ਅਪਰਾਧਸਿਆਸਤਖਬਰਾਂਦੁਨੀਆ

ਚੀਨ ਦੇ ਪ੍ਰਮਾਣੂ ਪ੍ਰੀਖਣ ਨੇ ਲਈਆਂ ਦੋ ਲੱਖ ਜਾਨਾਂ!!

ਬੀਜਿੰਗ-ਚੀਨ ਉੱਤੇ ਵਿਸਥਾਰਵਾਦ ਵਾਲੀ ਨੀਤੀ ਤੇ ਚੱਲਣ ਦੇ ਦੋਸ਼ ਲਗਦੇ ਰਹਿੰਦੇ ਹਨ, ਅਤੇ ਇਹ ਮੁਲਕ ਹਮੇਸ਼ਾ ਤਾਨਾਸ਼ਾਹ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਧਾਰਨਾ ਹੈ ਕਿ ਉਹ ਜੋ ਵੀ ਕੰਮ ਕਰਨਾ ਚਾਹੁੰਦਾ ਹੈ, ਉਸਨੂੰ ਰੋਕ ਪਾਉਣਾ ਅਸੰਭਵ ਹੁੰਦਾ ਹੈ। ਇਕ ਰਿਪੋਰਟ ਵਿੱਚ ਚੀਨ ਦਾ ਬੇਰਹਿਮ ਚਿਹਰਾ ਨੰਗਾ ਕਰਨ ਦਾ ਦਾਅਵਾ ਕੀਤਾ ਗਿਆ ਹੈ,  ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦੁਆਰਾ ਕੀਤੇ ਗਏ ਪ੍ਰਮਾਣੂ ਪਰੀਖਣ ਦੁਆਰਾ ਪੈਦਾ ਹੋਏ ਰੇਡੀਏਸ਼ਨ ਦੇ ਕਾਰਨ ਲਗਭਗ ਦੋ ਲੱਖ ਲੋਕਾਂ ਦੀ ਜਾਨ ਚਲੀ ਗਈ। ਪੀਟਰ ਸੂਸੀਯੂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਨੇ 1964 ਅਤੇ 1996 ਵਿੱਚ ਲਗਭਗ 45 ਸਫਲ ਪਰਮਾਣੂ ਪਰੀਖਣ ਕੀਤੇ, ਜਿਸ ਵਿੱਚ ਦੋ ਲੱਖ ਦੇ ਕਰੀਬ ਲੋਕਾਂ ਦੀ ਗੰਭੀਰ ਰੇਡੀਏਸ਼ਨ ਐਕਸਪੋਜਰ ਦੇ ਕਾਰਨ ਮੌਤ ਹੋ ਗਈ। ਦਿ ਨੈਸ਼ਨਲ ਇੰਟਰਸਟ ਮੈਗਜ਼ੀਨ ਵਿੱਚ ਲਿਖਦੇ ਹੋਏ ਪੀਟਰ ਸੂਸੀਯੂ ਨੇ ਕਿਹਾ ਕਿ ਅਨੁਮਾਨ ਦੱਸਦੇ ਹਨ ਕਿ 1,94,000 ਲੋਕਾਂ ਦੀ ਗੰਭੀਰ ਰੇਡੀਏਸ਼ਨ ਐਕਸਪੋਜਰ ਨਾਲ ਮੌਤ ਹੋ ਗਈ ਹੈ, ਜਦੋਂ ਕਿ ਇੱਕ ਮਿਲੀਅਨ ਤੋਂ ਵੱਧ ਲੋਕਾਂ ਨੂੰ ਲਿਊਕੇਮੀਆ, ਕੈਂਸਰ ਵਰਗੀਆਂ ਘਾਤਕ ਬੀਮਾਰੀਆਂ ਦਾ ਖ਼ਤਰਾ ਹੋਣ ਦਾ ਅਨੁਮਾਨ ਹੈ। ਪੀਟਰ ਸੁਸੀਯੂ ਨੇ ਆਪਣੇ ਲੇਖ ਵਿੱਚ ਕਿਹਾ ਕਿ ਚੀਨ ਵਿਸ਼ਵ ਦੀ ਪੰਜਵੀਂ ਪਰਮਾਣੂ ਸ਼ਕਤੀ ਬਣਨ ਤੋਂ ਬਾਅਦ ਜੂਨ 1967 ਵਿੱਚ, ਪਹਿਲੇ ਪਰਮਾਣੂ ਪਰੀਖਣ ਦੇ ਸਿਰਫ਼ 32 ਮਹੀਨਿਆਂ ਬਾਅਦ, ਪਹਿਲਾ ਥਰਮੋਨਿਊਕਲੀਅਰ ਪ੍ਰੀਖਣ ਕੀਤਾ। ਇਸ ਪ੍ਰਮਾਣੂ ਪਰੀਖਣ ਨੇ 3.3 ਮੈਗਾਟਨ ਊਰਜਾ ਪੈਦਾ ਕੀਤੀ ਅਤੇ ਇਹ ਊਰਜਾ ਹੀਰੋਸ਼ੀਮਾ ‘ਤੇ ਸੁੱਟੇ ਗਏ ਪਰਮਾਣੂ ਬੰਬ ਨਾਲੋਂ 200 ਗੁਣਾ ਜ਼ਿਆਦਾ ਸੀ। ਹਾਲਾਂਕਿ ਪ੍ਰਮਾਣੂ ਪ੍ਰੀਖਣ ਦੇ ਅਧਿਕਾਰਿਕ ਅੰਕੜੇ ਬਹੁਤ ਘੱਟ ਹਨ। ਇਸ ਦੇ ਇਨ੍ਹਾਂ ਪ੍ਰਭਾਵਾਂ ਦੇ ਕਰਕੇ ਵੱਡੇ ਪ੍ਰੈਮਾਨੇ ’ਤੇ ਅਧਿਐਨ ਨਹੀਂ ਕੀਤਾ ਗਿਆ। ਸ਼ਿਨਜਿਆਂਗ ਖੇਤਰ, ਜਿਥੇ 2 ਕਰੋੜ ਲੋਕਾਂ ਦਾ ਘਰ ਹੈ, ਉਥੇ ਦੀ ਆਬਾਦੀ ਨੂੰ ਰੇਡੀਏਸ਼ਨ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਰੇਡੀਏਸ਼ਨ ਦੇ ਪੱਧਰਾਂ ਦਾ ਅਧਿਐਨ ਕਰਨ ਵਾਲੇ ਇੱਕ ਜਾਪਾਨੀ ਖੋਜਕਰਤਾ ਦਾ ਕਹਿਣਾ ਹੈ ਕਿ ਸ਼ਿਨਜਿਆਂਗ ਵਿੱਚ ਰੇਡੀਏਸ਼ਨ ਦੀ ਮਾਤਰਾ 1986 ਵਿੱਚ ਚੇਰਨੋਬਲ ਪਰਮਾਣੂ ਰਿਐਕਟਰ ਦੀ ਛੱਤ ’ਤੇ ਮਾਪੀ ਗਈ ਮਾਤਰਾ ਤੋਂ ਜ਼ਿਆਦਾ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰੇਡੀਓ ਐਕਟਿਵ ਧੂੜ ਪੂਰੇ ਖੇਤਰ ਵਿੱਚ ਫੈਲ ਗਈ ਹੈ, ਜਿਸ ਕਾਰਨ ਹਜ਼ਾਰਾਂ ਮੌਤਾਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਚੀਨ ਨੇ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ 1964 ਵਿੱਚ ਲੋਪ ਨੂਰ – ਪ੍ਰੋਜੈਕਟ 596 ਵਿੱਚ ਕੀਤਾ ਸੀ, ਜਿਸਨੂੰ ਅਮਰੀਕੀ ਖੁਫੀਆ ਭਾਈਚਾਰੇ ਦੁਆਰਾ ਕੋਡ ਵਰਡ ਚਿਕ -1 ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਚੀਨ ਲਗਾਤਾਰ ਪ੍ਰਮਾਣੂ ਪ੍ਰੀਖਣ ਕਰਦਾ ਰਿਹਾ ਹੈ।

Comment here