਹੁਣ ਪੀੜਤ ਘੱਟ ਗਿਣਤੀ ਉਈਗਰ ਮੁਸਲਮਾਨਾਂ ਦੀ ਰੱਖਿਆ ਲਈ ਕੋਈ ਸਖ਼ਤ ਕਦਮ ਉਠਾਏ।

Comment here