ਖਬਰਾਂਚਲੰਤ ਮਾਮਲੇਦੁਨੀਆ

ਚੀਨ ’ਚ ਕ੍ਰੇਨ ਡਿੱਗਣ ਕਾਰਨ 6 ਕਾਮਿਆਂ ਦੀ ਮੌਤ

ਬੀਜਿੰਗ-ਜਿਆਨਯਾਂਗ ਸ਼ਹਿਰ ਦੇ ਟਰਾਂਸਪੋਰਟ ਬਿਊਰੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੀ ਕਿ ਦੱਖਣ-ਪੱਛਮੀ ਚੀਨ ’ਚ ਪੁਲ ਨਿਰਮਾਣ ਵਾਲੀ ਜਗ੍ਹਾ ’ਤੇ ਇਕ ਕ੍ਰੇਨ ਡਿੱਗਣ ਕਾਰਨ 6 ਕਾਮਿਆਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ। ਜਿਆਨਯਾਂਗ ਸ਼ਹਿਰ ਸਿਚੁਆਨ ਸੂਬੇ ’ਚ ਹੈ। ਮੀਡੀਆ ਅਕਾਊਂਟ ’ਤੇ ਪੋਸਟ ਸੰਬੰਧੀ ਇਹ ਹਾਦਸਾ ਸ਼ਹਿਰ ’ਚ ਤੁਓ ਨਹਿਰ ’ਤੇ ਇਕ ਐਕਸਪ੍ਰੈੱਸ-ਵੇਅ ਪੁਲ ਦੇ ਨਿਰਮਾਣ ਦੌਰਾਨ ਬੁੱਧਵਾਰ ਨੂੰ ਹੋਇਆ। ਇਸ ਹਾਦਸੇ ’ਚ 6 ਕਾਮਿਆਂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Comment here