ਸਿਆਸਤਖਬਰਾਂਦੁਨੀਆ

ਚੀਨ ਜਲਦੀ ਅਫਗਾਨਿਸਤਾਨ ਲਈ ਭੇਜੇਗਾ ਮਦਦ

ਤਾਲਿਬਾਨ ਨੇ ਸ਼ੁਕਰੀਆ ਕਿਹਾ

ਕਾਬੁਲ-ਤਾਲਿਬਾਨ ਦੀ ਸੱਤਾ ਚ ਅਫਗਾਨੀ ਲੋਕਾਂ ਦੀ ਹਾਲਤ ਬੇਹਦ ਮੰਦੀ ਹੋ ਚੁਕੀ ਹੈ, ਆਰਥਿਕਤਾ ਡਾਵਾਂਡੋਲ ਹੋਣ ਕਰਕੇ ਆਮ ਲੋੜਾਂ ਦੀ ਪੂਰਤੀ ਵੀ ਹੋ ਰਹੀ। ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਮਗਰੋਂ ਚੀਨ ਨੇ 310 ਲੱਖ ਅਮਰੀਕੀ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ। ਹੁਣ ਚੀਨ ਦੇ ਰਾਜਦੂਤ ਵਾਂਗ ਯੂ ਨੇ ਕਿਹਾ ਕਿ ਇਸ ਮਦਦ ਦੀ ਪਹਿਲੀ ਖੇਪ ਕੁਝ ਦਿਨਾਂ ਵਿਚ ਕਾਬੁਲ ਪਹੁੰਚ ਜਾਵੇਗੀ। ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨਾਲ ਬੈਠਕ ਦੇ ਬਾਅਦ ਵਾਂਗ ਯੂ ਨੇ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਲਈ ਚੀਨ ਦੀ ਮਦਦ ਦੀ ਪਹਿਲੀ ਖੇਪ ਆਉਣ ਵਾਲੇ ਦਿਨਾਂ ਵਿਚ ਅਫਗਾਨਾਂ ਨੂੰ ਇਕ ਭਿਆਨਕ ਠੰਡ ਤੋਂ ਬਚਣ ਵਿਚ ਮਦਦ ਕਰੇਗੀ। ਚੀਨ ਦੇ ਰਾਜਦੂਤ ਵਾਂਗ ਯੂ ਨੇ ਕਿਹਾ ਕਿ ਚੀਨ ਅਫਗਾਨਾਂ ਦੀਆਂ ਲੋੜਾਂ ‘ਤੇ ਪੂਰਾ ਧਿਆਨ ਦਿੰਦਾ ਹੈ। ਉਸ ਨੇ ਅਫਗਾਨਿਸਤਾਨ ਨੂੰ ਮਨੁੱਖੀ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ। ਮਦਦ ਦੀ ਪਹਿਲੀ ਖੇਪ ਦੇ ਬਾਅਦ ਦੂਜੀ ਖੇਪ ਵਿਚ ਲੋੜ ਦੀ ਸਮਗੱਰੀ ਅਤੇ ਭੋਜਨ ਵੀ ਪਹੁੰਚੇਗਾ।ਉੱਥੇ ਤਾਲਿਬਾਨ ਦੇ ਅੰਤਰਿਮ ਵਿਦੇਸ਼ ਮੰਤਰੀ ਮੁਤਾਕੀ ਨੇ ਚੀਨ ਦੀ ਮਦਦ ਲਈ ‘ਧੰਨਵਾਦ’ ਕੀਤਾ।ਮੁਤਾਕੀ ਨੇ ਕਿਹਾ ਕਿ ਇਹ ਮਦਦ ਸਹੀ ਸਮੇਂ ‘ਤੇ ਆਈ ਹੈ। ਦੋਵੇਂ ਦੇਸ਼ ਹਮੇਸ਼ਾ ਦੋਸਤ ਰਹੇ ਹਨ ਅਤੇ ਇਕ-ਦੂਜੇ ਦੀ ਮਦਦ ਕੀਤੀ ਹੈ। ਅਫਗਾਨ ਸਰਕਾਰ ਇਹ ਯਕੀਨੀ ਕਰੇਗੀ ਕਿ ਮਦਦ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ। ਆਮਿਰ ਖਾਨ ਮੁਤਾਕੀ ਨੇ ਕਿਹਾ ਕਿ ਅਫਗਾਨਿਸਤਾਨ ਅੱਗੇ ਵੀ ਚੀਨ ਨਾਲ ਅਜਿਹਾ ਦੋਸਤਾਨਾ ਰਿਸ਼ਤਾ ਬਰਕਰਾਰ ਰੱਖੇਗਾ।ਮੁਤਾਕੀ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਨੂੰ ਇਸ ਵੇਲੇ ਦੂਜੇ ਦੇਸ਼ਾਂ ਤੋਂ ਵੀ ਆਰਥਿਕ ਮਦਦ ਦੀ ਲੋੜ ਹੈ।ਗੁਆਂਢੀ ਦੇਸ਼ਾਂ ਨੂੰ ਵੀ ਜਲਦੀ ਮਦਦ ਕਰਨੀ ਚਾਹੀਦੀ ਹੈ।

Comment here