ਸਿਆਸਤਖਬਰਾਂਦੁਨੀਆ

ਚੀਨ ਦੀਆਂ ਸਰਗਰਮੀਆਂ ਤੇ ਨਜ਼ਰ ਰੱਖਣ ਲਈ ਐਲ ਏ ਸੀ ਤੇ ਲਾਏ ਨਵੇਂ ਕੈਮਰੇ ਤੇ ਸੈਂਸਰ

ਨਵੀਂ ਦਿੱਲੀ– ਚੀਨ ਨਾਲ ਗਲਵਾਨ ਘਾਟੀ ‘ਤੇ ਹੋਏ ਵਿਵਾਦ ਤੋਂ ਬਾਅਦ ਭਾਰਤ-ਚੀਨ ਸਰਹੱਦ ‘ਤੇ ਤਣਾਅ ਬਣਿਆ ਹੋਇਆ ਹੈ। ਵਾਰ ਵਾਰ ਗੱਲਬਾਤ ਦਰਮਿਆਨ ਭਰੋਸੇ ਦੇ ਕੇ ਵੀ ਚੀਨ ਹਰਕਤਾਂ ਤੋਂ ਬਾਜ਼ ਨਹੀਂ ਆਇਆ, ਹੁਣ ਭਾਰਤੀ ਫ਼ੌਜ ਨੇ ਚੀਨੀ ਫ਼ੌਜੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਬਣਾਈ ਰੱਖਣ ਲਈ ਅਸਲ ਕੰਟਰੋਲ ਰੇਖਾ ‘ਤੇ ਨਵੇਂ ਕੈਮਰੇ ਅਤੇ ਸੈਂਸਰ ਲਗਾ ਦਿੱਤੇ ਹਨ। ਸਰਕਾਰ ਹੁਣ ਹਰ ਮੋਰਚੇ ‘ਤੇ ਤਾਇਨਾਤ ਫ਼ੌਜੀਆਂ ਨੂੰ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਕਰ ਰਹੀ ਹੈ। ਨਵੇਂ ਅਤੇ ਆਧੁਨਿਕ ਹਥਿਆਰਾਂ ਦੇ ਨਾਲ-ਨਾਲ ਆਪਰੇਸ਼ਨਲ ਏਰੀਆ ਨੂੰ ਵੀ ਨਵੇਂ-ਨਵੇਂ ਉਪਕਰਣਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਭਾਰਤੀ ਸੁਰੱਖਿਆ ਫ਼ੋਰਸਾਂ ਨੇ ਪੂਰਬੀ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਚੀਨ ‘ਤੇ ਨਜ਼ਰ ਬਣਾਈ ਰੱਖਣ ਲਈ ਕੈਮਰੇ ਅਤੇ ਸੈਂਸਰ ‘ਚ ਤਬਦੀਲੀ ਕੀਤੀ ਹੈ ਅਤੇ ਗਿਣਤੀ ਵੀ ਵਧਾਈ ਗਈ ਹੈ।

Comment here