ਸਿਆਸਤਖਬਰਾਂਦੁਨੀਆ

ਚੀਨ ਦੀ ਕਰਜ਼ ਨੀਤੀ ਨਾਲ ਸ੍ਰੀਲੰਕਾ ਦੀ ਆਰਥਿਕ ਸਥਿਤੀ ਵਿਗੜੀ

ਵਾਸ਼ਿੰਗਟਨ :  ਚੀਨ ਦਿਨੋਂ ਦਿਨ ਸ੍ਰੀਲੰਕਾਂ ਨੂੰ ਆਪਣੇ ਕਰਜ਼ੇ ਚ ਡੁੱਬੋ ਕੇ ਉਸਦੀ ਆਰਥਿਕ ਸਥਿਤੀ ਖਰਾਬ ਕਰ ਰਿਹਾ ਹੈ। ਸ਼ੀਲੰਕਾ ਨੂੰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਲਈ ਫਿਰ ਤੋਂ ਵਿਚਾਰ ਕਰਨ ਦੀ ਜ਼ਰੂਰਤ ਹੈ। ਸ੍ਰੀਲੰਕਾਂ ਦੇ ਆਰਥਿਕ ਸੰਕਟ ਨੂੰ ਦੇਖਦੇ ਹੋਏ ਇਹ ਸਬਦ ਇਕ ਅਮਰੀਕੀ ਥਿੰਕ ਟੈਂਕ ਨੇ ਕਹੇ। ਵਾਸ਼ਿੰਗਟਨ ਸਥਿਤ ਗਲੋਬਲ ਸਟ੍ਰੈਟ ਵਿਊ ਨੇ ਆਪਣੇ ਵਿਸ਼ਲੇਸ਼ਣ ਚ ਕਿਹਾ ਕਿ ਸ੍ਰੀਲੰਕਾ ਦਾ ਵਿੱਤੀ ਸੰਕਟਮਨੁੱਖੀ ਸੰਕਟ ਵੱਲ ਵਧ ਰਿਹਾ ਹੈ ਤੇ ਆਖ਼ਰਕਾਰ ਦੇਸ਼ ਨੂੰ ਦੀਵਾਲੀਏਪਨ ਵੱਲ ਧੱਕ ਦੇਵੇਗਾ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੇਸ਼ ਦੇ ਵਿੱਤੀ ਸੰਕਟ ਲਈ ਮੁੱਢਲੇ ਤੌਰ ਤੇ ਚੀਨ ਦੀ ਕਰਜ਼ ਦੇ ਜਾਲ ਚ ਫਸਾਉਣ ਵਾਲੀ ਨੀਤੀ ਜ਼ਿੰਮੇਵਾਰ ਹੈ। ਸਰਵੇ ਦੇ ਅਨੁਸਾਰ ਸ੍ਰੀਲੰਕਾ ਦਾ ਵਿਦੇਸ਼ੀ ਕਰਜ਼ ਸਾਲ 2014 (ਜੀਡੀਪੀ ਦਾ 30 ਫ਼ੀਸਦ) ਤੋਂ ਬਾਅਦ ਹੌਲੀ-ਹੌਲੀ ਵਧਣਾ ਸ਼ੁਰੂ ਹੋਇਆ ਤੇ ਸਾਲ 2019 ’ਚ ਕੁਲ ਘਰੇਲੂ ਉਤਪਾਦ ਦਾ 41.3 ਫ਼ੀਸਦੀ ਹੋ ਗਿਆ। ਟਾਪੂ ਰਾਸ਼ਟਰ ਤੇ ਵਿਦੇਸ਼ੀ ਕਰਜ਼ ਦਾ ਬੋਝ ਸੱਤ ਅਰਬ ਡਾਲਰ ਨੂੰ ਪਾਰ ਹੋ ਗਿਆ ਹੈਜਨਵਰੀ ਚ 50 ਕਰੋੜ ਡਾਲਰ ਤੇ ਜੁਲਾਈ ਚ ਇਕ ਅਰਬ ਡਾਲਰ ਦੇ ਬਾਂਡ ਦਾ ਭੁਗਤਾਨ ਸ਼ਾਮਿਲ ਹੈ। ਇਸ ਨਾਲ ਸਿਰਫ਼ ਕੁਝ ਹਫ਼ਤਿਆਂ ਤੱਕ ਬੇਹੱਦ ਜ਼ਰੂਰੀ ਸਮੱਗਰੀ ਦੀ ਦਰਾਮਦ ਕੀਤੀ ਜਾ ਸਕਦੀ ਹੈ। ਟਾਪੂ ਰਾਸ਼ਟਰ ਦੇ ਵਿਦੇਸ਼ੀ ਕਰੰਸੀ ਭੰਡਾਰ ਚ ਵੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਤੇ ਹੁਣ ਸਿਰਫ਼ 1.6 ਅਰਬ ਡਾਲਰ ਰਹਿ ਗਈ ਹੈ। ਰਿਪੋਰਟ ਅਨੁਸਾਰ ਇਸ ਸਮੇਂ ਦੌਰਾਨ ਖ਼ੁਰਾਕ ਸਮੱਗਰੀ 22 ਫ਼ੀਸਦੀ ਮਹਿੰਗੀ ਹੋ ਗਈ। ਨਕਦੀ ਸੰਕਟ ਚੋਂ ਲੰਘ ਰਹੇ ਸ੍ਰੀਲੰਕਾ ਦੇ ਦਰਾਮਦਕਾਰਾਂ ਨੂੰ ਬਹੁਤ ਜ਼ਰੂਰੀ ਸਮੱਗਰੀ ਦੇ ਕਾਰਗੋ ਕੰਟੇਨਰਾਂ ਲਈ ਭੁਗਤਾਨ ਕਰਨ ਚ ਪਰੇਸ਼ਾਨੀ ਹੋ ਰਹੀ ਹੈ। ਅਰਥਵਿਵਸਥਾ ਦੀ ਖਸਤਾਹਾਲੀ ਲਈ ਚੀਨ ਦੇ ਖਾਹਸ਼ੀ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀਆਰਆਈ) ਵੀ ਜ਼ਿੰਮੇਵਾਰ ਹੈ। ਚੀਨ ਸਪਾਂਸਰਡ ਪ੍ਰਾਜੈਕਟਾਂ ਕਾਰਨ ਸ੍ਰੀਲੰਕਾ ਕਰਜ਼ ਦੇ ਜਾਲ੍ਹ ਚ ਫੱਸਦਾ ਚਲਾ ਗਿਆ। ਚੀਨ ਨੂੰ ਦੁਨੀਆ ਦੇ ਦੂਜੇ ਹਿੱਸਿਆਂ ਨਾਲ ਜੋੜਨ ਵਾਲੀ ਬੀਆਰਆਈ ਪ੍ਰਾਜੈਕਟ ਤਹਿਤ ਡ੍ਰੈਗਨ ਵੱਖ-ਵੱਖ ਦੇਸ਼ਾਂ ਨੂੰ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕਰਜ਼ ਮੁਹਈਆ ਕਰਵਾ ਰਿਹਾ ਹੈ। ਹੰਬਨਟੋਟਾ ਪੋਰਟ ਪ੍ਰਾਜੈਕਟ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਚ ਕਿਹਾ ਗਿਆ ਹੈ ਕਿ ਚੀਨਸ੍ਰੀਲੰਕਾ ਦਾ ਚੌਥਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ ਹੈ।

Comment here