ਖਬਰਾਂਦੁਨੀਆ

ਚੀਨ ਦੇ ਉਦਯੋਗਿਕ ਖੇਤਰ ਚ ਅਗਜਨੀ, ਦਰਜਨ ਤੋਂ ਵੱਧ ਮੌਤਾਂ

ਬੀਜਿੰਗ-ਹੜ ਦੀ ਮਾਰ ਨਾਲ ਜੂਝ ਰਹੇ ਚੀਨ ਚ ਇਕ ਹੋਰ ਭਿਆਨਕ ਤਰਾਸਦੀ ਵਾਪਰੀ ਹੈ, ਜਿਲਿਨ ਸੂਬੇ ਦੀ ਰਾਜਧਾਨੀ ਚਾਂਗਚੁਨ ਵਿੱਚ ਜਿੰਗੁਏ ਉਦਯੋਗਿਕ ਵਿਕਾਸ ਖੇਤਰ ਦੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ, ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਹਾਦਸੇ ਨੇ ਖਬਰਾਂ ਮਿਲਣ ਤੱਕ 14 ਲੋਕਾਂ ਦੀ ਜਾਨ ਲੈ ਲਈ ਤੇ 26 ਗੰਭੀਰ ਹਾਲਤ ਚ ਝੁਲਸ ਗਏ। ਇਹਨਾਂ ਵਿਚੋਂ ਅੱਧਿਆਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੈ, ਜਿਸ ਕਰਕੇ ਮੌਤਾਂ ਦਾ ਅੰਕੜਾ ਵਧਣ ਦਾ ਖਦਸ਼ਾ ਹੈ। ਰਾਹਤ ਕਾਰਜ ਜਾਰੀ ਹਨ। ਆਲੇ ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਹੈ।

 

Comment here