ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਚੀਨ ’ਚ ਕੋਰੋਨਾ ਦਾ ਕਹਿਰ ਜਾਰੀ

ਬੀਜਿੰਗ ਸਣੇ ਦੇਸ਼ ਦੇ ਕਈ ਹਿੱਸਿਆਂ ’ਚ ਲਗਾਤਾਰ ਵਧ ਰਹੇ ਕੇਸ
ਬੀਜਿੰਗ-ਬੀਜਿੰਗ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਜਦਕਿ ਦੇਸ਼ ਦੀ 76% ਆਬਾਦੀ ਦਾ ਪੂੀਰ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ। ਦੁਨੀਆ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 24.84 ਕਰੋੜ ਤੋਂ ਵੱਧ ਲੋਕ ਪੀੜਤ ਹੋ ਚੁੱਕੇ ਹਨ, ਜਦਕਿ 50.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਸਿਹਤ ਕਮਿਸ਼ਨ ਨੇ ਕਿਹਾ ਕਿ ਕੋਰੋਨਾ ਦੇ ਲਗਭਗ 93 ਮਾਮਲੇ ਸਾਹਮਣੇ ਆਏ, ਜੋ ਕਿ 9 ਅਗਸਤ ਤੋਂ ਬਾਅਦ ਸਭ ਤੋਂ ਵੱਧ ਹਨ। ਕਮਿਸ਼ਨ ਨੇ ਕਿਹਾ ਕਿ ਜਿਹੜੇ ਲੋਕ ਯਾਤਰਾ ਤੋਂ ਬੀਜਿੰਗ ਵਾਪਸ ਆਏ ਹਨ, ਉਨ੍ਹਾਂ ਨੂੰ ਇਸ ਬਾਰੇ ਸਥਾਨਕ ਭਾਈਚਾਰੇ, ਹੋਟਲ ਅਤੇ ਕੰਪਨੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਆਈਸੋਲੇਸ਼ਨ ਵਿੱਚ ਜਾਣਾ ਚਾਹੀਦਾ ਹੈ। ਇਨਫੈਕਸ਼ਨ ਦੇ ਇਹ ਨਵੇਂ ਮਾਮਲੇ ਹਾਲ ਦੇ ਸਮੇਂ ਵਿੱਚ ਸਭ ਤੋਂ ਵੱਧ ਹਨ।
ਸਿਹਤ ਕਮਿਸ਼ਨ ਨੇ ਦੱਸਿਆ ਕਿ ਨਵੇਂ ਸਥਾਨਕ ਮਾਮਲਿਆਂ ਵਿੱਚੋਂ 35 ਰੂਸ ਦੀ ਸਰਹੱਦ ਨਾਲ ਲੱਗਦੇ ਹੇਲੀਓਂਗਜਿਆਂਗ ਸੂਬੇ ਵਿੱਚ, 14 ਹੇਬੇਈ ਵਿੱਚ, 14 ਹੋਰ ਗਾਂਸੂ ਵਿੱਚ, 9 ਬੀਜਿੰਗ ਵਿੱਚ, ਛੇ ਅੰਦਰੂਨੀ ਮੰਗੋਲੀਆ ਵਿੱਚ, ਚਾਰ-ਚਾਰ ਚੋਂਗਕਿੰਗ ਅਤੇ ਕਿੰਗਹਾਈ, ਚਿਆਂਗਸੀ ਵਿੱਚ, ਦੋ-ਦੋ ਮਾਮਲੇ ਸਾਹਮਣੇ ਆਏ ਹਨ। ਯੂਨਾਨ ਅਤੇ ਨਿੰਗਜ਼ੀਆ ਵਿੱਚ ਅਤੇ ਇੱਕ ਸਿਚੁਆਨ ਵਿੱਚ ਪਾਇਆ ਗਿਆ।
