ਅਪਰਾਧਸਿਆਸਤਖਬਰਾਂਦੁਨੀਆ

ਚੀਨ ਦੀ ਤਿੱਬਤ ਬਾਰੇ ਮੁੜ ਦਾਅਵੇਦਾਰੀ, ਭਾਰਤ ਵਲੋਂ ਵਿਰੋਧ

ਕਿਹਾ-ਦੱਖਣੀ ਹਿੱਸਾ ਉਸ ਦੇ ਖੇਤਰ ਦਾ ‘ਕੁਦਰਤੀ ਹਿੱਸਾ’
ਪੇਈਚਿੰਗ-ਚੀਨ ਇਕ ਵਾਰ ਫਿਰ ਭਾਰਤ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।ਚੀਨ ਨੇ ਕਿਹਾ ਹੈ ਕਿ ਤਿੱਬਤ ਦਾ ਦੱਖਣੀ ਹਿੱਸਾ ਉਸ ਦੇ ਖੇਤਰ ਦਾ ‘ਕੁਦਰਤੀ ਹਿੱਸਾ’ ਹੈ। ਚੀਨ ਦਾ ਇਹ ਦਾਅਵਾ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਹੋਰ ਵਿਗਾੜ ਸਕਦਾ ਹੈ।
ਦਰਅਸਲ ਚੀਨ ਨੇ ਭਾਰਤ ਦੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਵਿੱਚ 15 ਹੋਰ ਸਥਾਨਾਂ ਦੇ ਨਾਮ ਬਦਲਣ ਨੂੰ ਸਹੀ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਤਿੱਬਤ ਦਾ ਦੱਖਣੀ ਹਿੱਸਾ ਉਸ ਦੇ ਖੇਤਰ ਦਾ ‘ਕੁਦਰਤੀ ਹਿੱਸਾ’ ਹੈ। ਭਾਰਤ ਨੇ ਚੀਨ ਦੁਆਰਾ ਅਰੁਣਾਚਲ ਪ੍ਰਦੇਸ਼ ਵਿੱਚ 15 ਸਥਾਨਾਂ ਦੇ ਨਾਮ ਬਦਲਣ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਇਹ ਰਾਜ ਭਾਰਤ ਦਾ ਹਮੇਸ਼ਾ ਅਨਿੱਖੜਵਾਂ ਅੰਗ ਰਿਹਾ ਹੈ ਤੇ ਰਹੇਗਾ।
ਚੀਨੀ ਵਿਦੇਸ਼ ਮੰਤਰਾਲੇ ਸ਼ਿਆਓ ਲੀਜਿਆਨ ਨੇ ਇੱਥੇ ਮੀਡੀਆ ਨੂੰ ਦੱਸਿਆ ਤਿੱਬਤ ਦਾ ਦੱਖਣੀ ਹਿੱਸਾ ਚੀਨ ਦੇ ਤਿੱਬਤੀ ਖੁਦਮੁਖਤਿਆਰ ਖੇਤਰ ਨਾਲ ਸਬੰਧਤ ਹੈ ਤੇ ਇਹ ਚੀਨ ਦਾ ਕੁਦਰਤੀ ਖੇਤਰ ਰਿਹਾ ਹੈ। ਵੱਖ-ਵੱਖ ਨਸਲੀ ਸਮੂਹਾਂ ਦੇ ਲੋਕ ਕਈ ਸਾਲਾਂ ਤੋਂ ਉਸ ਖੇਤਰ ਵਿੱਚ ਰਹਿ ਰਹੇ ਹਨ ਤੇ ਉਨ੍ਹਾਂ ਖੇਤਰਾਂ ਨੂੰ ਕਈ ਨਾਮ ਦਿੱਤੇ ਹਨ।
ਉਧਰ, ਚੀਨ ਦੀ ਸਰਕਾਰ ਵੱਲੋਂ ਅਰੁਣਾਚਲ ਪ੍ਰਦੇਸ਼ ਦੇ 15 ਸਥਾਨਾਂ ਦੇ ਨਾਂ ਬਦਲਣ ਤੋਂ ਬਾਅਦ ਕਾਂਗਰਸ ਨੇ ਅੱਜ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ‘ਭਾਰਤੀ ਖੇਤਰ ਦੀ ਜ਼ਮੀਨ ਹੜੱਪਣ ਲਈ ਚੀਨ ਦਾ ਨਾਂ ਲੈਣ ਤੋਂ ਪਿੱਛੇ ਹਟਣ’ ਦੀ ਆਲੋਚਨਾ ਕੀਤੀ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, ‘ਚੀਨ ਅਰੁਣਾਚਲ ਪ੍ਰਦੇਸ਼ ਵਿੱਚ 15 ਸਥਾਨਾਂ ਦਾ ‘ਨਾਮ ਬਦਲ’ ਰਿਹਾ ਹੈ।
ਸੈਟੇਲਾਈਟ ਤਸਵੀਰਾਂ ਵਿੱਚ ਹਾਲ ਹੀ ਵਿੱਚ ਦਿਖਾਇਆ ਗਿਆ ਸੀ ਕਿ ਚੀਨ ਨੇ ਸਾਡੇ ਖੇਤਰ ਵਿੱਚ ਦੋ ਪਿੰਡ ਵੀ ਬਣਾਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜਿੰਗ ਜਨਤਾ ਪਾਰਟੀ ਦੇ ਨੇਤਾ ਚੀਨ ਦਾ ਨਾਮ ਲੈਣ ਤੋਂ ਸ਼ਰਮਾ ਰਹੇ ਹਨ। ਉਹ ਚੀਨ ਦੁਆਰਾ ਭਾਰਤੀ ਜ਼ਮੀਨ ਹੜੱਪਣ ਤੋਂ ਇਨਕਾਰ ਕਰਦੇ ਹਨ। ਇਹ ਪ੍ਰਤੀਕਿਰਿਆ ਉਦੋਂ ਆਈ ਹੈ ਜਦੋਂ ਚੀਨ ਨੇ ਆਪਣੇ ਨਵੇਂ ਸਰਹੱਦੀ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਚੀਨੀ ਸਰਕਾਰ ਨੇ ਆਪਣੇ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼ ਦੀਆਂ 15 ਥਾਵਾਂ ਦਾ ਨਾਮ ਬਦਲ ਦਿੱਤਾ।
ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ 15 ਸਥਾਨਾਂ ਦੇ ਨਾਮ ਬਦਲੇ ਹਨ, ਜਿਨ੍ਹਾਂ ਦੀ ਵਰਤੋਂ ਚੀਨੀ ਨਕਸ਼ਿਆਂ ‘ਤੇ ਕੀਤੀ ਜਾਵੇਗੀ। ਇਹ ਦੂਜੀ ਵਾਰ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦਾ ਨਾਂ ਬਦਲਿਆ ਹੈ। 2017 ਵਿੱਚ ਚੀਨ ਨੇ ਛੇ ਥਾਵਾਂ ਦੇ ਨਾਂ ਬਦਲ ਦਿੱਤੇ ਸਨ।

Comment here