ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਚੀਨ ‘ਚ ਭੂਚਾਲ ਕਾਰਨ ਬਾਹਰ ਨਿਕਲਣ ’ਤੇ ਲੱਗੀ ਪਾਬੰਦੀ

ਪੇਈਚਿੰਗ-ਕੋਰੋਨਾ ਮਹਾਂਮਾਰੀ ਦੀ ਮਾਰ ਤੋਂ ਬਾਅਦ ਦੱਖਣੀ-ਪੱਛਮੀ ਚੀਨ ਵਿਚ ਚੇਂਗਦੂ ਦੇ ਬਾਹਰੀ ਇਲਾਕੇ ਵਿਚ ਭੂਚਾਲ ਨਾਲ ਘੱਟ ਤੋਂ ਘੱਟ 65 ਲੋਕਾਂ ਦੀ ਮੌਤ ਤੋਂ ਬਾਅਦ ਵੀ ਅਧਿਕਾਰੀਆਂ ਨੇ ਸ਼ਹਿਰ ਦੀ ਲਗਭਗ 2.1 ਕਰੋੜ ਦੀ ਆਬਾਦੀ ’ਤੇ ਕੋਵਿਡ-19 ਸਬੰਧੀ ਸਖ਼ਤ ਲਾਕਡਾਊਨ ਲਾਗੂ ਕਰ ਰੱਖਿਆ ਹੈ।ਮੰਗਲਵਾਰ ਨੂੰ ਆਨਲਾਈਨ ਪ੍ਰਸਾਰਿਤ ਹੋ ਰਹੀ ਵੀਡੀਓ ਫੁਟੇਜ ’ਚ ਪੂਰੇ ਸਰੀਰ ’ਤੇ ਵਾਇਰਸ ਰੋਕੂ ਡਰੈੱਸ ਪਾ ਕੇ ਮੁਲਾਜ਼ਮਾਂ ਨੂੰ ਸੋਮਵਾਰ ਨੂੰ ਆਏ 6.8 ਤਬੀਰਤਾ ਵਾਲੇ ਭੂਚਾਲ ਤੋਂ ਬਾਅਦ ਵੀ ਅਪਾਰਟਮੈਂਟ ਨਿਵਾਸੀਆਂ ਨੂੰ ਲਾਬੀ ਦੇ ਬੰਦ ਦਰਵਾਜ਼ਿਆਂ ਤੋਂ ਬਾਹਰ ਨਿਕਲਣ ਤੋਂ ਰੋਕਦਿਆਂ ਦੇਖਇਆ ਜਾ ਸਕਦਾ ਹੈ। ਭੂਚਾਲ ਨਾਲ ਚੇਂਗਦੂ ਅਤੇ ਪੱਛਮੀ ਚੀਨ ਦੇ ਹੋਰਨਾਂ ਹਿੱਸਿਆਂ ਵਿਚ ਇਮਾਰਤਾਂ ਹਿੱਲ ਗਈਆਂ। ਹਾਲਾਂਕਿ ਇਮਾਰਤਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਦੀ ਲੁਡਿੰਗ ਕਾਉਂਟੀ ਵਿਚ ਸੋਮਵਾਰ ਨੂੰ ਇਹ ਭੂਚਾਲ ਆਇਆ। ਦੱਸ ਦੇਈਏ ਕਿ ਸੰਕਰਮਣ ਦੇ ਮੁਕਾਬਲਤਨ ਘੱਟ ਮਾਮਲਿਆਂ ਦੇ ਬਾਵਜੂਦ, ਅਧਿਕਾਰੀ “ਜ਼ੀਰੋ ਕੋਵਿਡ” ਦੀ ਨੀਤੀ ਦੀ ਪਾਲਣਾ ਕਰ ਰਹੇ ਹਨ, ਜਿਸ ਵਿਚ ਲਾਕਡਾਊਨ, ਇਕਾਂਤਵਾਸ ਅਤੇ ਕਿਸੇ ਸੰਕਰਮਿਤ ਵਿਅਕਤੀ ਦੇ ਨੇੜੇ ਸੰਪਰਕ ਵਿਚ ਆਉਣ ‘ਤੇ ਸ਼ੱਕੀਆਂ ਨੂੰ ਘਰਾਂ ਵਿਚ ਰੱਖਣ ਦੀ ਗੱਲ ਕਹੀ ਗਈ ਹੈ।

Comment here