ਸਿਆਸਤਖਬਰਾਂਦੁਨੀਆ

ਚੀਨ ਆਪਣੇ ਗੁਆਂਢੀਆਂ ਨੂੰ ਡਰਾਉਣ ਦੀ ਕਰ ਰਿਹੈ ਕੋਸ਼ਿਸ਼ : ਪੈਂਟਾਗਨ

ਵਾਸ਼ਿੰਗਟਨ-ਪੈਂਟਾਗਨ ਦੇ ਪ੍ਰੈਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਚੀਨ ਆਪਣੇ ਗੁਆਂਢੀਆਂ ਨੂੰ ਡਰਾ ਰਿਹਾ ਹੈ ਅਤੇ ਉਨ੍ਹਾਂ ਨੂੰ ਜ਼ਬਰਨ ਅਜਿਹਾ ਵਿਵਹਾਰ ਕਰਨ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਉਸ ਦੀ ਰਾਸ਼ਟਰੀ ਸੁਰੱਖਿਆ ਜਾਂ ਆਰਥਿਕ ਹਿੱਤਾਂ ਦੇ ਅਨੁਕੂਲ ਹੈ। ਸਾਨੂੰ ਨਹੀਂ ਲੱਗਦਾ ਕਿ ਇਹ ਇਕ ਖੁੱਲੇ ਅਤੇ ਆਜ਼ਾਦ ਹਿੰਦ-ਪ੍ਰਸ਼ਾਂਤ ਦੇ ਅਨੁਕੂਲ ਹੈ।’
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਇਸ ਖੇਤਰ ਵਿਚ ਆਪਣੇ ਗਠਜੋੜ ਅਤੇ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ ’ਤੇ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇਹ ਯਕੀਨੀ ਕਰਨ ’ਤੇ ਜ਼ੋਰ ਦਿੱਤਾ ਹੈ ਕਿ ਉਸ ਦੇ ਭਾਈਵਾਲਾਂ ਕੋਲ ਉਥੇ ਮੌਜੂਦ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੀ ਰੱਖਿਆਤਮਕ ਸਮਰਥਾ ਹੈ। ਕਿਰਬੀ ਨੇ ਕਿਹਾ, ‘ਇਸ ਲਈ ਅਸੀਂ ਸਖ਼ਤ ਮਿਹਨਤ ਕਰਨਾ ਜਾਰੀ ਰਖਾਂਗੇ।’ ਉਨ੍ਹਾਂ ਨੇ ਇਕ ਪ੍ਰਸ਼ਨ ਦੇ ਉਤਰ ਵਿਚ ਕਿਹਾ ਕਿ ਅਮਰੀਕਾ, ਭਾਰਤ ਅਤੇ ਚੀਨ ਦੀ ਸਰਹੱਦ ’ਤੇ ਤਣਾਅ ਨੂੰ ਲੈ ਕੇ ਨਿਸ਼ਚਿਤ ਹੀ ਸਾਵਧਾਨ ਹੈ।

Comment here