ਸਿਆਸਤਖਬਰਾਂਦੁਨੀਆ

ਚੀਨ ਦੇ ਸੀ.ਪੀ.ਈ.ਸੀ. ਪ੍ਰਾਜੈਕਟ ਖਿਲਾਫ਼ ਪਾਕਿ ’ਚ ਪ੍ਰਦਰਸ਼ਨ ਜਾਰੀ

ਬੀਜਿੰਗ– ਪਾਕਿਸਤਾਨ ਦੇ ਲੋਕ ਚੀਨ ਦੇ ਮਹੱਤਵਪੂਰਨ ਪ੍ਰਾਜੈਕਟ ਚੀਨ-ਪਾਕਿਸਤਾਨ ਇਕੋਨਾਮਿਕ ਕਾਰੀਡੋਰ (ਸੀ.ਪੀ.ਈ.ਸੀ.) ਪ੍ਰਾਜੈਕਟਕਾਂ ਦਾ ਵਿਰੋਧ ਕਰ ਰਹੇ ਹਨ ਅਤੇ ਚੀਨ ਦੇ ਖ਼ਿਲਾਫ਼ ਸੜਕਾਂ ’ਤੇ ਉਤਰ ਆਏ ਹਨ। ਬਲੋਚਿਸਤਾਨ ਦੇ ਗਵਾਦਰ ’ਚ ਲਗਾਤਾਰ ਸੀ.ਪੀ.ਈ.ਸੀ. ਦਾ ਵਿਰੋਧ ਕਰ ਰਹੇ ਹਨ ਅਤੇ ਲਗਾਤਾਰ ਧਰਨੇ ’ਤੇ ਬੈਠੇ ਹਨ। ਪਾਕਿਸਤਾਨ ਦੇ ਇਸ ਰਵੱਈਏ ਨਾਲ ਚੀਨ ਭੜਕਿਆ ਹੋਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਹਾਲ ਹੀ ’ਚ ਇਸ ਪ੍ਰਾਜੈਕਟ ਨਾਲ ਜੁੜੀਆਂ ਘਟਨਾ ਨੂੰ ਪੂਰੀ ਤਰ੍ਹਾਂ ਨਾਲ ਰੱਦ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਮੀਡੀਆ ਦਾ ਇਕ ਧੜਾ ਫੇਕ ਖ਼ਬਰ ਫੈਲਾ ਰਿਹਾ ਹੈ ਜਿਸ ਨੂੰ ਚੀਨ ਦ੍ਰਿੜਤਾ ਨਾਲ ਰੱਦ ਕਰਦਾ ਹੈ।
ਝਾਓ ਨੇ ਆਪਣੀ ਬ੍ਰੀਫਿੰਗ ਦੌਰਾਨ ਕਿਹਾ ਹੈ ਕਿ ਚੀਨ ਮੀਡੀਆ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਦਾ ਹੈ ਜਿਸ ਦੇ ਤਹਿਤ ਸੀ.ਪੀ.ਈ.ਸੀ. ਪ੍ਰਾਜੈਕਟ ਅਤੇ ਚੀਨ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਧੂਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਿਜਿਅਨ ਨੇ ਇਸ ਤੋਂ ਇਲਾਵਾ ਕਿਹਾ ਕਿ ਚੀਨ ਹਮੇਸ਼ਾ ਆਪਸੀ ਸਮਾਨ ਅਤੇ ਆਮ ਸਹਿਮਤੀ ਦੇ ਸਿਧਾਂਤ ਦਾ ਪਾਲਨ ਕਰਦੇ ਹੋਏ ਹੀ ਸਹਿਯੋਗ ਨੂੰ ਅੱਗੇ ਵਧਾ ਰਿਹਾ ਹੈ। ਲਿਜਿਅਨ ਨੇ ਕਿਹਾ ਕਿ ਪੱਤਰਕਾਰ ਜਿਨ੍ਹਾਂ ਹਾਲਤ ਦੇ ਬਾਰੇ ’ਚ ਗੱਲ ਕਰ ਰਹੇ ਹਨ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਪਰ ਚੀਨ ਨੇ ਇਸ ਮਾਮਲੇ ’ਚ ਵੈਰੀਫਿਕੇਸ਼ਨ ਕੀਤੀ ਹੈ ਅਤੇ ਅਸੀਂ ਦਾਅਵੇ ਦੇ ਨਾਲ ਕਹਿ ਸਕਦੇ ਹਨ ਕਿ ਮੀਡੀਆ ਵਲੋਂ ਫੈਲਾਈ ਜਾ ਰਹੀ ਤਥਾਕਥਿਤ ਤਣਾਅ ਦੀ ਖ਼ਬਰ ਫਰਜੀ ਹੈ।
ਝਾਓ ਨੇ ਇਸ ਘਟਨਾ ਦੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਫੇਕ ਨਿਊਜ਼ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਖੇਤਰ ’ਚ ਵੈਰੀਫਿਕੇਸ਼ਨ ਕੀਤੀ ਗਈ ਹੈ ਅਤੇ ਉਥੇ ਕਈ ਚੀਨੀ ਟਰਾਲਰ ਨਹੀਂ ਸੀ ਜੋ ਮੱਛੀ ਫੜਣ ਜਾਂ ਡਾਕਿੰਗ ਦੇ ਲਈ ਗਵਾਦਰ ਪੋਰਟ ਖੇਤਰ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਗਵਾਦਰ ਪੋਰਟ ਸੀ.ਪੀ.ਈ.ਸੀ. ਦਾ ਇਕ ਮੁੱਖ ਪ੍ਰਾਜੈਕਟ ਹੈ ਇਸ ਪ੍ਰਾਜੈਕਟ ਦਾ ਮੁੱਖ ਮਕਦਸ ਪੋਰਟ ਦਾ ਵਿਕਾਸ ਅਤੇ ਲੋਕਾਂ ਦੀ ਆਜੀਵਿਕਾ ਨੂੰ ਬਿਹਤਰ ਕਰਨਾ ਹੈ।
ਦੱਸ ਦੇਈਏ ਕਿ ਕੁਝ ਮੀਡੀਆ ਆਊਟਲੈਟਸ ਨੇ ਬੀਤੇ ਸੋਮਵਾਰ ਨੂੰ ਰਿਪੋਰਟ ਕੀਤੀ ਸੀ ਕਿ ਪਾਕਿਸਤਾਨ ਦੇ ਗਵਾਦਰ ਖੇਤਰ ’ਚ ਕੁਝ ਪ੍ਰਦਰਸ਼ਨ ਹੋ ਰਹੇ ਹਨ। ਇਹ ਪ੍ਰਦਰਸ਼ਨ ਇਸ ਖੇਤਰ ’ਚ ਰਹਿਣ ਵਾਲੇ ਸਥਾਨਕ ਨਿਵਾਸੀ ਕਰ ਰਹੇ ਸਨ। ਇਨ੍ਹਾਂ ਪ੍ਰਦਰਸ਼ਾਨੀਆਂ ਦਾ ਕਹਿਣਾ ਸੀ ਕਿ ਚੀਨ ਦੇ ਟਰਾਲਰਸ ਨੂੰ ਇਥੇ ਮੱਛੀ ਫੜਣ ਨੂੰ ਲੈ ਕੇ ਜ਼ਿਆਦਾ ਅਧਿਕਾਰ ਦਿੱਤੇ ਜਾ ਰਹੇ ਹਨ। ਇਸ ਦੇ ਚੱਲਦੇ ਸਥਾਨਕ ਲੋਕਾਂ ਦੇ ਹਾਲਤ ਵਿਗੜ ਸਕਦੇ ਹਨ ਅਤੇ ਉਨ੍ਹਾਂ ਦੀ ਆਜੀਵਿਕਾ ’ਤੇ ਨਾ-ਪੱਖੀ ਅਸਰ ਪੈ ਸਕਦਾ ਹੈ।

Comment here