ਸਿਆਸਤਖਬਰਾਂਦੁਨੀਆ

ਚੀਨ ਦਾ ‘ਕਵਾਡ’ ਅਤੇ ‘ਓਕਸ’ ਗਠਜੋੜ ‘ਤੇ ਨਿਸ਼ਾਨਾ

ਬੀਜਿੰਗ: ਚੀਨ ਕੱਲ੍ਹ ਇੱਕ ਸੰਸਦੀ ਸ਼ੈਸ਼ਨ ਕੀਤਾ, ਜਿਸ ਦੌਰਾਨ ਚੀਨ ਨੇ ਰੂਸ ਉਪਰ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਗਲਤ ਠਹਿਰਾਇਆ ਉਥੇ ਹੀ  ‘ਕਵਾਡ’ ਅਤੇ ‘ਓਕਸ’ ਗਠਜੋੜ ‘ਤੇ ਨਿਸ਼ਾਨਾ ਸਾਧਦੇ ਹੋਏ ਅਮਰੀਕਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਵਾਸ਼ਿੰਗਟਨ ਬੀਜਿੰਗ ਦੇ ਉਭਾਰ ਨੂੰ ‘ਦਬਾਉਣ’ ਲਈ ਨਾਟੋ ਦਾ ਏਸ਼ੀਆਈ ਸੰਸਕਰਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਾਲਾਨਾ ਸੰਸਦੀ ਸੈਸ਼ਨ ਦੇ ਮੌਕੇ ਆਪਣੇ ਸਾਲਾਨਾ ਕਾਨਫਰੰਸ ‘ਚ ਕਿਹਾ ਕਿ, ”ਅਮਰੀਕਾ ਖੇਤਰੀ ਸਹਿਯੋਗ ਵਧਾਉਣ ਦੀ ਗੱਲ ਕਰਦਾ ਹੈ ਪਰ ਉਸ ਦੀ ਆੜ ‘ਚ ਉਹ ਅਸਲ ‘ਚ ਭੂ-ਰਾਜਨੀਤਿਕ ਦੁਸ਼ਮਣੀ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ, ”ਅਮਰੀਕਾ ਬਹੁਪੱਖੀਵਾਦ ਵੱਲ ਮੁੜਨ ਦੀ ਗੱਲ ਕਰਦਾ ਹੈ ਪਰ ਅਸਲ ‘ਚ ਇਹ ਇਕ ਖ਼ਾਸ ਕਿਸਮ ਦਾ ਧੜਾ ਬਣਾ ਰਿਹਾ ਹੈ। ਉਹ ਅੰਤਰਰਾਸ਼ਟਰੀ ਨਿਯਮਾਂ ਦੀ ਵਕਾਲਤ ਕਰਦਾ ਹੈ ਪਰ ਅਸਲ ਵਿੱਚ ਉਹ ਅਜਿਹੇ ਨਿਯਮ ਬਣਾ ਅਤੇ ਲਾਗੂ ਕਰ ਰਿਹਾ, ਜੋ ਉਸਨੂੰ ਅਤੇ ਉਸਦੇ ਸਹਿਯੋਗੀਆਂ ਨੂੰ ਚੰਗੇ ਲੱਗਦੇ ਹਨ।’’ ਵਾਂਗ ਨੇ ਕਿਹਾ ਕਿ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ “ਧੜੇਬੰਦੀ ਦੀ ਰਾਜਨੀਤੀ” ਦਾ ਇਕ ਉਦਾਹਰਣ ਬਣਦੀ ਜਾ ਰਹੀ ਹੈ। ਵਾਂਗ ਨੇ ਚਾਰ ਦੇਸ਼ਾਂ ਦੇ ਸੰਗਠਨ ‘ਕਵਾਡ’ ਦਾ ਜ਼ਿਕਰ ਕੀਤਾ, ਜਿਸ ਵਿਚ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ। ਉਨ੍ਹਾਂ ਨੇ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦਰਮਿਆਨ ਬਣਨ ਵਾਲੇ ‘ਓਕਸ’ ਗਠਜੋੜ ਦੀ ਵੀ ਆਲੋਚਨਾ ਕੀਤੀ ਹੈ।

Comment here