ਅਪਰਾਧਸਿਆਸਤਖਬਰਾਂਦੁਨੀਆ

ਚੀਨ ਦੀਆਂ ਨਾਪਾਕਿ ਹਰਕਤਾਂ- ਅਰੁਣਾਚਲ ਤੇ ਭੂਟਾਨ ਚ ਬਣਾਈਆਂ ਦਰਜਨਾਂ ਇਮਾਰਤਾਂ

ਨਵੀਂ ਦਿੱਲੀ– ਵਿਸਥਾਰਵਾਦ ਦੀ ਨੀਤੀ ਤੇ ਚੱਲਣ ਵਾਲਾ ਚੀਨ ਭਾਰਤ ਚ ਲੰਮੇ ਸਮੇਂ ਤੋਂ ਘੁਸਪੈਠ ਕਰਦਾ ਆ ਰਿਹਾ ਹੈ। ਚੀਨ ਨੇ ਕਥਿਤ ਤੌਰ ’ਤੇ ਭਾਰਤੀ ਸਰਹੱਦ ਦੇ ਨਾਲ ਲਗਦੇ ਇਲਾਕਿਆਂ ’ਚ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਟੀ. ਵੀ. ਚੈਨਲ ਦੀ ਰਿਪੋਰਟ ਮੁਤਾਬਕ ਨਵੀਂ ਸੈਟੇਲਾਈਟ ਈਮੇਜ਼ ਨਾਲ ਅਰੁਣਾਚਲ ਪ੍ਰਦੇਸ਼ ’ਚ ਚੀਨ ਦੇ ਇਕ ਹੋਰ ਐੱਨਕਲੇਵ ਬਣਾਉਣ ਦਾ ਖੁਲਾਸਾ ਹੋਇਆ ਹੈ। ਇਸ ’ਚ ਕਰੀਬ 60 ਇਮਾਰਤਾਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ 2019 ਤੋਂ ਪਹਿਲਾਂ ਜ਼ਮੀਨ ’ਤੇ ਇਕ ਵੀ ਇਮਾਰਤ ਨਹੀਂ ਸੀ ਅਤੇ 2021 ’ਚ 60 ਇਮਾਰਤਾਂ ਬਣ ਗਈਆਂ।. ਚੈਨਲ ਨੇ ਅਮਰੀਕੀ ਸੈਟੇਲਾਈਟ ਕੰਪਨੀ ਮੈਕਸਰ ਤਕਨਾਲੋਜੀ ਵਲੋਂ ਜਾਰੀ ਈਮੇਜ਼ ਦੇ ਆਧਾਰ ’ਤੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਇਸ ਦੇ ਮੁਤਾਬਕ 2019 ਤੱਕ ਇਸ ਇਲਾਕੇ ’ਚ ਇਕ ਵੀ ਐੱਨਕਲੇਵ ਨਹੀਂ ਸੀ ਪਰ ਦੋ ਸਾਲ ਬਾਅਦ ਹੀ ਚੀਨ ਨੇ ਕਬਜ਼ਾ ਕਰ ਕੇ ਨਿਰਮਾਣ ਕਰ ਦਿੱਤਾ। ਕੁਝ ਦਿਨ ਪਹਿਲਾਂ ਵੀ ਅਰੁਣਾਚਲ ਦੇ ਇਕ ਹਿੱਸੇ ’ਚ ਚੀਨੀ ਫ਼ੌਜ ਦੇ ਕਬਜ਼ੇ ਦੀ ਜਾਣਕਾਰੀ ਸਾਹਮਣੇ ਆਈ ਸੀ। ਰਿਪੋਰਟ ਮੁਤਾਬਕ ਨਵੀਆਂ 60 ਇਮਾਰਤਾਂ ਪੁਰਾਣੇ ਕਬਜ਼ੇ ਤੋਂ 93 ਕਿਲੋਮੀਟਰ ਦੂਰ ਹਨ। ਰਿਪੋਰਟ ਮੁਤਾਬਕ ਨਵਾਂ ਐੱਨਕਲੇਵ ਭਾਰਤੀ ਸਰਹੱਦ ਦੇ 6 ਕਿਲੋਮੀਟਰ ਅੰਦਰ ਹੈ। ਇਹ ਇਲਾਕਾ ਕੌਮਾਂਤਰੀ ਸਰਹੱਦ ਅਤੇ ਅਸਲ ਕੰਟਰੋਲ ਲਾਈਨ ਦਰਮਿਆਨ ਹੈ।

