ਤਾਇਪੇ-ਤਾਇਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਕਿਹਾ ਕਿ ਚੀਨ ਕਦੇ ਵੀ ਤਾਇਵਾਨ ’ਤੇ ਹਮਲਾ ਕਰ ਸਕਦਾ ਹੈ। ਜੋਸੇਫ ਨੇ ਕਿਹਾ ਕਿ ਤਾਇਵਾਨ ਆਪਣੇ ਆਖਰੀ ਸਾਹ ਤੱਕ ਚੀਨ ਦਾ ਮੁਕਾਬਲਾ ਕਰੇਗਾ। ਯੁੱਧ ਦੀ ਸਥਿਤੀ ਨੂੰ ਦੇਖਦੇ ਹੋਏ ਤਾਇਵਾਨ ਦੇ ਵਿਦੇਸ਼ ਮੰਤਰੀ ਨੇ ਆਸਟ੍ਰੇਲੀਆ ਅਤੇ ਅਮਰੀਕਾ ਤੋਂ ਤੁਰੰਤ ਮਦਦ ਮੰਗੀ ਹੈ। ਤਾਇਵਾਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਅਮਰੀਕਾ ਵੀ ਲੋਕਤੰਤਰੀ ਦੇਸ਼ ਹਨ ਲਿਹਾਜਾ ਉਹਨਾਂ ਨੂੰ ਆਸ ਹੈ ਕਿ ਉਕਤ ਦੋਵੇਂ ਦੇਸ਼ ਯੁੱਧ ਦੀ ਸਥਿਤੀ ਵਿਚ ਉਸ ਦੀ ਮਦਦ ਜ਼ਰੂਰ ਕਰਨਗੇ।
ਚੀਨ ਨੇ ਦਿੱਤੀ ਹੈ ਯੁੱਧ ਦੀ ਧਮਕੀ
ਚੀਨ ਵੱਲੋਂ ਤਾਇਵਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹ ਲੋਕਤੰਤਰੀ ਢੰਗ ਨਾਲ ਤਾਇਵਾਨ ’ਤੇ ਸ਼ਾਸਨ ਕਰਨਾ ਚਾਹੁੰਦਾ ਹੈ ਪਰ ਜੇਕਰ ਤਾਇਵਾਨ ਨੇ ਚੀਨ ਦੀ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਚੀਨ ਆਪਣੀ ਤਾਕਤ ਦੇ ਦਮ ’ਤੇ ਤਾਇਵਾਨ ’ਤੇ ਕਬਜ਼ਾ ਕਰ ਲਵੇਗਾ ਅਤੇ ਉਸ ਨੂੰ ਆਪਣੇ ਕੰਟਰੋਲ ਵਿਚ ਲੈ ਲਵੇਗਾ। ਚੀਨ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਉਹ ਤਾਇਵਾਨ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਸ ਦੀ ਸੁੰਤਤਰਤਾ ਦੀ ਗੱਲ ਨੂੰ ਖਾਰਿਜ ਕਰਦਾ ਹੈ।ਜਦਕਿ ਤਾਇਵਾਨ ਵੱਲੋਂ ਕਿਹਾ ਗਿਆ ਹੈ ਕਿ ਉਹ ਇਕ ਸੁਤੰਤਰ ਦੇਸ਼ ਹੈ ਅਤੇ ਪੂਰੀ ਦੁਨੀਆ ਨੂੰ ਉਸ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ।
ਚੀਨ ਨੇ ਭੇਜੇ 56 ਲੜਾਕੂ ਜਹਾਜ਼
ਪਿਛਲੇ ਹਫ਼ਤੇ ਤੋਂ ਚੀਨ ਲਗਾਤਾਰ ਤਾਇਵਾਨ ਵਿਚ ਆਪਣੇ ਲੜਾਕੂ ਜਹਾਜ਼ ਭੇਜ ਰਿਹਾ ਹੈ। ਹੁਣ ਤੱਕ ਚੀਨ ਵੱਲੋਂ ਪਿਛਲੇ ਚਾਰ ਦਿਨਾਂ ਵਿਚ 100 ਤੋਂ ਵੱਧ ਤਬਾਹਕੁੰਨ ਲੜਾਕੂ ਜਹਾਜ਼ਾਂ ਨੂੰ ਤਾਇਵਾਨ ਦੇ ਹਵਾਈ ਖੇਤਰ ਵਿਚ ਭੇਜਿਆ ਜਾ ਚੁੱਕਾ ਹੈ। ਇਕ ਵਾਰ ਫਿਰ ਚੀਨ ਨੇ ਤਾਇਵਾਨ ਨਾਲ 56 ਲੜਾਕੂ ਜਹਾਜ਼ ਭੇਜੇ ਜੋ ਹੁਣ ਤੱਕ ਦਾ ਰਿਕਾਰਡ ਹੈ। ਚੀਨ ਦੇ ਇਹ ਲੜਾਕੂ ਜਹਾਜ਼ ਲਗਾਤਾਰ ਤਾਇਵਾਨ ਦੇ ਹਵਾਈ ਖੇਤਰ ਵਿਚ ਮਿਲਟਰੀ ਡ੍ਰਿਲ ਕਰ ਰਹੇ ਸਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਕਿਸੇ ਵੀ ਸਮੇਂ ਤਾਇਵਾਨ ’ਤੇ ਹਮਲਾ ਕਰ ਦੇਣਗੇ। ਤਾਇਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਮੁਤਾਬਕ, 52 ਜਹਾਜ਼ਾਂ ਦੀ ਪਹਿਲੀ ਖੇਪ ਵਿਚ ਚੀਨ ਵੱਲੋਂ 34 ਜੇ-16 ਲੜਾਕੂ ਜੈੱਟ ਅਤੇ 12 ਐੱਚ-6 ਬੰਬਾਰੀ ਜਹਾਜ਼ ਭੇਜੇ ਗਏ ਸਨ। ਇਸ ਮਗਰੋਂ ਚਾਰ ਹੋਰ ਚੀਨੀ ਜੇ-16 ਐੱਸ ਲੜਾਕੂ ਜਹਾਜ਼ ਤਾਇਵਾਨ ਦੇ ਹਵਾਈ ਇਲਾਕੇ ਵਿਚ ਭੇਜੇ ਗਏ।
Comment here