ਬੀਜਿੰਗ-ਇਥੋਂ ਦੇ ਸਰਕਾਰੀ ਮੀਡੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੂਰਬੀ ਚੀਨ ‘ਚ ਆਏ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ। ਤੂਫਾਨ ਆਉਣ ਕਾਰਨ ਦੋ ਘੰਟਿਆਂ ਦੇ ਅੰਦਰ 10 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਰਾਜ ਪ੍ਰਸਾਰਕ ਸੀਸੀਟੀਵੀ ਨੇ ਕਿਹਾ ਕਿ ਪਹਿਲਾ ਤੂਫਾਨ ਮੰਗਲਵਾਰ ਦੁਪਹਿਰ ਨੂੰ ਜਿਆਂਗਸੂ ਸੂਬੇ ਦੇ ਸੁਕਿਆਨ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਆਇਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਸ ਝੱਖੜ ਦੇ ਪ੍ਰਭਾਵ ਕਾਰਨ 137 ਘਰਾਂ ਦੇ ਨੁਕਸਾਨੇ ਜਾਣ ਅਤੇ ਫਸਲਾਂ ਤੇ ਸੂਰ ਫਾਰਮਾਂ ਨੂੰ ਭਾਰੀ ਨੁਕਸਾਨ ਹੋਣ ਦੀ ਵੀ ਖ਼ਬਰ ਹੈ। ਪਿਛਲੇ ਸਾਲ ਤੂਫਾਨ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 2021 ਵਿੱਚ ਚਾਰ ਲੋਕ ਮਾਰੇ ਗਏ ਸਨ। ਉਸੇ ਸਾਲ ਵੁਹਾਨ ਸ਼ਹਿਰ ਵਿੱਚ ਆਏ ਤੂਫ਼ਾਨ ਕਾਰਨ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ।
ਸੀਸੀਟੀਵੀ ਦੇ ਅਨੁਸਾਰ ਦੂਜਾ ਤੂਫਾਨ ਮੰਗਲਵਾਰ ਸ਼ਾਮ ਨੂੰ ਜਿਆਂਗਸੂ ਸੂਬੇ ਦੇ ਸੁਕਿਆਨ ਤੋਂ ਲਗਭਗ 190 ਕਿਲੋਮੀਟਰ ਦੱਖਣ-ਪੂਰਬ ਵਿੱਚ ਯਾਨਚੇਂਗ ਸ਼ਹਿਰ ਵਿੱਚ ਆਇਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਆਨਲਾਈਨ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਦਿਖਾਇਆ ਗਿਆ ਕਿ ਕਾਰਾਂ ਹਵਾ ਵਿੱਚ ਉੱਡ ਗਈਆਂ, ਜਦੋਂ ਕਿ ਇੱਕ ਕਾਰ ਹਵਾ ਦੇ ਤੇਜ਼ ਰਫ਼ਤਾਰ ਕਾਰਨ ਪਲਟ ਗਈ ਸੀ। ਵੀਡੀਓ ਵਿੱਚ ਮਲਬਾ ਇੱਕ ਬਹੁ-ਮੰਜ਼ਿਲਾ ਇਮਾਰਤ ਉੱਪਰ ਹਵਾ ਵਿੱਚ ਮਲਬਾ ਉੱਡਦਾ ਵੀ ਨਜ਼ਰ ਆ ਰਿਹਾ ਹੈ। ਸੀਸੀਟੀਵੀ ਨੇ ਕਿਹਾ ਕਿ ਸੁਕਿਆਨ ਖੇਤਰ ਵਿੱਚ ਬਿਜਲੀ ਅਤੇ ਟਰਾਂਸਪੋਰਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਚੀਨ ਵਿੱਚ ਤੂਫ਼ਾਨ ਇੱਕ ਦੁਰਲੱਭ ਘਟਨਾ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਜਿਆਂਗਸੂ ਵਿੱਚ ਕਈ ਮੌਤਾਂ ਹੋਈਆਂ ਹਨ।
ਚੀਨ ‘ਚ ਤੂਫਾਨ ਕਾਰਨ 10 ਲੋਕਾਂ ਦੀ ਮੌਤ, ਚਾਰ ਹੋਰ ਜ਼ਖਮੀ

Comment here