ਅਪਰਾਧਸਿਆਸਤਖਬਰਾਂਦੁਨੀਆ

ਚੀਨ ਚ ਉਈਗਰਾਂ ਦੇ ਅੰਗਾਂ ਦਾ ਅਰਬਾਂ ਦਾ ਕਾਰੋਬਾਰ!!

ਸ਼ਿਨਚਿਆਂਗ-ਇਕ ਰਿਪੋਰਟ ਮੁਤਾਬਕ ਚੀਨ ਵੱਲੋਂ ਸ਼ਿਨਚਿਆਂਗ ਖੇਤਰ ਵਿਚ ਉਈਗਰ ਅਤੇ ਹੋਰ ਜਾਤੀ ਅਤੇ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਦੇ ਅੰਗਾਂ ਨੂੰ ਜ਼ਬਰਨ ਕੱਟ ਕੇ ਬਲੈਕ ਮਾਰਕਿਟ ਵਿਚ ਵੇਚ ਰਿਹਾ ਹੈ ਅਤੇ ਅਰਬਾਂ ਡਾਲਰ ਦੀ ਕਮਾਈ ਕਰ ਰਿਹਾ ਹੈ। ਜੇਕਰ ਇਹ ਗੱਲ ਸੱਚ ਸਾਬਿਤ ਹੋ ਜਾਂਦੀ ਹੈ ਤਾਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਚੀਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਸਮਾਚਾਰ ਏਜੰਸੀ ਏ.ਐਨ.ਆਈ. ਮੁਤਾਬਕ ਉਈਗਰਾਂ ਦੇ ਖ਼ਿਲਾਫ਼ ਅੱਤਿਆਚਾਰ ਵਾਲੀ ਇਹ ਰਿਪੋਰਟ ਆਸਟ੍ਰੇਲੀਆ ਵਿਚ ਸਥਿਤ ਹੈਰਾਲਡ ਸਨ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਈ ਹੈ। ਯੂ.ਐਨ.ਐਚ.ਆਰ.ਸੀ. ਇਸ ਤਰ੍ਹਾਂ ਦੀ ਰਿਪੋਰਟ ਤੋਂ ਕਾਫ਼ੀ ਚਿੰਤਤ ਹੈ।
ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਵੇਂ ਇਕ ਸਿਹਤਮੰਦ ਲੀਵਰ ਨੂੰ ਲੱਗਭਗ 1,60,000 ਅਮਰੀਕੀ ਡਾਲਰ ਵਿਚ ਵੇਚਿਆ ਜਾਂਦਾ ਹੈ। ਕਿਹਾ ਗਿਆ ਹੈ ਕਿ ਇਸ ਵਪਾਰ ਜ਼ਰੀਏ ਚੀਨ ਸਾਲਾਨਾ ਇਕ ਬਿਲੀਅਨ ਡਾਲਰ (7400 ਕਰੋੜ ਰੁਪਏ) ਦੀ ਕਮਾਈ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਚੀਨ ’ਤੇ ਨਜ਼ਰਬੰਦੀ ਕੇਂਦਰਾਂ ਵਿਚ ਅੰਗਾਂ ਦੀ ਕਟਾਈ ਨੂੰ ਲੈ ਕੇ ਦੋਸ਼ ਲਗਾਏ ਗਏ ਹਨ। ਇਸ ਸਾਲ ਦੀ ਸ਼ੁਰੂਆਤ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਫਾਲੁਨ ਗੋਂਗ ਡਾਕਟਰਾਂ, ਉਈਗਰ, ਤਿੱਬਤੀਆਂ, ਮੁਸਲਮਾਨਾਂ ਅਤੇ ਈਸਾਈਆਂ ਸਮੇਤ ਘੱਟ ਗਿਣਤੀ ਭਾਈਚਾਰਿਆਂ ਨੂੰ ਟਾਰਗੇਟ ਕਰਕੇ ਕਥਿਤ ਅੰਗਾਂ ਦੀ ਕਟਾਈ ਕੀਤੀ ਜਾ ਰਹੀ ਹੈ।

Comment here