ਸਿਆਸਤਖਬਰਾਂਦੁਨੀਆ

ਚੀਨ ਦੇਵੇਗਾ ਤਾਲਿਬਾਨ ਸਰਕਾਰ ਨੂੰ 310 ਲੱਖ ਡਾਲਰ ਦੀ ਮਦਦ

30 ਲੱਖ ਟੀਕੇ ਦਾਨ ਵਿਚ ਦੇਣ ਦਾ ਲਿਆ ਫ਼ੈਸਲਾ

ਕਾਬੁਲ-ਬੀਤੇ ਦਿਨੀਂ ਅਫਗਾਨਿਸਤਾਨ ਦੇ ਹਾਲਾਤ ’ਤੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ ਵਿਚ ਚੀਨ ਦੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ, ‘‘ਚੀਨ ਅਫਗਾਨਿਸਤਾਨ ਨੂੰ 200 ਮਿਲੀਅਨ ਯੁਆਨ (31 ਮਿਲੀਅਨ ਅਮਰੀਕੀ ਡਾਲਰ) ਦੀ ਮਦਦ ਦੇ ਤਹਿਤ ਅਨਾਜ਼, ਸਰਦੀ ਦੇ ਮੌਸਮ ਦਾ ਸਾਮਾਨ, ਕੋਰੋਨਾ ਟੀਕੇ ਅਤੇ ਹੋਰ ਲੋੜੀਂਦੀਆਂ ਦਵਾਈਆਂ ਦੇਵੇਗਾ।’’ ਪਾਕਿਸਤਾਨ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਈਰਾਨ, ਤਜਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਸ਼ਿਰਕਤ ਕੀਤੀ। ਭਾਵੇਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੁਦ ਕੁਰੈਸ਼ੀ ਦੀ ਮੇਜ਼ਬਾਨੀ ਵਿਚ ਆਯੋਜਿਤ ਇਸ ਬੈਠਕ ਵਿਚ ਰੂਸ ਨੇ ਹਿੱਸਾ ਨਹੀਂ ਲਿਆ। ਵਾਂਗ ਯੀ ਨੇ ਕਿਹਾ, ‘‘ਪਹਿਲੀ ਖੇਪ ਵਿਚ ਚੀਨ ਨੇ ਅਫਗਾਨਿਸਤਾਨ ਨੂੰ 30 ਲੱਖ ਟੀਕੇ ਦਾਨ ਵਿਚ ਦੇਣ ਦਾ ਫ਼ੈਸਲਾ ਲਿਆ ਹੈ।

Comment here