ਸਿਆਸਤਖਬਰਾਂਦੁਨੀਆ

ਚੀਨ ’ਚ ਹਵਾ ਪ੍ਰਦੂਸ਼ਣ ਕਾਰਨ ਯੈਲੋ ਅਲਰਟ

ਬੀਜਿੰਗ-ਬੀਜਿੰਗ ਮਿਊਂਸੀਪਲਿਟੀ ਨੇ ਭਾਰੀ ਹਵਾ ਪ੍ਰਦੂਸ਼ਣ ਨੂੰ ਵੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ, ਜੋ ਬੀਤੇ ਵੀਰਵਾਰ ਸ਼ਾਮ 4 ਵਜੇ ਤੋਂ ਲਾਗੂ ਹੋਇਆ। ਹਵਾ ਪ੍ਰਦੂਸ਼ਣ ਲਈ ਦੇਸ਼ ਦੀ ਚਿਤਾਵਨੀ ਪ੍ਰਣਾਲੀ ਦੇ ਤਹਿਤ ‘ਲਾਲ’ ਸਭ ਤੋਂ ਗੰਭੀਰ ਚਿਤਾਵਨੀ ਹੈ। ਇਸ ਤੋਂ ਬਾਅਦ ਸੰਤਰੀ, ਪੀਲਾ ਅਤੇ ਨੀਲਾ ਰੰਗ ਆਉਂਦਾ ਹੈ। ਉੱਤਰੀ ਚੀਨ ਦੇ ਕੁੱਝ ਇਲਾਕਿਆਂ ’ਚ ਧੁੰਦ ਦੇ ਕਾਰਨ ਦ੍ਰਿਸ਼ਟਤਾ 200 ਮੀਟਰ ਤੋਂ ਵੀ ਘੱਟ ਰਹਿ ਗਈ । ਧੁੰਦ ਘੱਟ ਤੋਂ ਘੱਟ ਸ਼ਨੀਵਾਰ ਤੱਕ ਬਣੀ ਰਹਿਣ ਦੀ ਸੰਭਾਵਨਾ ਹੈ। ਦੁਨੀਆ ’ਚ ਗਰੀਨਹਾਊਸ (ਪ੍ਰਦੂਸ਼ਣ ਫੈਲਾਉਣ ਵਾਲੀਆਂ ਨੁਕਸਾਨਦਾਇਕ) ਗੈਸਾਂ ਦੇ ਸਭ ਤੋਂ ਵੱਡੇ ਜਣਕ ਚੀਨ ਨੇ ਹਾਲ ਦੇ ਮਹੀਨਿਆਂ ’ਚ ਸਪਲਾਈ ਲੜੀ ’ਚ ਊਰਜਾ ਸੰਕਟ ਨਾਲ ਨਜਿੱਠਣ ਲਈ ਕੋਲੇ ਦੇ ਉਤਪਾਦਨ ’ਚ ਅੰਨ੍ਹੇਵਾਹ ਵਾਧਾ ਕੀਤਾ ਹੈ।

Comment here