ਅਪਰਾਧਸਿਆਸਤਖਬਰਾਂਦੁਨੀਆ

ਚੀਨ ਖਿਲਾਫ ਪ੍ਰਦਰਸ਼ਨ ’ਚ ਸ਼ਾਮਲ 7 ਕਾਰਜਕਰਤਾਵਾਂ ਨੂੰ 12 ਮਹੀਨੇ ਦੀ ਜੇਲ

ਹਾਂਗਕਾਂਗ-ਬੀਤੇ ਦਿਨੀਂ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਖ਼ਿਲਾਫ਼ ਹਾਂਗਕਾਂਗ ਦੀ ਇਕ ਜ਼ਿਲਾ ਅਦਾਲਤ ਨੇ ਪਿਛਲੇ ਸਾਲ ਦੀ ਰੈਲੀ ’ਚ ਵਿਰੋਧ ਪ੍ਰਦਰਸ਼ਨਾਂ ’ਚ ਸ਼ਮੂਲੀਅਤ ਲਈ 7 ਕਾਰਜਕਰਤਾਵਾਂ ਨੂੰ 12 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ। ਸਪੂਤਨਿਕ ਦੀ ਰਿਪੋਰਟ ਦੇ ਮੁਤਾਬਕ ਸਿਵਿਲ ਹਿਊਮਨ ਰਾਈਟਸ ਫਰੰਟ ਦੇ ਸੰਯੋਜਕ ਫਿਨੋ ਚਾਨ ਹੋ ਹੁਨ ਨੂੰ 7 ਕਾਰਜਕਰਤਾਵਾਂ ’ਚ ਸਭ ਤੋਂ ਵੱਧ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸਾਬਕਾ ਵਿਧਾਇਕ ਵੂ ਚੀ ਵਾਈ ਤੇ ਸਾਬਕਾ ਜ਼ਿਲਾ ਕੋਂਸਲਰ ਤਸਾਂਗ ਕਿਨ-ਸ਼ਿੰਗ ਨੂੰ ਉਨ੍ਹਾਂ ਦੀ ਸਮਾਜਿਕ ਸਥਿਤੀ ਨੂੰ ਦੇਖਦੇ ਹੋਏ 10 ਮਹੀਨੇ ਦੀ ਜੇਲ ਦੀ ਸਜ਼ਾ ਦਿੱਤੀ ਗਈ ਹੈ, ਜਦਕਿ ਬਾਕੀ ਨੂੰ 6 ਤੋਂ 8 ਮਹੀਨਿਆਂ ਦੀ ਜੇਲ ’ਚ ਰਹਿਣਾ ਹੋਵੇਗਾ। ਜ਼ਿਕਰਯੋਗ ਹੈ ਕਿ ਚੀਨ ਨੇ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਸਮੇਤ ਕਈ ਤਰ੍ਹਾਂ ਦੇ ਕਾਨੂੰਨਾਂ ਰਾਹੀਂ ਹਾਂਗਕਾਂਗ ’ਤੇ ਕੰਟਰੋਲ ਮਜ਼ਬੂਤ ਕੀਤਾ ਹੈ ਜਿਸ ਕਾਰਨ ਅਰਧ-ਖੁਦਮੁਖਤਿਆਰ ਸ਼ਹਿਰ ਦੇ ਲੋਕਾਂ ਨੂੰ ਵਧਦੀ ਪੁਲਿਸਿੰਗ ਤੇ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਜਿੰਗ ਨੇ ਪਿਛਲੇ ਸਾਲ 30 ਜੂਨ ਨੂੰ 2019 ’ਚ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਪ੍ਰਤੀਕਿਰਿਆ ਦੇ ਰੂਪ ’ਚ ਇਕ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ, ਜਿਸ ਨੇ ਸ਼ਹਿਰ ਨੂੰ ਹਿਲਾ ਕੇ ਰਖ ਦਿੱਤਾ। 1 ਜੁਲਾਈ ਨੂੰ ਪੂਰਾ ਦਿਨ ਹਾਲਾਂਕਿ ਨਾਗਰਿਕ ਸਮਾਜ ਸਮੂਹਾਂ ਵਲੋਂ ਲੋਕਤੰਤਰਕ ਅਧਿਕਾਰਾਂ ਸਮੇਤ ਵੱਖ-ਵੱਖ ਮੁੱਦਿਆਂ ਦਾ ਸਮਰਥਨ ਕਰਨ ਲਈ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਚੀਨ ਵਲੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰਨ ਦੇ ਇਕ ਦਿਨ ਬਾਅਦ ਹਾਂਗਕਾਂਗ ਪੁਲਸ ਨੇ ਲੋਕਤੰਤਰਕ ਸਮਰਥਕ ਮਾਰਚ ’ਚ ਹਿੱਸਾ ਲੈਣ ਲਈ 370 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Comment here