ਸਿਆਸਤਖਬਰਾਂਦੁਨੀਆ

ਚੀਨ ਦੇ ਦੌਰੇ ਦੌਰਾਨ ਇਮਰਾਨ ਦੀ ਬੇਇੱਜ਼ਤੀ

ਇਸਲਾਮਾਬਾਦ— ਦੋਸਤੀ ਦੀ ਦੁਹਾਈ ਦੇ ਕੇ ਚੀਨ ਦੇ ਦੌਰੇ ‘ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਉਥੇ ਵੀ ਬੇਇੱਜ਼ਤੀ ਕੀਤਾ ਜਾ ਰਿਹਾ ਹੈ। ਵੱਡੀਆਂ ਖਾਹਿਸ਼ਾਂ ਲੈ ਕੇ ਬੀਜਿੰਗ ਪਹੁੰਚੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਉਸ ਸਮੇਂ ਬੇਹੱਦ ਨਮੋਸ਼ੀਜਨਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਚੀਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਪਣੀ ਸਥਿਤੀ ਦਿਖਾਉਂਦੇ ਹੋਏ ਕਿਹਾ ਕਿ ਇਮਰਾਨ ਖਾਨ ਜਿਸ ਮੀਟਿੰਗ ਲਈ ਆਏ ਹਨ, ਉਹ ਆਨਲਾਈਨ ਹੋਵੇਗੀ। ਇਮਰਾਨ ਖਾਨ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਗਏ ਪਰ ਉਨ੍ਹਾਂ ਨੇ ਚੀਨੀ ਅਧਿਕਾਰੀਆਂ ਦੇ ਸਾਹਮਣੇ ਕੁਝ ਨਹੀਂ ਕੀਤਾ। ਬੀਜਿੰਗ ਵਿੱਚ, ਇਮਰਾਨ ਅਤੇ ਪਾਕਿਸਤਾਨੀ ਟੀਮ ਨੇ ਚੀਨ ਦੇ ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ ਦੇ ਚੇਅਰਮੈਨ ਅਤੇ ਚੀਨ ਦੀ ਪੀਪਲਜ਼ ਪੋਲੀਟਿਕਲ ਕੰਸਲਟੇਟਿਵ ਕਮੇਟੀ ਦੇ ਉਪ ਚੇਅਰਮੈਨ ਨਾਲ ਇੱਕ ਵਰਚੁਅਲ ਮੀਟਿੰਗ ਕਰਨੀ ਸੀ। ਇੰਨਾ ਹੀ ਨਹੀਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ ਇਸ ਬਾਰੇ ਵੀ ਤਸਵੀਰ ਸਪੱਸ਼ਟ ਨਹੀਂ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਆਪਣੇ ਇੱਕ ਟਵੀਟ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਮਰਾਨ ਖ਼ਾਨ ਅਤੇ ਚੀਨੀ ਵਫ਼ਦ ਵਿਚਾਲੇ ਵਰਚੁਅਲ ਮੀਟਿੰਗ ਹੋਈ ਹੈ। ਇਮਰਾਨ ਖਾਨ ਦੇ ਨਾਲ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਵਿੱਤ ਮੰਤਰੀ ਸ਼ੌਕਤ ਤਰੀਨ, ਯੋਜਨਾ ਮੰਤਰੀ ਅਸਦ ਉਮਰ, ਸੂਚਨਾ ਮੰਤਰੀ ਫਵਾਦ ਚੌਧਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਇਦ ਯੂਸਫ ਅਤੇ ਕਈ ਸੀਨੀਅਰ ਮੰਤਰੀ ਅਤੇ ਅਧਿਕਾਰੀ ਚੀਨ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੂੰ ਸਾਲ 2019 ‘ਚ ਬੀਜਿੰਗ ‘ਚ ਆਯੋਜਿਤ ਵੈੱਟ ਐਂਡ ਰੋਡ ਸਮਿਟ ‘ਚ ਸ਼ਿਰਕਤ ਕਰਨ ਜਾਣ ‘ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਚੀਨ ਦੇ ਚਾਰ ਦਿਨਾਂ ਦੌਰੇ ‘ਤੇ ਪਹੁੰਚੇ ਇਮਰਾਨ ਦਾ ਜਿਸ ਤਰ੍ਹਾਂ ਸਵਾਗਤ ਕੀਤਾ ਗਿਆ, ਉਸ ਨੂੰ ਲੈ ਕੇ ਪਾਕਿਸਤਾਨ ਦੇ ਲੋਕਾਂ ਦਾ ਗੁੱਸਾ ਸਿਖਰਾਂ ‘ਤੇ ਪਹੁੰਚ ਗਿਆ ਸੀ। ਉਦੋਂ ਇਮਰਾਨ ਦੇ ਸਵਾਗਤ ਲਈ ਕੋਈ ਵੱਡਾ ਅਧਿਕਾਰੀ ਜਾਂ ਨੇਤਾ ਨਹੀਂ ਪਹੁੰਚਿਆ ਸੀ। ਉਸ ਸਮੇਂ ਬੀਜਿੰਗ ਦੀ ਮਿਉਂਸਪਲ ਕਮੇਟੀ ਦੇ ਉਪ ਸਕੱਤਰ ਜਨਰਲ ਲੀ ਲਾਈਫਂਗ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਚੀਨ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਕਹਿਣ ਵਾਲੇ ਇਮਰਾਨ ਦੇ ਇਸ ਸੁਆਗਤ ‘ਤੇ ਪਾਕਿਸਤਾਨ ਦਾ ਖੂਬ ਮਜ਼ਾਕ ਉਡਾਇਆ ਗਿਆ।

Comment here