ਸਿਹਤ-ਖਬਰਾਂਖਬਰਾਂਦੁਨੀਆ

ਚੀਨ ’ਚ ਕੋਰੋਨਾ ਦੇ 57 ਨਵੇਂ ਮਾਮਲੇ ਦਰਜ

ਪੇਈਚਿੰਗ-ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਚੀਨ ਮੇਨਲੈਂਡ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 57 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕਮਿਸ਼ਨ ਮੁਤਾਬਕ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚ 53 ਮਾਮਲੇ ਸ਼ਾਨਕਸੀ ਵਿਚ, ਗਵਾਂਗਡੋਂਗ ਵਿਚ 2 ਅਤੇ ਤਿਯਾਨਜਿਨ ਅਤੇ ਗੁਆਂਗਸ਼ੀ ਵਿਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ 6 ਸੂਬਿਆਂ ਵਿੱਚ ਵਿਦੇਸ਼ਾਂ ਤੋਂ ਆਏ 20 ਮਾਮਲੇ ਸਾਹਮਣੇ ਆਏ ਹਨ। ਸ਼ੰਘਾਈ ਵਿੱਚ ਮੇਨਲੈਂਡ ਦੇ ਬਾਹਰੋਂ ਆਉਣ ਵਾਲੇ ਦੋ ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ ਅਤੇ ਮੰਗਲਵਾਰ ਨੂੰ ਕੋਵਿਡ-19 ਦੀ ਲਾਗ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ।

Comment here