ਖਬਰਾਂਦੁਨੀਆ

ਚੀਨ ਦੀਆਂ ਸਕਾਈ ਤੇ ਮੈਗਲੇਵ ਰੇਲਾਂ ਚਰਚਾ ਚ

ਬੀਜਿੰਗ-ਚੀਨ ਦੀਆਂ ਦੋ ਰੇਲ ਗੱਡੀਆਂ ਅੱਜ ਕਲ ਹਰ ਪਾਸੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਚੀਨ ਨੇ ਆਟੋਨੋਮਸ ‘ਸਕਾਈ ਟ੍ਰੇਨ’ ਬਣਾ ਕੇ ਇਕ ਹੋਰ ਰਿਕਾਰਡ ਕਾਇਮ ਕੀਤਾ ਹੈ। ਚੀਨ ਨੇ ਪਹਿਲੀ ਆਟੋਨੋਮਸ ਔਲਟ 147 ਸਕਾਈ ਟ੍ਰੇਨ ਅਤੇ ਔਲਟ 148 ਤਿਆਰ ਕੀਤੀ ਹੈ, ਜੋ ਕਿ ਧਰਤੀ ‘ਤੇ ਨਹੀਂ ਬਲਕਿ ਹਵਾ ਵਿਚ ਚੱਲੇਗੀ।ਸਕਾਈ ਟ੍ਰੇਨ ਬ੍ਰਾਂਡ ਨਵੀਂ ਤਕਨੀਕ ਦਿ ਸਸਪੈਂਸ਼ਨ ਰੇਲਵੇ ਦੇ ਅਧਾਰ ‘ਤੇ ਤਿਆਰ ਕੀਤੀ ਗਈ ਹੈ। ਯਾਨੀ ਇਹ ਜ਼ਮੀਨ ਵਿਚ ਨਹੀਂ, ਹਵਾ ਵਿਚ ਪਈ ਰੇਲ ਲਾਈਨਾਂ ਤੋਂ ਲਟਕਦੇ ਹੋਏ ਅੱਗੇ ਵਧੇਗੀ। ਇਹ ਸਕਾਈ ਟ੍ਰੇਨ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਨਾਲ ਲੈ ਜਾਣ ਦੀ ਸਮਰੱਥਾ ਰੱਖਦੀ ਹੈ।ਇਹ ਵਿਸ਼ੇਸ਼ ਤੌਰ ‘ਤੇ ਛੋਟੇ ਸ਼ਹਿਰਾਂ ਲਈ ਬਣਾਈ ਗਈ ਹੈ। ਇਸ ਦੇ ਡਿਜ਼ਾਇਨ ਨੂੰ ਚੀਨੀ ਲੋਕ ਬਹੁਤ ਪਸੰਦ ਕਰ ਰਹੇ ਹਨ ਕਿਉਂਕਿ ਇਸ ਰੇਲ ਦੇ ਕੋਚਾਂ ਨੂੰ ਕਾਫ਼ੀ ਹੱਦ ਤੱਕ ਵਿਸ਼ਾਲ ਪਾਂਡਾ ਦਾ ਰੂਪ ਦਿੱਤਾ ਗਿਆ ਹੈ। ਖਿੱਚ ਭਰਭੂਰ ਖਿਡੌਣਿਆਂ ਦੀ ਦਿੱਖ ਕਾਰਨ ਇਹ ਨਾ ਸਿਰਫ ਲੋਕਾਂ ਨੂੰ ਆਕਰਸ਼ਿਤ ਕਰੇਗੀ, ਬਲਕਿ ਇਹ ਕਾਫ਼ੀ ਵਿਸ਼ਾਲ ਵੀ ਹੋਵੇਗੀ।ਇੱਕ ਖੁਦ ਹੀ ਚੱਲਣ ਵਾਲੀ ‘ਸਕਾਈ ਟ੍ਰੇਨ’ ਬਣਾਉਣ ਲਈ 2.18 ਅਰਬ ਯੂਆਨ ਖਰਚ ਕੀਤੇ ਗਏ ਹਨ, ਜੋ ਕਿ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਕ ਸਕਾਈ ਟ੍ਰੇਨ ਹੋਣ ਦੇ ਬਾਵਜੂਦ, ਇਹ ਇਕ ਵਾਰ ਵਿਚ 200 ਲੋਕਾਂ ਨੂੰ ਆਪਣੀ ਮੰਜ਼ਿਲ ਤੇ ਲੈ ਜਾਏਗਾ।ਇਸ ਸਕਾਈਟਰਨ ਨੂੰ ਬਣਾਉਂਣ ਵਾਲੇ ਝਾਂਗਟਾਂਗ ਏਅਰ ਰੇਲ ਦੇ ਡਿਪਟੀ ਜਨਰਲ ਡਾਇਰੈਕਟਰ ਝੋਂਗ ਮਿਨ ਨੇ ਕਿਹਾ ਕਿ ਇਸ ਨਵੀਂ ਪੀੜ੍ਹੀ ਦੀ ਰੇਲ ਗੱਡੀ ਦਾ ਭਾਰ ਲਗਭਗ 2.5 ਟਨ ਹੈ, ਜੋ ਰਵਾਇਤੀ ਰੇਲਗੱਡੀਆਂ ਨਾਲੋਂ ਅੱਧਾ ਟਨ ਘੱਟ ਹੈ।ਨਵੀਂ ਸਕਾਈ ਟ੍ਰੇਨ ਦਾ ਟਰਾਇਲ ਚੀਨ ਦੇ ਇੱਕ ਸ਼ਹਿਰ ਚੇਂਗਦੁ ਵਿੱਚ ਇੱਕ ਮੋਨੋ ਰੇਲ ਟਰੈਕ ਉੱਤੇ ਕੀਤੀ ਗਈ ਹੈ। ਇਸ ਦੌਰਾਨ ਇਸ ਨੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜੀ ਹੈ। ਸ਼ੁਰੂਆਤ ਵੇਲੇ, ਇਹ ਬਿਨਾਂ ਡਰਾਈਵਰ ਤੋਂ ਬੈਟਰੀ ਨਾਲ ਚਲਾਈ ਗਈ।