ਅਪਰਾਧਸਿਆਸਤਖਬਰਾਂ

ਚੀਨ ’ਚ ਤਨਖ਼ਾਹ ਤੇ ਨੌਕਰੀ ਲਈ ਸੜਕਾਂ ’ਤੇ ਉਤਰੇ ਮੁਲਾਜ਼ਮ

ਪੇਈਚਿੰਗ-ਦੱਖਣੀ-ਪੱਛਮੀ ਚੀਨੀ ਸ਼ਹਿਰ ਚੋਂਗਕਿੰਗ ’ਚ ਇਕ ਕੋਵਿਡ ਟੈਸਟ ਕਿੱਟ ਨਿਰਮਾਤਾ ਨਾਲ ਤਨਖ਼ਾਹ ਵਿਵਾਦ ਨਾਲ ਭੜਕੇ ਸੈਂਕੜੇ ਕਾਮਿਆਂ ਨੇ ਪੁਲਸ ਦੀਆਂ ਚੀਜ਼ਾਂ ਸੁੱਟੀਆਂ। ਪ੍ਰਦਰਸ਼ਨਕਾਰੀਆਂ ਨੇ ਰੈਪਿਡ ਐਂਟੀਜਨ ਟੈਸਟ ਦੇ ਸੈਂਪਲਾਂ ਨਾਲ ਭਰੇ ਬਕਸੇ ਨੂੰ ਲੱਤ ਮਾਰੀ, ਜਿਸ ਨਾਲ ਹਜ਼ਾਰਾਂ ਟੈਸਟ ਨੁਕਸਾਨੇ ਗਏ। ਚੀਨ ’ਚ ‘ਜ਼ੀਰੋ ਕੋਵਿਡ’ ਪਾਬੰਦੀ ਹਟਾਉਣ ਤੋਂ ਬਾਅਦ ਦੇਸ਼ ਦੀ ਵਾਇਰਸ ਨਿਗਰਾਨੀ ਤੇ ਪ੍ਰੀਖਣ ਦੀ ਵਿਸ਼ਾਲ ਮਸ਼ੀਨਰੀ ਨੂੰ ਬਰਬਾਦ ਕਰ ਦਿੱਤਾ। ਹੁਣ ਅਧਿਕਾਰੀਆਂ ਨੂੰ ਇਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਮਾਰੀ ਕੰਟਰੋਲ ਵਰਕਰ ਤਨਖ਼ਾਹ ਤੇ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ।
ਪੂਰਬੀ ਸ਼ਹਿਰ ਹਾਂਜੋ ’ਚ ਕਈ ਮੁਲਾਜ਼ਮ ਪ੍ਰੀਖਣ ਕਿੱਟ ਬਣਾਉਣ ਵਾਲੇ ਕਾਰਖਾਨੇ ਦੀ ਛੱਤ ’ਤੇ ਚੜ੍ਹ ਗਏ ਤੇ ਵਿਰੋਧ ਕਰਦਿਆਂ ਉਥੋਂ ਛਾਲ ਮਾਰਨ ਦੀ ਧਮਕੀ ਦਿੱਤੀ। ਸ਼ਹਿਰ ’ਚ ਇਕ ਵੱਖਰਾ ਪ੍ਰੀਖਣ ਨਿਰਮਾਣ ਪਲਾਂਟ ’ਚ ਕਾਮਿਆਂ ਨੇ ਤਨਖ਼ਾਹ ਵਿਵਾਦ ਨੂੰ ਲੈ ਕੇ ਕਈ ਦਿਨਾਂ ਤੱਕ ਵਿਰੋਧ ਕੀਤਾ।
ਚੀਨ ਸਰਕਾਰ ਨੇ ਸਾਰੇ ਡਾਕਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਡੈੱਥ ਸਰਟੀਫਿਕੇਟ ’ਚ ਮਰੀਜ਼ ਦੀ ਮੌਤ ਦਾ ਕਾਰਨ ‘ਕੋਵਿਡ-19’ ਨਾ ਲਿਖਣ। ਨਿਰਦੇਸ਼ ’ਚ ਸਪੱਸ਼ਟ ਕੀਤਾ ਗਿਆ ਹੈ ਕਿ 2 ਪੱਧਰਾਂ ’ਤੇ ਮਾਹਿਰਾਂ ਦੀ ਪੁਸ਼ਟੀ ਹੋਣ ’ਤੇ ਹੀ ਮਰੀਜ਼ ਦੀ ਮੌਤ ਦਾ ਕਾਰਨ ਕੋਵਿਡ-19 ਲਿਖਿਆ ਜਾਵੇਗਾ। ਹੁਕਮ ’ਚ ਕਿਹਾ ਗਿਆ ਹੈ ਕਿ ਜੇਕਰ ਮਰੀਜ਼ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਹੈ ਤਾਂ ਡੈੱਥ ਸਰਟੀਫਿਕੇਟ ’ਚ ਉਸ ਬੀਮਾਰੀ ਨੂੰ ਮੌਤ ਦਾ ਕਾਰਨ ਲਿਖੋ।

Comment here