ਸਿਆਸਤਖਬਰਾਂਦੁਨੀਆ

ਚੀਨ ਦਾ ਰੀਅਲ ਅਸਟੇਟ ਹੋਇਆ ਕਰਜ਼ਾਈ

ਨਵੀਂ ਦਿੱਲੀ-ਚੀਨ ਦੀਆਂ ਕਈ ਦਿੱਗਜ਼ ਰੀਅਲਟੀ ਕੰਪਨੀਆਂ ਨਕਦੀ ਸੰਕਟ ਨਾਲ ਜੂਝ ਰਹੀਆਂ ਹਨ ਅਤੇ ਉਨ੍ਹਾਂ ਕੋਲ ਆਪਣਾ ਕਰਜ਼ਾ ਅਦਾ ਕਰਨ ਲਈ ਪੈਸਾ ਨਹੀਂ ਹੈ। ਉਹ ਕਰਜ਼ੇ ਦੀ ਅਦਾਇਗੀ ’ਚ ਡਿਫਾਲਟ ਹਨ। ਇਸ ਦਾ ਅਸਰ ਲੰਡਨ, ਨਿਊਯਾਰਕ, ਸਿਡਨੀ ਅਤੇ ਦੁਨੀਆ ਦੇ ਕਈ ਟੌਪ ਸ਼ਹਿਰਾਂ ’ਚ ਚੱਲ ਰਹੇ ਮੈਗਾ ਪ੍ਰਾਜੈਕਟਸ ’ਤੇ ਪੈ ਸਕਦਾ ਹੈ। ਕਰਜ਼ੇ ਦੀ ਅਦਾਇਗੀ ਲਈ ਉਹ ਆਪਣੇ ਐਸੇਟਸ ਨੂੰ ਵੇਚਣ ਦੀ ਤਿਆਰ ਕਰ ਰਹੀਆਂ ਹਨ। ਚੀਨ ਦੇ ਰੀਅਲਟੀ ਸੈਕਟਰ ’ਚ ਤਾਜ਼ਾ ਸੰਕਟ ਦੀ ਸ਼ੁਰੂਆਤ ਐਵਰਗ੍ਰਾਂਡੇ ਗਰੁੱਪ ਤੋਂ ਹੋਈ ਸੀ ਪਰ ਹੁਣ ਦੂਜੀਆਂ ਕੰਪਨੀਆਂ ਵੀ ਇਸ ਦੀ ਲਪੇਟ ’ਚ ਆਉਣ ਲੱਗੀਆਂ ਹਨ। ਐਵਰਗ੍ਰਾਂਡੇ ਗਰੁੱਪ ਦੀ ਮੁਕਾਬਲੇਬਾਜ਼ ਕੰਪਨੀ ਗ੍ਰੀਨਲੈਂਡ ਹੋਲਡਿੰਗਸ ਵੀ ਨਕਦੀ ਸੰਕਟ ਨਾਲ ਜੂਝ ਰਹੀ ਹੈ। ਇਸ ਕੰਪਨੀ ਨੇ ਹਾਲ ਹੀ ’ਚ ਸਿਡਨੀ ਦਾ ਸਭ ਤੋਂ ਵੱਡਾ ਰਿਹਾਇਸ਼ੀ ਟਾਵਰ ਬਣਾਇਆ ਹੈ। ਨਾਲ ਹੀ ਇਸ ਦੀ ਲੰਡਨ ’ਚ ਵੀ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਬਣਾਉਣ ਦੀ ਯੋਜਨਾ ਹੈ। ਬਰੁਕਲਿਨ, ਲਾਸ ਏਂਜਲਸ, ਪੈਰਿਸ ਅਤੇ ਟੋਰੰਟੋ ’ਚ ਵੀ ਇਸ ਦੇ ਕੋਲ ਅਰਬਾਂ ਡਾਲਰ ਦੇ ਪ੍ਰਾਜੈਕਟ ਹਨ।
ਕਿਵੇਂ ਹੋਈ ਸ਼ੁਰੂਆਤ
ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਪ੍ਰਮੁੱਖ ਪ੍ਰਾਜੈਕਟਸ ਨੂੰ ਬਣਾਉਣ ਲਈ ਵਚਨਬੱਧ ਹੈ। ਇਸ ’ਚ 235 ਮੀਟਰ ਉੱਚਾ ਸਫਾਇਰ ਲੰਡਨ ਟਾਵਰ ਵੀ ਹੈ, ਜਿਸ ’ਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਪਰ ਨਕਦੀ ਸੰਕਟ ਨੇ ਉਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕੇਸਾ ਗਰੁੱਪ ਡਿਫਾਲਟ ਕਰਨ ਵਾਲੀ ਚੀਨ ਦੀ ਪਹਿਲੀ ਕੰਪਨੀ ਸੀ। ਕੰਪਨੀ 2015 ’ਚ ਆਪਣੇ ਕਰਜ਼ੇ ਦੇ ਭੁਗਤਾਨ ’ਚ ਅਸਫਲ ਰਹੀ ਸੀ। ਐਵਰਗ੍ਰਾਂਡੇ ਅਤੇ ਕੇਸਾ ਗਰੁੱਪ ਹੁਣ ਕੈਸ਼ ਜੁਟਾਉਣ ਲਈ ਹਾਂਗਕਾਂਗ ਦੀ ਬਿਲਡਿੰਗਸ ਨੂੰ ਵੇਚ ਰਹੀਆਂ ਹਨ। ਇਸ ਤਰ੍ਹਾਂ ਓਸ਼ਨਵਾਈਡ ਹੋਲਡਿੰਗਸ ਦੀ ਸਾਨ ਫ੍ਰਾਂਸਿਸਕੋ ’ਚ ਬਣ ਰਹੀ ਜਾਇਦਾਦ ਨੂੰ ਕ੍ਰੈਡੀਟਰਸ ਨੇ ਜ਼ਬਤ ਕਰ ਲਿਆ ਹੈ। ਇੱਥੇ ਸ਼ਹਿਰ ਦਾ ਸਭ ਤੋਂ ਵੱਡਾ ਟਾਵਰ ਬਣਾਇਆ ਜਾ ਰਿਹਾ ਸੀ।
ਐਸੇਟ ਮੈਨੇਜਰ ਬੇਅਰਿੰਗਸ ਦੇ ਐਮਰਜਿੰਗ ਮਾਰਕੀਟਸ ਕਾਰਪੋਰੇਟ ਡੇਟ ਦੇ ਹੈੱਡ ਓਮੋਟੁੰਡੇ ਲਾਲ ਕਹਿੰਦੇ ਹਨ ਕਿ ਜਦੋਂ ਤੁਸੀਂ ਨਕਦੀ ਸੰਕਟ ਨਾਲ ਜੂਝ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੀ ਇਨਵੈਸਟਮੈਂਟ ਪ੍ਰਾਪਰਟੀਜ਼ ਨੂੰ ਵੇਚਣਾ ਸ਼ੁਰੂ ਕਰਦੇ ਹੋਏ। ਚੀਨ ਦੀਆਂ ਕਈ ਕੰਪਨੀਆਂ ਨੇ ਵਿਦੇਸ਼ਾਂ ’ਚ ਪ੍ਰਾਈਮ ਪ੍ਰਾਪਰਟੀਜ਼ ਖਰੀਦਣ ਲਈ ਭਾਰੀ ਖਰਚਾ ਕੀਤਾ ਹੈ। ਸਵਾਲ ਇਹ ਹੈ ਕਿ ਇਸ ਨੂੰ ਖਰੀਦੇਗਾ ਕੌਣ। ਮੈਨੂੰ ਨਹੀਂ ਲਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਕਾਸਟ ਮਿਲੇਗੀ।
ਕਿੰਨਾ ਡੂੰਘਾ ਹੈ ਸੰਕਟ
ਗੁਆਂਗਜ਼ੌ ਦੀ ਕੰਪਨੀ ਆਰ. ਐਂਡ ਐੱਫ. ਪ੍ਰਾਪਰਟੀਜ਼ ਵੀ ਸੰਕਟ ’ਚ ਫਸੀ ਹੈ। ਇਸੇ ਮਹੀਨੇ ਉਸ ਦੇ ਐਮਰਜੈਂਸੀ ਕੈਸ਼ ਇਨਵੈਸਟਮੈਂਟ ਦੀ ਲੋੜ ਪਈ ਸੀ। ਇਸ ਦੇ ਕੋਲ ਲੰਡਨ ’ਚ 2 ਪ੍ਰਾਜੈਕਟਸ ਹਨ। ਇਨ੍ਹਾਂ ’ਚੋਂ ਇਕ ਟੇਮਸ ਨਦੀ ਦੇ ਕੰਢੇ ਦਰਜਨਾਂ ਬਹੁਮੰਜ਼ਿਲਾ ਇਮਾਰਤਾਂ ਬਣਾਉਣ ਦੀ ਯੋਜਨਾ ਹੈ। ਨਾਲ ਹੀ ਕੰਪਨੀ ਕੋਲ ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ’ਚ ਵੀ ਕਈ ਪ੍ਰਾਜੈਕਟਸ ਹਨ।

Comment here