ਅਪਰਾਧਸਿਆਸਤਖਬਰਾਂਦੁਨੀਆ

ਚੀਨੀ ਫ਼ੌਜ ਸਰਹੱਦੀ ਇਲਾਕਿਆਂ ’ਚ ਹਥਿਆਰਾਂ ਸਮੇਤ ਤਾਇਨਾਤ

ਨਵੀਂ ਦਿੱਲੀ-ਭਾਰਤ ਨਾਲ ਲੱਗਦੀਆਂ ਹੱਦਾਂ ’ਤੇ ਚੀਨ ਇਕ ਵਾਰ ਫਿਰ ਹਮਲਾਵਰ ਰਵੱਈਆ ਅਪਣਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਚੀਨੀ ਫ਼ੌਜ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਪੀਐੱਲਏ ਸਰਹੱਦੀ ਖੇਤਰਾਂ ’ਚ ਵੱਡੀ ਗਿਣਤੀ ’ਚ ਫ਼ੌਜੀਆਂ ਦੀ ਤਾਇਨਾਤੀ ਜਾਰੀ ਰੱਖੀ ਹੋਈ ਹੈ। ਚੀਨੀ ਫ਼ੌਜ ਸਰਹੱਦੀ ਇਲਾਕਿਆਂ ’ਚ ਵੱਡੇ ਪੱਧਰ ’ਤੇ ਹਥਿਆਰਾਂ ਨੂੰ ਵੀ ਤਾਇਨਾਤ ਕਰ ਰਹੀ ਹੈ। ਚੀਨੀ ਫ਼ੌਜ ਦੇ ਇਸ ਰਵੱਈਏ ਨੂੰ ਵੇਖਦੇ ਹੋਏ ਸਾਡੇ ਹਥਿਆਰਬੰਦ ਬਲਾਂ ਨੂੰ ਇਨ੍ਹਾਂ ਖੇਤਰਾਂ ’ਚ ਜਵਾਬੀ ਤਾਇਨਾਤੀ ਕਰਨੀ ਪਈ ਹੈ ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਭਾਰਤ ਦੇ ਸੁਰੱਖਿਆ ਹਿੱਤ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ।

Comment here