ਸਿਆਸਤਖਬਰਾਂਦੁਨੀਆ

ਚੀਨ ਦੀ ਟੈਲੀਕਾਮ ਇਮਾਰਤ ਨੂੰ ਲੱਗੀ ਅੱਗ

ਬੀਜਿੰਗ-ਸਥਾਨਕ ਮੀਡੀਆ ਦੀ ਖਬਰਾਂ ਮੁਤਾਬਕ ਮੱਧ ਚੀਨ ‘ਚ ਦੇਸ਼ ਦੇ ਸਭ ਤੋਂ ਵੱਡੇ ਟੈਲੀਕਾਮ ਆਪਰੇਟਰ ਦੀ 42 ਮੰਜ਼ਿਲਾ ਇਮਾਰਤ ‘ਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਦੂਰੋਂ ਦੇਖਿਆ ਜਾ ਸਕਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹੁਨਾਨ ਸੂਬੇ ਦੀ ਰਾਜਧਾਨੀ ਚਾਂਗਸ਼ਾ ਵਿੱਚ ਚਾਈਨਾ ਟੈਲੀਕਾਮ ਇਮਾਰਤ ਦੀਆਂ ਦਰਜਨਾਂ ਮੰਜ਼ਿਲਾਂ ਸੜ ਗਈਆਂ। ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦਾ ਕਹਿਣਾ ਹੈ ਕਿ ਉਸ ਨੇ 280 ਫਾਇਰ ਫਾਈਟਰਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ, ਜਿਨ੍ਹਾਂ ਨੇ 720 ਫੁੱਟ ਉੱਚੀ ਇਮਾਰਤ ‘ਚ ਲੱਗੀ ਅੱਗ ‘ਤੇ ਤੁਰੰਤ ਕਾਬੂ ਪਾ ਲਿਆ।ਚਾਈਨਾ ਟੈਲੀਕਾਮ ਨੇ ਇਕ ਬਿਆਨ ‘ਚ ਕਿਹਾ ਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕੰਪਨੀ ਨੇ ਕਿਹਾ ਕਿ ਸੈਲਫੋਨ (ਮੋਬਾਈਲ) ਸੇਵਾ ਵਿੱਚ ਕੋਈ ਰੁਕਾਵਟ ਨਹੀਂ ਆਈ, ਪਰ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੇ ਫੋਨ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ। ਘਟਨਾ ਦੀ ਵੀਡੀਓ ‘ਚ ਇਮਾਰਤ ਦਾ ਇਕ ਹਿੱਸਾ ਕਾਲੇ ਰੰਗ ‘ਚ ਨਜ਼ਰ ਆ ਰਿਹਾ ਹੈ ਜਦਕਿ ਮਲਬਾ ਜ਼ਮੀਨ ‘ਤੇ ਪਿਆ ਨਜ਼ਰ ਆ ਰਿਹਾ ਹੈ। ਮੀਡੀਆ ਵਿੱਚ ਸਾਹਮਣੇ ਆਈਆਂ ਹੋਰ ਵੀਡੀਓਜ਼ ਵਿੱਚ ਰਾਹਤ ਕਰਮਚਾਰੀ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਇਮਾਰਤ ਵਿੱਚੋਂ ਬਾਹਰ ਕੱਢਦੇ ਹੋਏ ਦਿਖਾਇਆ ਗਿਆ ਹੈ।

Comment here