ਸਿਆਸਤਖਬਰਾਂਦੁਨੀਆ

ਚੀਨ ’ਚ ‘ਸ਼ੀ ਜਿਨਪਿੰਗ ਥਾਟ’ ਸਿਖਾਉਣ ਲਈ ਸਕੂਲਾਂ ਦਾ ਰਾਸ਼ਟਰੀਕਰਨ ਸ਼ੁਰੂ 

ਬੀਜਿੰਗ-ਚੀਨ ਨੇ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ‘ਸ਼ੀ ਜਿਨਪਿੰਗ ਥਾਟ’ ਸਿਖਾਉਣ ਲਈ ਨਿੱਜੀ ਸਕੂਲਾਂ ਦਾ ਰਾਸ਼ਟਰੀਕਰਨ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਇਸ ਨਾਲ ਗੁਣਵੱਤਾ ਵਾਲੀ ਸਿੱਖਿਆ ਨੂੰ ਨੁਕਸਾਨ ਹੋ ਸਕਦਾ ਹੈ। ਨਿੱਕੇਈ ਏਸ਼ੀਆ ਮੁਤਾਬਕ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਤੰਬਰ ਤੋਂ ਬਾਅਦ ‘ਸ਼ੀ ਜਿਨਪਿੰਗ ਥਾਟ’, ਰਾਸ਼ਟਰਪਤੀ ਦੀ ਰਾਜਨੀਤਕ ਵਿਚਾਰਧਾਰਾ ਨੂੰ ਪੜ੍ਹਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨਿੱਜੀ ਸਕੂਲਾਂ ਨੂੰ ਪਬਲਿਕ ਸਕੂਲਾਂ ’ਚ ਬਦਲਣ ਤੋਂ ਪਲਾ ਲੱਗਦਾ ਹੈ ਕਿ ਸਰਕਾਰ ਵਫਾਦਾਰੀ ਤੇ ਕੰਟਰੋਲ ਨੂੰ ਮਜ਼ਬੂਤ ਕਰਨ ਲਈ ਸਕੂਲ ਵਰਗੇ ਸਥਾਨਾਂ ਦੀ ਭਾਲ ਕਰ ਰਹੀ ਹੈ।
ਨਿੱਕੇਈ ਏਸ਼ੀਆ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ’ਚ ਸ਼ਾਨਕਸੀ ਦੇ ਅੰਤਰਦੇਸ਼ੀ ਸੂਬੇ ਦੇ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਹ ਜ਼ਰੂਰੀ ਸਿੱਖਿਆ ਮੁਹੱਈਆ ਕਰਨ ਵਾਲੇ ਨਿੱਜੀ ਸਕੂਲਾਂ ਦੇ ਸੰਚਾਲਕਾਂ ਨੂੰ ਆਪਣੀ ਜਾਇਦਾਦ ਸਥਾਨਕ ਸਰਕਾਰਾਂ ਨੂੰ ਦੇਣ ਤੇ ਪਬਲਿਕ ਸਕੂਲਾਂ ’ਚ ਬਦਲਣ ਲਈ ਉਤਸ਼ਾਹਿਤ ਕਰਨਗੇ।
ਇਸ ਤੋਂ ਪਹਿਲਾਂ ਵੀ ਪਾਰਟੀ ਦੀ ਕੇਂਦਰੀ ਸੰਮਤੀ ਨੇ ਇਕ ਨਵੇਂ ਨੌਜਵਾਨ ਸੰਗਠਨ ਚਾਇਨੀਜ਼ ਯੰਗ ਪਾਇਨੀਅਰਸ ਵਿਚਾਲੇ ਵਿਚਾਰਕ ਸਿੱਖਿਆ ਨੂੰ ਹੁੰਗਾਰਾ ਦੇਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ’ਚ ਸ਼ੀ ਜਿਨਪਿੰਗ ਦਾ ਸਕੂਲਾਂ ’ਚ ਗੁਣਵੱਤਾ ਕਰਨ ਦਾ ਹੁਕਮ ਦਿੱਤਾ ਗਿਆ ਸੀ।

Comment here