ਬੀਜਿੰਗ – ਚੀਨ ਦੇ ਦੱਖਣੀ-ਪੱਛਮੀ ਸੂਬੇ ਗੁਈਝੂਓ ਵਿੱਚ ਲੰਘੇ ਸ਼ਨੀਵਾਰ ਭਿਆਨਕ ਹਾਦਸਾ ਵਾਪਰਿਆ। ਇੱਥੇ ਜ਼ਮੀਨ ਖਿਸਕਣ ਤੋਂ ਬਾਅਦ ਇੱਕ “ਹਾਈ ਸਪੀਡ ਟਰੇਨ” ਪਟੜੀ ਤੋਂ ਉਤਰ ਗਈ। ਜਿਸ ਕਾਰਨ ਟਰੇਨ ਡਰਾਈਵਰ ਦੀ ਮੌਤ ਹੋ ਗਈ, 7 ਦੇ ਕਰੀਬ ਯਾਤਰੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੁਲੇਟ ਟਰੇਨ ਡੀ2809 ਦੇ 2 ਡੱਬੇ ਰੋਂਗਜਿਆਂਗ ਸਟੇਸ਼ਨ ‘ਤੇ ਅਚਾਨਕ ਹੋਏ ਜ਼ਮੀਨ ਖਿਸਕਣ ਕਾਰਨ ਪਟੜੀ ਤੋਂ ਉਤਰ ਗਏ। ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਏ ਅਤੇ ਸਾਰੇ ਜ਼ਖਮੀ ਯਾਤਰੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਹੋਰ 136 ਯਾਤਰੀਆਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਚੀਨ ਚ ਬੁਲੇਟ ਟਰੇਨ ਲੀਹੋਂ ਲਹਿਣ ਨਾਲ ਡਰਾਈਵਰ ਦੀ ਮੌਤ, ਕਈ ਜ਼ਖਮੀ

Comment here