ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ‘ਸ਼ਾਂਤੀਪੂਰਨ ਅਤੇ ਖੁਸ਼ਹਾਲ ਦੱਖਣੀ ਏਸ਼ੀਆ’ ਵਿਸ਼ੇ ’ਤੇ ਇਸਲਾਮਾਬਾਦ ਕਾਨਕਲੇਵ 2021 ਨੂੰ ਸੰਬੋਧਿਤ ਕਰਦੇ ਹੋਏ ਚੀਨ ਅਤੇ ਅਮਰੀਕਾ ਦਰਮਿਆਨ ਇਕ ਨਵੇ ਸ਼ੀਤ ਯੁੱਧ ਦੇ ਖਤਰੇ ਅਤੇ ਖੇਤਰ ’ਚ ਸ਼ਾਂਤੀ ਦੇ ਆਪਣੇ ਦ੍ਰਿਸ਼ਟੀਕੋਣ ਦੇ ਬਾਰੇ ’ਚ ਕਿਹਾ ਕਿ ਸਥਿਤੀ ਇਕ (ਨਵੇਂ) ਸ਼ੀਤ ਯੁੱਧ ਵੱਲ ਲਿਜਾ ਰਹੀ ਹੈ ਅਤੇ ਧੜਿਆਂ ਦਾ ਨਿਰਮਾਣ ਹੋ ਰਿਹਾ ਹੈ। ਪਾਕਿਸਤਾਨ ਨੂੰ ਇਨ੍ਹਾਂ ਧੜਿਆਂ ਦੇ ਨਿਰਮਾਣ ਨੂੰ ਰੋਕਣ ਦੀ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਕਿਸੇ ਧੜੇ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਖਾਨ ਨੇ ਕਿਹਾ ਕਿ ਵਿਸ਼ਵ ਅਤੇ ਪਾਕਿਸਤਾਨ ਨੂੰ ਅਤੀਤ ’ਚ ਮਹਾਸ਼ਕਤੀਆਂ ਦਰਮਿਆਨ ਨੁਕਸਾਨ ਝੇਲਣਾ ਪਿਆ ਹੈ ਅਤੇ ਉਹ ਕਿਸੇ ਨਵੇਂ ਟਕਰਾਅ ਵਿਰੁੱਧ ਹੈ।
Comment here