ਅਜਬ ਗਜਬਖਬਰਾਂਦੁਨੀਆ

ਚੀਨ ਦੀ ਕੁੜੀ ਨੇ ਕਬਰਸਤਾਨ ’ਚ ਸ਼ੁਰੂ ਕੀਤੀ ਨੌਕਰੀ!

ਬੀਜਿੰਗ-ਚੀਨ ਦੀ 22 ਸਾਲਾ ਟੈਨ ਗ੍ਰੇਜੂਏਸ਼ਨ ਤੋਂ ਬਾਅਦ ਕਬਰਸਤਾਨ ਵਿਚ ਨੌਕਰੀ ਕਰ ਰਹੀ ਹੈ। ਇੱਥੇ ਉਹ ਕਬਰਾਂ ਦੀ ਸਫ਼ਾਈ, ਅੰਤਿਮ ਸੰਸਕਾਰ ਨਾਲ ਸਬੰਧਤ ਕੰਮ ਦੇਖਦੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਇਸ ਕੰਮ ਲਈ ਉਸ ਨੂੰ ਹਰ ਮਹੀਨੇ ਕਰੀਬ 45 ਹਜ਼ਾਰ ਰੁਪਏ ਮਿਲਦੇ ਹਨ। ਉਸਦਾ ਕੰਮ ਸਵੇਰੇ ਸਾਢੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੁੰਦਾ ਹੈ। ਇਸ ਵਿਚ ਦੁਪਹਿਰ ਦੇ ਖਾਣੇ ਲਈ ਦੋ ਘੰਟੇ ਦੀ ਬਰੇਕ ਵੀ ਸ਼ਾਮਲ ਹੈ।
ਉਸ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਸ਼ਾਂਤੀ ਹੈ ਅਤੇ ਇੱਥੇ ਕੋਈ ਦਫ਼ਤਰੀ ਰਾਜਨੀਤੀ ਨਹੀਂ ਹੈ। ਉਹ ਕਹਿੰਦੀ ਹੈ ਕਿ ਉਸ ਦਾ ਉਦੇਸ਼ ਉਸਦੀ ਨੌਕਰੀ ਅਤੇ ਉਸਦੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣਾ ਸੀ। ਉਸਨੂੰ ਇੱਕ ਸ਼ਾਂਤੀਪੂਰਨ ਕੰਮ ਵਾਲੀ ਥਾਂ ਦੀ ਲੋੜ ਸੀ। ਉਹ ਦਫ਼ਤਰ ਦੇ ਰੌਲੇ-ਰੱਪੇ ਤੋਂ ਦੂਰ ਕਿਸੇ ਕੁਦਰਤੀ ਥਾਂ ’ਤੇ ਨੌਕਰੀ ਕਰਨਾ ਚਾਹੁੰਦੀ ਸੀ। ਅਜਿਹੇ ’ਚ ਉਸ ਨੇ ਪੱਛਮੀ ਚੀਨ ਦੇ ਚੋਂਗਕਿੰਗ ’ਚ ਪਹਾੜੀ ’ਤੇ ਸਥਿਤ ਇਕ ਕਬਰਸਤਾਨ ’ਚ ਨੌਕਰੀ ਜੁਆਇਨ ਕਰ ਲਈ। ਟੈਨ ਦਾ ਕਹਿਣਾ ਹੈ ਕਿ ਇਹ ਇੱਕ ਸਧਾਰਨ ਅਤੇ ਆਰਾਮਦਾਇਕ ਕੰਮ ਹੈ।

Comment here