ਬੀਜਿੰਗ- ਚੀਨ ਦੀ ਪੁਲਾੜ ਏਜੰਸੀ ਦੇ ਅਨੁਸਾਰ ਚੀਨ ਦੇ ਨਿਰਮਾਣ ਅਧੀਨ ਸਪੇਸ ਸਟੇਸ਼ਨ ਦਾ ਪਹਿਲਾ ਲੈਬ ਮਾਡਿਊਲ ਐਤਵਾਰ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ‘ਵੈਂਟਿਅਨ’ ਨੂੰ ਲੈ ਕੇ ਜਾਣ ਵਾਲੇ ‘ਲੌਂਗ ਮਾਰਚ-5ਬੀ ਵਾਈ3’ ਰਾਕੇਟ ਨੇ ਦੱਖਣੀ ਟਾਪੂ ਸੂਬੇ ਹੈਨਾਨ ਦੇ ਤੱਟ ‘ਤੇ ਵੇਨਚਾਂਗ ਪੁਲਾੜ ਯਾਨ ਲਾਂਚ ਸਾਈਟ ਤੋਂ ਉਡਾਣ ਭਰੀ ਹੈ। ਨਵਾਂ ਮਾਡੀਊਲ ਮੂਲ ਮਾਡੀਊਲ ਦੇ ਕੰਮ ਨਾ ਕਰਨ ਦੀ ਸਥਿਤੀ ’ਚ ਉਸ ਦੀ ਥਾਂ ਕੰਮ ਕਰੇਗਾ ਅਤੇ ਨਾਲ ਹੀ ਤਿਆਨਗੋਂਗ ਸਪੇਸ ਸੈਂਟਰ ਵਿੱਚ ਇੱਕ ਸ਼ਕਤੀਸ਼ਾਲੀ ਵਿਗਿਆਨਕ ਪ੍ਰਯੋਗਸ਼ਾਲਾ ਵਜੋਂ ਵੀ ਕੰਮ ਕਰੇਗਾ। ਚੀਨ ਫਿਲਹਾਲ ਇਸ ਸਪੇਸ ਸਟੇਸ਼ਨ ਦਾ ਨਿਰਮਾਣ ਕਰ ਰਿਹਾ ਹੈ। ਸਰਕਾਰੀ ਅਖ਼ਬਾਰ ‘ਪੀਪਲਜ਼ ਡੇਲੀ’ ਦੀ ਖ਼ਬਰ ਮੁਤਾਬਕ ਚੀਨ ਲੈਬ ਮਾਡਿਊਲ ਦੇ ਸਫਲ ਲਾਂਚ ਦੇ ਨਾਲ ਆਪਣੇ ਪੁਲਾੜ ਕੇਂਦਰ ਦਾ ਨਿਰਮਾਣ ਜਲਦੀ ਹੀ ਪੂਰਾ ਕਰਨ ਵਾਲਾ ਹੈ।
Comment here