ਸਿਆਸਤਖਬਰਾਂਦੁਨੀਆ

ਚੀਨ ਤੇ ਪਾਕਿਸਤਾਨ ਵਧਾ ਰਿਹੈ ਤਾਲਿਬਾਨ ਨਾਲ ਦੋਸਤੀ

ਕਾਬੁਲ- ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋੰ ਬਾਅਦ ਪਾਕਿਸਤਾਨ ਅਤੇ ਚੀਨ ਨੇ ਤਾਲਿਬਾਨ ਨਾਲ ਦੋਸਤੀ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਲਿਬਾਨ ਨੇ ਚੀਨ ਨਾਲ ਰਿਸ਼ਤੇ ਮਜ਼ਬੂਤ ਕਰਨ ਦੀ ਗੱਲ ਕਹੀ ਹੈ। ਤਾਲਿਬਾਨ ਦੇ ਇਕ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਹੈ ਕਿ ਚੀਨ ਨੇ ਕਾਬੁਲ ’ਚ ਆਪਣੇ ਦੂਤਘਰ ਨੂੰ ਖੁੱਲ੍ਹਾ ਰੱਖਣ ਅਤੇ ਤਾਲਿਬਾਨ ਦੀ ਮਦਦ ਲਈ ਆਪਣੇ ਖਜ਼ਾਨੇ ਦਾ ਮੂੰਹ ਖੋਲ੍ਹਣ ਦਾ ਵਾਅਦਾ ਕੀਤਾ ਹੈ। ਸੁਹੇਲ ਨੇ ਟਵੀਟ ਕਰ ਕੇ ਕਿਹਾ ਕਿ ਦੋਹਾ ’ਚ ਸਾਡੇ ਇਕ ਪ੍ਰਤੀਨਿਧੀ ਨੇ ਚੀਨ ਦੇ ਉੱਪ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਹੈ।  ਤਾਲਿਬਾਨ ਦੇ ਬੁਲਾਰੇ ਨੇ ਅੱਗੇ ਕਿਹਾ ਕਿ, ‘ਚੀਨ ਅਫ਼ਗਾਨਿਸਤਾਨ ਵਿਚ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਵੀ ਸਹਿਮਤ ਹੋ ਗਿਆ ਹੈ ਅਤੇ ਚੀਨ ਤੋਂ ਅਫ਼ਗਾਨਿਸਤਾਨ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ।’ ਬੁਲਾਰੇ ਨੇ ਕਿਹਾ ਹੈ ਕਿ ਖ਼ਾਸ ਕਰਕੇ ਕੋਰੋਨਾ ਵਾਇਰਸ ਨਾਲ ਅਫ਼ਗਾਨਿਸਤਾਨ ਵੀ ਪ੍ਰਭਾਵਿਤ ਹੈ, ਇਸ ਲਈ ਚੀਨ ਨੇ ਵਾਅਦਾ ਕੀਤਾ ਹੈ ਕਿ ਉਹ ਕੋਰੋਨਾ ਸੰਕਟ ਦੌਰਾਨ ਚੀਨ ਅਫ਼ਗਾਨਿਸਤਾਨ ਵਿਚ ਮਨੁੱਖੀ ਸਹਾਇਤਾ ਦੇਣ ਦਾ ਕੰਮ ਕਰੇਗਾ। ਹਾਲਾਂਕਿ ਤਾਲਿਬਾਨ ਦੇ ਬੁਲਾਰੇ ਦੇ ਦਾਅਵੇ ਦੀ ਅਜੇ ਤੱਕ ਚੀਨ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਜੇਕਰ ਤਾਲਿਬਾਨ ਦੇ ਬੁਲਾਰੇ ਦਾ ਦਾਅਵਾ ਸੱਚ ਹੈ, ਤਾਂ ਇਹ ਤਾਲਿਬਾਨ ਲਈ ਵੱਡੀ ਰਾਹਤ ਹੋਵੇਗੀ। ਕਿਉਂਕਿ ਅਮਰੀਕਾ ਪਹਿਲਾਂ ਹੀ ਅਫ਼ਗਾਨਿਸਤਾਨ ਬੈਂਕ ਦੀ ਕਰੀਬ 10 ਅਰਬ ਡਾਲਰ ਦੀ ਸੰਪਤੀ ਨੂੰ ਫਰੀਜ਼ ਕਰ ਚੁੱਕਾ ਹੈ ਅਤੇ ਤਾਲਿਬਾਨ ਦੇ ਸਾਹਮਣੇ ਸਰਕਾਰ ਬਣਾਉਣ ਲਈ  ਜ਼ਿਆਦਾ ਵੱਡੀ ਚੁਣੌਤੀ ਬਿਨਾਂ ਪੈਸਿਆਂ ਦੇ ਸਰਕਾਰ ਚਲਾਉਣ ਦੀ ਹੈ। ਉਥੇ ਹੀ ਜ਼ਿਆਦਾਤਰ ਦੇਸ਼ਾਂ ਨੇ ਫਿਲਹਾਲ ਤਾਲਿਬਾਨ ਦੇ ਰਾਜ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Comment here