ਸਿਆਸਤਖਬਰਾਂਚਲੰਤ ਮਾਮਲੇ

ਚੀਨ ਦੇਵੇਗਾ ਪਾਕਿ ਨੂੰ 70 ਕਰੋੜ ਡਾਲਰ ਦਾ ਕਰਜ਼ਾ

ਇਸਲਾਮਾਬਾਦ-ਪਾਕਿਸਾਤਨ ਵਿਚ ਦਰਾਮਦ ਕੀਤਾ ਹੋਇਆ ਸਾਮਾਨ ਬੰਦਰਗਾਹਾਂ ’ਤੇ ਫਸਿਆ ਪਿਆ ਹੈ। ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ 3 ਅਰਬ ਅਮਰੀਕੀ ਡਾਲਰ ਤੋਂ ਵੀ ਘੱਟ ਧਨ ਬਚਿਆ ਹੈ। ਇਸ ਦਰਮਿਆਨ, ਵਿੱਤ ਮੰਤਰੀ ਇਸ਼ਾਕ ਡਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਦਾਬਹਾਰ ਦੋਸਤ ਚੀਨ ਨੇ ਪਾਕਿਸਤਾਨ ਨੂੰ 70 ਕਰੋੜ ਡਾਲਰ ਦਾ ਕਰਜ਼ਾ ਮਨਜ਼ੂਰ ਕਰ ਦਿੱਤਾ ਹੈ। ਡਾਰ ਨੇ ਟਵੀਟ ਕੀਤਾ ਕਿ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਚਾਈਨਾ ਡਿਵੈਲਪਮੈਂਟ ਬੈਂਕ (ਚਾਈਨਾ ਡਿਵੈਲਪਮੈਂਟ ਬੈਂਕ) ਦੇ ਬੋਰਡ ਨੇ ਪਾਕਿਸਤਾਨ ਨੂੰ 700 ਕਰੋੜ ਡਾਲਰ ਦੀ ਸਹੂਲਤ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਇਸ ਹਫ਼ਤੇ ਪਾਕਿਸਤਾਨ ਦੇ ਕੇਂਦਰੀ ਬੈਂਕ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ। ਇਸਦਾ ਉਦੇਸ਼ ਆਰਥਿਕ ਮੰਦੀ ਤੋਂ ਬਚਣ ਲਈ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਤੋਂ 1.1 ਅਰਬ ਡਾਲਰ ਦੀ ਕਰਜ਼ਾ ਸਹੂਲਤ ਹਾਸਲ ਕਰਨਾ ਅਤੇ ਟੈਕਸ ਰੈਵੀਨਿਊ ਨੂੰ ਵਧਾਉਣਾ ਹੈ। ਡਾਰ ਵਲੋਂ ਇਹ ਐਲਾਨ ਅਜਿਹੇ ਮੌਕੇ ਕੀਤਾ ਗਿਆ ਹੈ ਕਿ ਜਦੋਂ ਪਾਕਿਸਾਤਨ ਦੀ ਨੈਸ਼ਨਲ ਅਸੈਂਬਲੀ ਵਿਚ ਇਕ ਦਿਨ ਪਹਿਲਾਂ ਧਨ ਬਿੱਲ ਪਾਸ ਕੀਤਾ ਗਿਆ।

Comment here