1 ਨਵੰਬਰ ਤੱਕ ਵਿਸ਼ਵ ਵਿੱਚ ਅਧਿਕਾਰਤ ਤੌਰ ’ਤੇ 5 ਮਿਲੀਅਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਪਰ ਮਾਹਰਾਂ ਦਾ ਕਹਿਣਾ ਹੈ ਕਿ ਅਧਿਕਾਰਤ ਅੰਕੜਾ ਘੱਟ ਹੈ। ਅਸਲ ਵਿਚ ਇਸ ਤੋਂ ਕਈ ਗੁਣਾ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦਿ ਇਕਨਾਮਿਸਟ ਦਾ ਅੰਦਾਜ਼ਾ ਹੈ ਕਿ ਕੋਰੋਨਾ ਕਾਰਨ ਲਗਭਗ 1.7 ਕਰੋੜ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪਿਛਲੇ ਸਾਲ 1 ਦਸੰਬਰ ਤੱਕ 50 ਲੱਖ ਮੌਤਾਂ ਹੋਈਆਂ ਸਨ। ਜਦੋਂ ਕਿ ਇਸ 1 ਨਵੰਬਰ ਨੂੰ ਮਰਨ ਵਾਲਿਆਂ ਦੀ ਗਿਣਤੀ 1.03 ਕਰੋੜ ਤੋਂ 1.95 ਕਰੋੜ ਦੇ ਵਿਚਕਾਰ ਹੈ।
ਇਸ ਦੇ ਨਾਲ ਹੀ ਰੂਸ ’ਚ ਇਕ ਹਫਤੇ ਦਾ ਲਾਕਡਾਊਨ ਚੱਲ ਰਿਹਾ ਹੈ। ਇਸ ਦੇ ਬਾਵਜੂਦ ਉੱਥੇ ਮਾਮਲੇ ਘੱਟ ਨਹੀਂ ਹੋ ਰਹੇ ਹਨ। 24 ਘੰਟਿਆਂ ਵਿੱਚ 40,443 ਨਵੇਂ ਸੰਕਰਮਿਤ ਹੋਏ ਹਨ। ਇਸ ਨਾਲ 1,189 ਲੋਕਾਂ ਦੀ ਮੌਤ ਹੋ ਗਈ, ਜੋ ਕਿ ਇੱਕ ਨਵਾਂ ਰਿਕਾਰਡ ਹੈ। ਯੂਕੇ ਵਿੱਚ, 24 ਘੰਟਿਆਂ ਵਿੱਚ 293 ਲੋਕਾਂ ਦੀ ਮੌਤ ਹੋ ਗਈ। ਇਹ ਫਰਵਰੀ ਤੋਂ ਬਾਅਦ ਸਭ ਤੋਂ ਵੱਧ ਹੈ। ਪੋਲੈਂਡ ਵਿੱਚ ਇੱਕ ਹਫ਼ਤੇ ਵਿੱਚ ਕੇਸਾਂ ਵਿੱਚ 24% ਦਾ ਵਾਧਾ ਹੋਇਆ ਹੈ। 24 ਘੰਟਿਆਂ ’ਚ 10,400 ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਕਿ ਇੱਕ ਦਿਨ ਪਹਿਲਾਂ 7000 ਦੇ ਕਰੀਬ ਸਨ। ਦੱਖਣੀ ਕੋਰੀਆ ਵਿੱਚ ਇੱਕ ਦਿਨ ਵਿੱਚ ਕੇਸਾਂ ਵਿੱਚ 40% ਦਾ ਵਾਧਾ ਹੋਇਆ ਹੈ। 24 ਘੰਟਿਆਂ ਵਿੱਚ 2,667 ਨਵੇਂ ਮਾਮਲੇ ਸਾਹਮਣੇ ਆਏ, ਜੋ ਬੀਤੇ ਸੋਮਵਾਰ ਤੋਂ 1,000 ਤੋਂ ਵੱਧ ਹਨ।

Comment here