ਭੂਟਾਨ ਦੀ ਜ਼ਮੀਨ ‘ਤੇ ਚੀਨ ਨੇ ਵਸਾਏ ਚਾਰ ਪਿੰਡ
ਭਾਰਤ ਤੇ ਚੀਨ ‘ਤੇ ਸਰਹੱਦ ਵਿਵਾਦ ‘ਚ ਓਪਨ ਸੋਰਸ ਇੰਟੈਲੀਜੈਂਸ ਅਕਾਊਂਟ ਡੇਟਸਫਾ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਸੈਟੇਲਾਈਟ ਇਮੇਜ਼ ਦੇ ਆਧਾਰ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਨੇ ਡੋਕਲਾਮ ਦੇ ਲਗਪਗ ਭੂਟਾਨ ਦਾ ਜੋ ਇੱਕ ਵਿਵਾਦਿਤ ਇਲਾਕਾ ਹੈ, ਉੱਥੇ ਚਾਰ ਨਵੇਂ ਪਿੰਡ ਬਣਾਏ ਹਨ। ਡੇਟਸਫਾ ਮੁਤਾਬਕ ਮਈ 2020 ਤੋਂ ਬਾਅਦ ਹੀ ਇਨ੍ਹਾਂ ਚਾਰ ਨਵੇਂ ਪਿੰਡਾਂ ਦਾ ਨਿਰਮਾਣ ਕੀਤਾ ਗਿਆ ਹੈ। ਇਹ ਇਲਾਕਾ ਚੀਨ ਦੇ ਯਾਂਗਡੂ-ਚੁਮਬੀ ਵੈਲੀ ਨਾਲ ਜੁੜਿਆ ਹੈ ਤੇ ਭੂਟਾਨ ਦੇ ਇਲਾਕੇ ਦੇ ਨੇੜੇ ਹੈ। ਇਹ ਇਲਾਕਾ ਕਾਫੀ ਲੰਬੇ ਸਮੇਂ ਤੋਂ ਚੀਨ ਤੇ ਭੂਟਾਨ ‘ਚ ਵਿਵਾਦਿਤ ਰਿਹਾ ਹੈ, ਹਾਲਾਂਕਿ ਅਜੇ ਇਹ ਸਾਫ਼ ਨਹੀ ਹੈ ਲਗਪਗ 100 ਵਰਗ ਕਿਲੋਮੀਟਰ ਦਾ ਇਹ ਇਲਾਕਾ ਭੂਟਾਨ ਨੇ ਚੀਨ ਨੂੰ ਦੇ ਦਿੱਤਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਚੀਨ ਤੇ ਭੂਟਾਨ ਨਾਲ ਸਰਹੱਦ ਵਿਵਾਦ ਨੂੰ ਹੱਲ ਕਰਨ ਲਈ ਇਕ ਕਰਾਰ ਵੀ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਅਮਰੀਕੀ ਰੱਖਿਆ ਮੰਤਰਾਲੇ ਦੀ ਇੱਕ ਰਿਪੋਰਟ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਸੀ ਕਿ ਚੀਨ ਭਾਰਤ ਨਾਲ ਲੱਗਦੇ ਵਿਵਾਦਤ ਇਲਾਕਿਆਂ ਵਿੱਚ ਆਪਣੇ ਪਿੰਡ ਬਣਾ ਰਿਹਾ ਹੈ। ਪੈਂਟਾਗਨ ਦੀ ਰਿਪੋਰਟ ‘ਚ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਵਿਵਾਦਤ ਖੇਤਰ ‘ਚ 100 ਘਰਾਂ ਵਾਲੇ ਪਿੰਡ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇੱਕ ਸਾਲ ਪਹਿਲਾਂ, ਏਬੀਪੀ ਨਿਊਜ਼ ਨੇ ਤਸਵੀਰਾਂ ਦੇ ਨਾਲ ਸਿੱਕਮ ਦੇ ਨਾਲ ਲੱਗਦੇ ਵਿਵਾਦਤ ਡੋਕਲਾਮ ਖੇਤਰ ਦੇ ਨੇੜੇ ਚੀਨ ਦੇ ਇੱਕ ਅਜਿਹੇ ਹੀ ਪਿੰਡ ਬਾਰੇ ਖਬਰ ਦਿੱਤੀ ਸੀ। ਹਾਲ ਹੀ ‘ਚ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੇ ਚੀਨ ਦੇ ਇਨ੍ਹਾਂ ਪਿੰਡਾਂ ਬਾਰੇ ਚਿੰਤਾ ਪ੍ਰਗਟਾਈ ਸੀ।

Comment here