ਅਪਰਾਧਸਿਆਸਤਖਬਰਾਂਦੁਨੀਆ

ਚੀਨ ਦਾ ਤਿੱਬਤੀਆਂ ਵਿਰੁੱਧ ਦਮਨਕਾਰੀ ਰਵੱਈਆ ਜਾਰੀ

ਬੀਜਿੰਗ-ਚੀਨ ਕਿਸੇ ਨਾ ਕਿਸੇ ਬਹਾਨੇ ਤਿੱਬਤ ਦੇ ਮੂਲ ਨਿਵਾਸੀਆਂ ਅਤੇ ਉਨ੍ਹਾਂ ਦੀ ਸੰਸਕ੍ਰਿਤੀ ‘ਤੇ ਹਮਲੇ ਕਰਦਾ ਰਹਿੰਦਾ ਹੈ। ਹੁਣ ਦੱਖਣ-ਪੱਛਮੀ ਚੀਨ ਦੇ ਤਿੱਬਤ ਖੁਦਮੁਖਤਿਆਰ ਖੇਤਰ ਦੇ ਨਾਗਕੂ ਸ਼ਹਿਰ ਦੇ ਉਚਾਈ ਵਾਲੇ ਸਥਾਨਾਂ ਤੋਂ, ਚੀਨ ਮੁੜ ਵਸੇਬੇ ਦੀ ਯੋਜਨਾ ਤਹਿਤ ਲਗਭਗ 17,555 ਤਿੱਬਤੀ ਲੋਕਾਂ ਨੂੰ ਤਬਦੀਲ ਕਰੇਗਾ।
ਚੀਨ ਦਾ ਦਾਅਵਾ ਹੈ ਕਿ ਉਹ ਆਪਣੇ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਅਤੇ ਖੇਤਰ ਦੇ ਨਾਜ਼ੁਕ ਵਾਤਾਵਰਣ ਪ੍ਰਣਾਲੀ ਦੀ ਰੱਖਿਆ ਲਈ ਅਜਿਹਾ ਕਰ ਰਿਹਾ ਹੈ। ਸ਼ਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਅਗਲੇ ਡੇਢ ਮਹੀਨੇ ਚ ਸਮੁੰਦਰ ਤਲ ਤੋਂ 4500 ਮੀਟਰ ਦੀ ਔਸਤ ਉਚਾਈ ਤੇ ਰਹਿਣ ਵਾਲੇ ਲੋਕਾਂ ਨੂੰ 3600 ਮੀਟਰ ਦੀ ਔਸਤ ਉਚਾਈ ਦੇ ਨਾਲ ਸ਼ੈਨਨ ਸਿਟੀ ਚ ਤਬਦੀਲ ਕੀਤਾ ਜਾਵੇਗਾ। ਦਰਅਸਲ ਤਿੱਬਤ ਦੀ ਖੁਦਮੁਖਤਿਆਰੀ ਨੂੰ ਲੈ ਕੇ ਚੀਨ ਨੂੰ ਬਰਾਬਰ ਦਾ ਡਰ ਹੈ। ਇਸੇ ਲਈ ਸ਼ੀ ਜਿਨਪਿੰਗ ਦੀ ਸਰਕਾਰ ਨੇ ਤਿੱਬਤ ‘ਤੇ ਆਪਣੇ ਦਾਅਵੇ ‘ਤੇ ਬਹੁਤ ਹਮਲਾਵਰ ਰੁਖ਼ ਅਪਣਾਇਆ ਹੋਇਆ ਹੈ।  ਇੰਨਾ ਹੀ ਨਹੀਂ ਸ਼੍ਰੀਲੰਕਾ ਅਤੇ ਪਾਕਿਸਤਾਨ ਤੋਂ ਬਾਅਦ ਚੀਨ ਹੁਣ ਅਫਗਾਨਿਸਤਾਨ ਨੂੰ ਸ਼ੀਸ਼ੇ ‘ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਖੇਤਰੀ ਜੰਗਲਾਤ ਅਤੇ ਚਰਾਗਾਹ ਪ੍ਰਸ਼ਾਸਨ ਦੇ ਨਿਰਦੇਸ਼ਕ ਵੂ ਵੇਈ ਨੇ ਕਿਹਾ ਕਿ ਲੋਕ ਸ਼ਹਿਰ ਵਿੱਚ ਕੜਾਕੇ ਦੀ ਠੰਡ ਦੇ ਮੌਸਮ ਅਤੇ ਮੁਕਾਬਲਤਨ ਪਛੜੇ ਉਤਪਾਦਕ ਖੇਤਰ ਵਿੱਚ ਰਹਿ ਰਹੇ ਹਨ ਜਿੱਥੇ ਘਾਹ ਖਤਮ ਹੋ ਗਿਆ ਸੀ। ਪੁਨਰਵਾਸ ਯੋਜਨਾ ਦੇ ਤਹਿਤ, ਉਨ੍ਹਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਲੋਕ-ਕੇਂਦਰਿਤ ਵਿਚਾਰ ਦੇ ਨਾਲ ਇੱਕ ਬਿਹਤਰ ਜੀਵਨ ਦੀ ਮੰਗ ਦੇ ਅਨੁਸਾਰ ਇਸ ਸਥਾਨ ‘ਤੇ ਵਸਾਇਆ ਜਾ ਰਿਹਾ ਹੈ। ਮੀਡੀਆ ਮੁਤਾਬਕ 8 ਸਾਲਾਂ ਚ ਕਰੀਬ 100 ਤਿੱਬਤੀ ਸ਼ਹਿਰਾਂ ਦੇ 1,30,000 ਲੋਕਾਂ ਨੂੰ ਮੁੜ ਵਸੇਬਾ ਯੋਜਨਾ ਦੇ ਦਾਇਰੇ ਚ ਲਿਆਂਦਾ ਜਾਵੇਗਾ।
ਮੀਡੀਆ ਰਿਪੋਰਟ ਮੁਤਾਬਕ ਚੀਨ ਹੁਣ ਅਫਗਾਨਿਸਤਾਨ ‘ਤੇ ਵੀ ਡੋਰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਚੀਨੀ ਦੂਤਘਰ ਅਫਗਾਨ ਕਾਰੋਬਾਰੀਆਂ ਨੂੰ ਵੀਜ਼ਾ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਅਫਗਾਨਿਸਤਾਨ ਵਿਚ ਬੀਜਿੰਗ ਦੇ ਰਾਜਦੂਤ ਨੇ ਕੀਤੀ ਹੈ। ਸਥਾਨਕ ਮੀਡੀਆ ਮੁਤਾਬਕ ਇਸ ਸਬੰਧੀ ਚੀਨ ਦੇ ਰਾਜਦੂਤ ਵਾਂਗ ਯੂ ਅਤੇ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਵਿਚਾਲੇ ਗੱਲਬਾਤ ਹੋਈ।

Comment here