ਸਿਆਸਤਖਬਰਾਂਦੁਨੀਆ

ਚੀਨ ਤਾਈਵਾਨ ਦੀਆਂ ਰਾਸ਼ਟਰੀ ਚੋਣਾਂ ਵਿਚ ਦੇ ਰਿਹਾ ਦਖਲ : ਵਿਲੀਅਮ

ਤਾਈਪੇ-ਚੀਨ ਆਪਣੇ ਕੋਝੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਉਹ ਲਗਾਤਾਰ ਤਾਈਵਾਨ ‘ਤੇ ਸਿਆਸੀ ਦਬਾਅ ਪਾ ਰਿਹਾ ਹੈ। ਤਾਈਵਾਨ ਦੇ ਪ੍ਰਮੁੱਖ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਵਿਲੀਅਮ ਲਾਈ ਨੇ ਚੀਨ ‘ਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ‘ਅਣਉਚਿਤ’ ਵਪਾਰਕ ਰਣਨੀਤੀਆਂ ਵਰਤਣ ਦਾ ਦੋਸ਼ ਲਗਾਇਆ ਹੈ। ਵਿਲੀਅਮ ਲਾਈ ਨੇ ਸ਼ੁੱਕਰਵਾਰ ਨੂੰ ਤਾਈਪੇ ‘ਚ ਵਿਦੇਸ਼ੀ ਪੱਤਰਕਾਰਾਂ ਨਾਲ ਇੱਕ ਮੀਟਿੰਗ ‘ਚ ਕਿਹਾ ਕਿ ਚੀਨ ਨੇ “ਆਗਾਮੀ ਚੋਣਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ‘ਚ ਤਾਈਵਾਨ ਦੇ ਖੇਤੀਬਾੜੀ ਉਤਪਾਦਾਂ ਨੂੰ ਸੰਭਾਵਿਤ ਤੌਰ ‘ਤੇ ਨਿਸ਼ਾਨਾ ਬਣਾਇਆ ਹੈ”।
ਉਨ੍ਹਾਂ ਦੀਆਂ ਟਿੱਪਣੀਆਂ ਉਦੋਂ ਆਈਆਂ ਜਦੋਂ ਚੀਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਧਿਕਾਰੀਆਂ ਦੁਆਰਾ ਫਲਾਂ ‘ਤੇ “ਕੀੜੇ” ਪਾਏ ਜਾਣ ਤੋਂ ਬਾਅਦ ਉਹ ਤਾਈਵਾਨ ਤੋਂ ਅੰਬ ਦੀ ਦਰਾਮਦ ਨੂੰ ਮੁਅੱਤਲ ਕਰ ਦੇਵੇਗਾ। ਵਪਾਰ ‘ਤੇ ਪਾਬੰਦੀਆਂ ਨੂੰ ਵੱਡੇ ਪੱਧਰ ‘ਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਮੰਨਿਆ ਜਾਂਦਾ ਹੈ। ਤਾਈਵਾਨ ‘ਚ ਜਨਵਰੀ 2024 ‘ਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਚੀਨ ਅਤੇ ਤਾਈਵਾਨ 1949 ‘ਚ ਘਰੇਲੂ ਯੁੱਧ ਤੋਂ ਬਾਅਦ ਵੰਡੇ ਗਏ ਸਨ ਜੋ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁੱਖ ਭੂਮੀ ‘ਤੇ ਕਬਜ਼ਾ ਕਰਨ ਨਾਲ ਖਤਮ ਹੋ ਗਿਆ ਸੀ। ਲਾਈ ਨੇ ਸ਼ੁੱਕਰਵਾਰ ਨੂੰ ਕਿਹਾ, “ਚੀਨ ਹਰ ਤਰ੍ਹਾਂ ਦੀਆਂ ਚਾਲਾਂ ਨਾਲ ਚੋਣਾਂ ‘ਚ ਦਖਲ ਦੇਣ ਦੀ ਉਮੀਦ ਕਰ ਸਕਦਾ ਹੈ ਪਰ ਜੇਕਰ ਉਹ ਸਫਲ ਹੋ ਜਾਂਦਾ ਹੈ ਤਾਂ ਇਹ ਤਾਈਵਾਨ ਦੇ ਲੋਕਤੰਤਰ ਨੂੰ ਕਮਜ਼ੋਰ ਕਰੇਗਾ।” ਤਾਈਵਾਨ ਇੱਕ ਸਵੈ-ਸ਼ਾਸਨ ਵਾਲਾ ਲੋਕਤੰਤਰ ਹੈ ਜਿਸ ‘ਤੇ ਚੀਨ ਆਪਣਾ ਦਾਅਵਾ ਕਰਦਾ ਹੈ।

Comment here