ਅਪਰਾਧਸਿਆਸਤਖਬਰਾਂਦੁਨੀਆ

ਚੀਨ ਤਾਈਵਾਨ ’ਤੇ ਦਬਾਅ ਬਣਾਉਣ ਲਈ ‘ਗ੍ਰੇ ਜ਼ੋਨ’ ਰਣਨੀਤੀਆਂ ਦਾ ਕਰ ਰਿਹਾ ਇਸਤੇਮਾਲ

ਤਾਈਪੇ-ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਇਕ ਦੋ ਸਾਲਾਂ ਰਿਪੋਰਟ ’ਚ ਕਿਹਾ ਕਿ ਚੀਨ ਤਾਈਵਾਨ ’ਤੇ ਦਬਾਅ ਬਣਾਉਣ ਲਈ ‘ਗ੍ਰੇ ਜ਼ੋਨ’ ਰਣਨੀਤੀਆਂ ਦਾ ਇਸਤੇਮਾਲ ਕਰ ਰਿਹਾ ਹੈ। ਤਾਈਵਾਨ ਨੇ ਚੀਨ ’ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਚੀਨ ਸਿੱਧੇ ਫ਼ੌਜੀ ਸੰਘਰਸ਼ ’ਚ ਉਲਝੇ ਬਿਨਾ ਉਸ ਦੀ ਫ਼ੌਜੀ ਸਮਰਥਾਵਾਂ ਨੂੰ ਕਮਜ਼ੋਰ ਕਰਕੇ ਤੇ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਕੇ ਟਾਪੂ ਨੂੰ ਆਪਣੇ ਕਬਜ਼ੇ ’ਚ ਲੈਣਾ ਚਾਹੁੰਦਾ ਹੈ।
‘ਗ੍ਰੇ ਜ਼ੋਨ’ ਰਣਨੀਤੀ ਦੇ ਤਹਿਤ ਕੋਈ ਵਿਰੋਧੀ ਵੱਡੇ ਪੱਧਰ ’ਤੇ ਸਿੱਧੇ ਸੰਘਰਸ਼ ਤੋਂ ਬਚਦੇ ਹੋਏ ਆਪਣੇ ਮਤਲਬ ਲਈ ਅਪ੍ਰਤੱਖ ਤਰੀਕੇ ਨਾਲ ਦਬਾਅ ਬਣਾਉਂਦਾ ਹੈ। ਚੀਨ ਤਾਈਵਾਨ ’ਤੇ ਆਪਣਾ ਦਾਅਵਾ ਕਰਦਾ ਹੈ। ਚੀਨ ਫ਼ੌਜੀ ਅਭਿਆਸ ਕਰਕੇ ਤੇ ਟਾਪੂ ਦੇ ਨੇੜੇ ਫ਼ੌਜੀ ਹਵਾਈ ਜਹਾਜ਼ ਭੇਜ ਕੇ ਤਾਈਵਾਨ ਦੇ ਵਿਰੁੱਧ ਤਾਕਤ ਦੀ ਵਰਤੋਂ ਦੇ ਆਪਣੇ ਖ਼ਤਰਿਆਂ ਨੂੰ ਵਧਾ ਰਿਹਾ ਹੈ। ਚੀਨ ਨੇ ਅਕਤੂਬਰ ਦੀ ਸ਼ੁਰੂਆਤ ’ਚ ਆਪਣੇ ਰਾਸ਼ਟਰੀ ਦਿਵਸ ’ਤੇ ਤਾਈਵਾਨ ਦੇ ਦੱਖਣੀ-ਪੱਛਮੀ ਖੇਤਰ ’ਚ 149 ਫੌਜ਼ੀ ਹਵਾਈ ਜਹਾਜ਼ ਭੇਜੇ ਸਨ, ਜਿਸ ਤੋਂ ਬਾਅਦ ਤਾਈਵਾਨ ਨੂੰ ਆਪਣੀ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰਨਾ ਪਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਤਾਈਵਾਨ ਦੀ ਹਵਾਈ ਫ਼ੌਜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨੂੰ ਦਰਸ਼ਾਉਂਦਾ ਹੈ। ਚੀਨ ਤੇ ਤਾਈਵਾਨ 1949 ਦੇ ਗ੍ਰਹਿ ਯੁੱਧ ’ਚ ਵੱਖ ਹੋ ਗਏ ਸਨ।
ਉਸ ਨੇ ਕਿਹਾ ਕਿ ਚੀਨ ਤਾਈਵਾਨ ਦੇ ਖ਼ਿਲਾਫ਼ ਜੋ ਰਣਨੀਤੀ ਅਪਣਾ ਰਿਹਾ ਹੈ, ਉਸ ’ਚ ਸਾਈਬਰ ਜੰਗ ਛੇੜਨਾ, ਪ੍ਰਾਪੇਗੰਡਾ ਕਰਨਾ ਤੇ ਤਾਈਵਾਨ ਨੂੰ ਕੌਮਾਂਤਰੀ ਪੱਧਰ ’ਤੇ ਅਲੱਗ-ਥਲੱਗ ਕਰਨ ਲਈ ਮੁਹਿੰਮ ਚਲਾਉਣਾ ਸ਼ਾਮਲ ਹੈ, ਤਾਂ ਜੋ ਤਾਈਵਾਨ ਨੂੰ ਕੋਈ ਜੰਗ ਕੀਤੇ ਬਿਨਾ ਚੀਨ ਦੀਆਂ ਸ਼ਰਤਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ।

Comment here