ਅਪਰਾਧਸਿਆਸਤਖਬਰਾਂ

ਚੀਨ ਅਮਰੀਕਾ ਦੀ ‘ਹੋਂਦ’ ਲਈ ਖ਼ਤਰਾ-ਅਮਰੀਕੀ ਸੰਸਦ

ਵਾਸ਼ਿੰਗਟਨ-ਅਮਰੀਕਾ ਲੰਬੇ ਸਮੇਂ ਤੋਂ ਚੀਨ ਦੇ ਰਵੱਈਏ ਨੂੰ ਹਮਲਾਵਰ ਦੱਸਦਾ ਰਿਹਾ ਹੈ। ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੇ ਸਦਨ ਵਿਚ ਚੀਨ ‘ਤੇ ਹੋਈ ਪਹਿਲੀ ਚਰਚਾ ਵਿਚ ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਚੀਨ ਨੂੰ ਅਮਰੀਕਾ ਦੀ ‘ਹੋਂਦ’ ਲਈ ਖ਼ਤਰਾ ਕਰਾਰ ਦਿੱਤਾ ਹੈ। ਉਹਨਾਂ ਨੇ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲੀ ਚੀਨ ਤੋਂ ਮਿਲ ਰਹੀਆਂ ਦਰਪੇਸ਼ ਚੁਣੌਤੀਆਂ ਨਾਲ ਸਫਲਤਾਪੂਰਵਕ ਨਜਿੱਠਣ ਲਈ ਦੇਸ਼ ਦੇ ਅੰਦਰ ਅਤੇ ਆਪਣੇ ਸਹਿਯੋਗੀਆਂ ਨਾਲ ਤਾਲਮੇਲ ਵਿੱਚ ਹਰ ਸੰਭਵ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ।
ਚੀਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਮੁੱਦੇ ‘ਤੇ ਚਰਚਾ ਕਰਨ ਲਈ ਹਾਲ ਹੀ ਵਿਚ ਪ੍ਰਤੀਨਿਧੀ ਸਭਾ ਵਿਚ ‘ਹਾਊਸ ਸਿਲੈਕਟ ਕਮੇਟੀ ਆਨ ਦ ਚੀਨੀ ਕਮਿਊਨਿਸਟ ਪਾਰਟੀ’ ਨਾਂ ਦੀ ਕਮੇਟੀ ਬਣਾਈ ਗਈ ਹੈ। ਮੰਗਲਵਾਰ ਨੂੰ ਕਾਂਗਰਸ ਦੇ ਮੈਂਬਰਾਂ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਕਮੇਟੀ ਦੇ ਚੇਅਰਮੈਨ ਮਾਈਕ ਗੈਲਾਘਰ ਨੇ ਕਿਹਾ ਕਿ, “ਇਹ ਨਿਮਰਤਾ ਨਾਲ ਖੇਡਿਆ ਜਾਣ ਵਾਲਾ ਕੋਈ ਟੈਨਿਸ ਮੈਚ ਨਹੀਂ ਹੈ। ਇਹ ਹੋਂਦ ਨਾਲ ਜੁੜਿਆ ਸੰਘਰਸ਼ ਹੈ ਜੋ ਤੈਅ ਕਰੇਗਾ ਕਿ 21ਵੀਂ ਸਦੀ ਵਿੱਚ ਜੀਵਨ ਕਿਹੋ ਜਿਹਾ ਹੋਵੇਗਾ। ਇਸ ਵਿੱਚ ਸਭ ਤੋਂ ਮੌਲਿਕ ਅਧਿਕਾਰਾਂ ਅਤੇ ਆਜ਼ਾਦੀਆਂ ਦਾਅ ‘ਤੇ ਹਨ। ਸਾਬਕਾ ਮਰੀਨ ਅਤੇ ਖੁਫੀਆ ਅਧਿਕਾਰੀ ਗੈਲਾਘਰ ਨੇ ਕਿਹਾ ਕਿ “ਸਾਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਅਸੀਂ ਅਗਲੇ ਦਸ ਸਾਲਾਂ ਵਿੱਚ ਜਿਸ ਨੀਤੀ ਦੀ ਪਾਲਣਾ ਕਰਾਂਗੇ, ਉਹ ਅਗਲੇ ਸੌ ਸਾਲਾਂ ਲਈ ਪੜਾਅ ਤੈਅ ਕਰੇਗੀ।”

Comment here