ਅਪਰਾਧਸਿਆਸਤਖਬਰਾਂ

ਚੀਨ ਉਈਗਰ ਕੁੜੀਆਂ ਦੇ ਜ਼ਬਰਦਸਤੀ ਚੀਨੀ ਮੁੰਡਿਆਂ ਨਾਲ ਕਰਵਾ ਰਿਹਾ ਵਿਆਹ

ਬੀਜਿੰਗ-ਉਈਗਰ ਮੁਸਲਮਾਨਾਂ ਦੇ ਵਿਰੋਧ ਨੂੰ ਦਬਾਉਣ ਲਈ ਚੀਨ ਹੁਣ ਜ਼ਬਰਦਸਤੀ ਉਈਗਰ ਕੁੜੀਆਂ ਦੇ ਚੀਨੀ ਨੌਜਵਾਨਾਂ ਨਾਲ ਵਿਆਹ ਕਰਵਾ ਰਿਹਾ ਹੈ। ਚੀਨ ਦੇ ਹਾਨ ਭਾਈਚਾਰੇ ਦੇ ਨੌਜਵਾਨਾਂ ਨੂੰ ਵਿਆਹ ਲਈ ਵਿਸ਼ੇਸ਼ ਭੱਤਾ ਦਿੱਤਾ ਜਾ ਰਿਹਾ ਹੈ। ਵਾਸ਼ਿੰਗਟਨ ਦੇ ਉਇਗਰ ਹਿਊਮਨ ਰਾਈਟਸ ਪ੍ਰੋਜੈਕਟ (ਯੂ.ਐਚ.ਆਰ.ਪੀ.) ਦੇ ਅਨੁਸਾਰ, ਜੇਕਰ ਕੋਈ ਉਇਗਰ ਲੜਕੀ ਜ਼ਬਰਦਸਤੀ ਵਿਆਹ ਦਾ ਵਿਰੋਧ ਕਰਦੀ ਹੈ, ਤਾਂ ਉਸਦੇ ਮਾਤਾ-ਪਿਤਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਯੂ.ਐਚ.ਆਰ.ਪੀ. ਦੇ ਅਨੁਸਾਰ, ਕੋਈ ਵੀ ਉਇਗਰ ਕੁੜੀ ਹਾਨ ਲੜਕੇ ਨਾਲ ਵਿਆਹ ਦਾ ਵਿਰੋਧ ਨਹੀਂ ਕਰ ਸਕਦੀ।
ਜਿਨਪਿੰਗ ਦੇ ਤੀਜੀ ਵਾਰ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਚੁਣੇ ਜਾਣ ਤੋਂ ਬਾਅਦ ਹੀ ਸ਼ਿਨਜਿਆਂਗ ਸੂਬੇ ਵਿੱਚ 100 ਹਾਨ ਨੌਜਵਾਨਾਂ ਅਤੇ ਉਈਗਰ ਕੁੜੀਆਂ ਦਾ ਵਿਆਹ ਹੋ ਚੁੱਕਾ ਹੈ। ਇਹ ਵਿਆਹ ਕਮਿਊਨਿਸਟ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੁੰਦੇ ਹਨ। ਇੱਕ ਹਾਨ ਲੜਕੇ ਨੂੰ ਇੱਕ ਉਈਗਰ ਕੁੜੀ ਨਾਲ ਵਿਆਹ ਕਰਨ ਲਈ ਕਰੀਬ 4.5 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਦੇ ਅੰਤਰ-ਜਾਤੀ ਵਿਆਹ ਲਈ ਜੋੜਿਆਂ ਨੂੰ ਮੁਫਤ ਰਿਹਾਇਸ਼, ਮੈਡੀਕਲ ਸਹੂਲਤਾਂ ਅਤੇ ਹੋਰ ਕਈ ਤਰ੍ਹਾਂ ਦੇ ਵਿਸ਼ੇਸ਼ ਭੱਤੇ ਵੀ ਦਿੱਤੇ ਜਾਂਦੇ ਹਨ, ਪਰ ਇਹ ਸਾਰੀਆਂ ਸਹੂਲਤਾਂ ਹਾਨ ਲੜਕੇ ਦੇ ਨਾਂ ’ਤੇ ਹੀ ਜਾਰੀ ਕੀਤੀਆਂ ਜਾਂਦੀਆਂ ਹਨ।
ਹਾਨ ਨੌਜਵਾਨਾਂ ਅਤੇ ਉਈਗਰ ਕੁੜੀਆਂ ਵਿਚਕਾਰ ਇਸ ਕਿਸਮ ਦਾ ਅੰਤਰਜਾਤੀ ਵਿਆਹ ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਇਕ ਰਾਸ਼ਟਰ, ਇਕ ਪਰਿਵਾਰ ਦਾ ਪ੍ਰੋਜੈਕਟ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਅੰਤਰਜਾਤੀ ਵਿਆਹ ਪੱਛਮੀ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਮਾਨਾਂ ਦੇ ਵਿਰੋਧ ਨੂੰ ਦਬਾ ਸਕਦੇ ਹਨ। ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਉਈਗਰ, ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਬੇਰਹਿਮੀ ਦਾ ਸ਼ਿਕਾਰ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਥੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਨੂੰ ਬੰਧਕ ਬਣਾ ਕੇ ਤਸ਼ੱਦਦ ਕੀਤਾ ਜਾ ਰਿਹਾ ਹੈ।

Comment here