ਸਕਾਈਟਰਾਈਨ ਵਿਚ ਯਾਤਰਾ ਕਰਨ ਲਈ ਕਿਰਾਇਆ ਵੀ ਬਹੁਤ ਜ਼ਿਆਦਾ ਨਹੀਂ ਹੈ। ਇਸ ਦਾ ਕਿਰਾਇਆ ਨਿਯਮਤ ਮੈਟਰੋ ਰਾਹੀਂ ਯਾਤਰਾ ਦੇ ਕਿਰਾਏ ਨਾਲੋਂ ਮਾਮੂਲੀ ਜਿਹਾ ਵੱਧ ਰੱਖਿਆ ਗਿਆ ਹੈ।ਇਸ ਤੋਂ ਇਲਾਵਾ ਚੀਨ ਨੇ ਆਪਣੀ ਸਭ ਤੋਂ ਤੇਜ਼ ਰਫਤਾਰ ਵਾਲੀ ਮੈਗਲੇਵ ਟ੍ਰੇਨ ਸ਼ੁਰੂ ਕਰ ਦਿੱਤੀ। ਇਸ ਟ੍ਰੇਨ ਦੀ ਵੱਧ ਤੋਂ ਵੱਧ ਰਫ਼ਤਾਰ 600 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਜ਼ਮੀਨ ’ਤੇ ਦੌੜਨ ਵਾਲਾ ਸਭ ਤੋਂ ਤੇਜ਼ ਵਾਹਨ ਹੈ। ਜਾਣਕਾਰੀ ਅਨੁਸਾਰ ਨਵੀਂ ਮੈਗਲੇਵ ਆਵਾਜਾਈ ਪ੍ਰਣਾਲੀ ਦੀ ਜਨਤਕ ਤੌਰ ’ਤੇ ਸ਼ੁਰੂਆਤ ਚੀਨ ਦੇ ਤੱਟੀ ਸ਼ਹਿਰ ਕਿੰਗਦਾਓ ’ਚ ਹੋਈ ਹੈ। ਮੈਗਲੇਵ ਟ੍ਰੇਨ ਪ੍ਰਾਜੈਕਟ ਦੀ ਸ਼ੁਰੂ ਅਕਤੂਬਰ 2016 ’ਚ ਹੋਈ ਸੀ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 2019 ’ਚ 600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਇਸ ਟ੍ਰੇਨ ਦਾ ਪ੍ਰੋਟੋਟਾਈਪ ਬਣਾਇਆ ਗਿਆ। ਇਸ ਦਾ ਸਫਲ ਪ੍ਰੀਖਣ ਜੂਨ 2020 ’ਚ ਹੋਇਆ ਸੀ। ਪ੍ਰਾਜੈਕਟ ਦੇ ਮੁੱਖ ਇੰਜੀਨੀਅਰ ਡਿੰਗ ਸਾਨਸਾਨ ਨੇ ਕਿਹਾ ਕਿ ਇਸ ਟ੍ਰੇਨ ’ਚ 10 ਡੱਬੇ ਲਾਏ ਜਾ ਸਕਦੇ ਹਨ ਤੇ ਹਰੇਕ ਦੀ ਸਮਰੱਥਾ 100 ਯਾਤਰੀਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਟ੍ਰੇਨ 1500 ਕਿਲੋਮੀਟਰ ਦੇ ਦਾਇਰੇ ’ਚ ਯਾਤਰਾ ਦੇ ਨਜ਼ਰੀਏ ਤੋਂ ਸਭ ਤੋਂ ਵਧੀਆ ਹੱਲ ਹੈ। ਰਵਾਇਤੀ ਟ੍ਰੇਨਾਂ ਵਾਂਗ ਮੈਗਲੇਵ ਟ੍ਰੇਨ ਦੇ ਪਹੀਏ ਰੇਲ ਟ੍ਰੈਕ ਦੇ ਸੰਪਰਕ ’ਚ ਨਹੀਂ ਆਉਂਦੇ। ਇਹ ਟ੍ਰੇਨ 620 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀ ਹੈ। ਇਹ ਉੱਚ ਤਾਪਮਾਨ ਸੁਪਰਕੰਡੈਕਟਿੰਗ (ਐੱਚ. ਟੀ. ਐੱਸ.) ਪਾਵਰ ’ਤੇ ਚੱਲਦੀ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਚੁੰਬਕੀ ਟਰੈਕਾਂ ’ਤੇ ਤੈਰ ਰਹੀ ਹੋਵੇ।

Comment here